31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੰਮੇ ਸਮੇਂ ਤੋਂ ਟੁੱਟੀ ਸੜਕ ਨਵੇਂ ਸਿਰਿਓਾ ਬਣਨ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ 'ਚ ਖੁਸ਼ੀ ਦੀ ਲਹਿਰ-ਸਰਪੰਚ ਮਿੱਠਾ <br/>

Ad Position 21
No active advertisement
ਪਿੰਡ 'ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕਰਨ ਸਮੇਂ ਸਰਪੰਚ ਸੰਦੀਪ ਸਿੰਘ, ਸਾਬਕਾ ਸਰਪੰਚ ਬਖਸੀਸ ਸਿੰਘ, ਸਰਪੰਚ ਸੁੱਚਾ ਸਿੰਘ, ਗੁਰਸਾਹਿਬ ਸਿੰਘ ਤੇ ਹੋਰ | ਤਸਵੀਰ-ਜੱਸਾ ਅਨਜਾਣ <br/> 03-06-2026
ਚੱਬਾ, 2 ਜੂਨ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਤੋਂ ਪਿੰਡ ਮਹਿਮਾ, ਪੰਡੋਰੀ, ਝੀਤੇ, ਭਗਤੂਪੁਰਾ ਤੇ ਹੋਰ 7-8 ਪਿੰਡਾਂ ਨੂੰ ਅੰਮਿ੍ਤਸਰ-ਤਰਨਤਾਰਨ ਮੁੱਖ ਮਾਰਗ ਰੋਡ ਨਾਲ ਜੋੜਨ ਵਾਲੀ ਇਹ ਸੜਕ ਨਵੇਂ ਸਿਰਿਓਾ ਬਣਨ ਕਾਰਨ ਰਾਹਗੀਰਾਂ ਤੇ ਪਿੰਡ ਵਾਸੀਆਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਇਹ ਗੱਲਬਾਤ ਸਰਪੰਚ ਸੰਦੀਪ ਸਿੰਘ ਮਿੱਠਾ ਨੇ ਪਿੰਡ ਵਾਸੀਆਂ ਦੀ ਹੋਈ ਇਕੱਤਰਤਾ ਦੌਰਾਨ ਕਰਦਿਆਂ ਕਿਹਾ ਕਿ ਇਹ ਸੜਕ ਲੰਮੇ ਸਮੇਂ ਤੋਂ ਟੁੱਟੀ ਹੋਣ ਕਾਰਣ ਰਾਹਗੀਰ ਤੇ ਪਿੰਡ ਵਾਸੀ ਇੰਨੇ ਕੁ ਪਰੇਸ਼ਾਨ ਸਨ ਕਿ ਇਸ ਸੜਕ 'ਚ ਪਏ ਵੱਡੇ-ਵੱਡੇ ਡੂੰਘੇ ਟੋਇਆਂ ਕਾਰਣ ਜਿਥੋਂ ਕਿ ਲੰਘਣਾ ਬਹੁਤ ਭਾਰੀ ਸੀ ਤੇ ਕਈ ਵੱਡੇ ਹਾਦਸੇ ਵਾਪਰਣ ਨਾਲ ਅਜਾੲੀਂ ਮੌਤਾਂ ਵੀ ਹੋ ਚੁੱਕੀਆਂ ਹਨ | ਪਿੰਡ ਵਾਸੀਆਂ ਦੀ ਚਰੋਕਣੀ ਮੰਗ ਸੀ ਕਿ ਇਹ ਸੜਕ ਨੂੰ ਜਲਦ ਬਣਾਇਆ ਜਾਵੇ ਤੇ ਅੱਜ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ 'ਚ ਤੇ ਮੰਡੀ ਬੋਰਡ ਮਹਿਕਮੇ ਵਲੋਂ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾ ਕੇ ਪਿੰਡ ਵਾਸੀਆਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ | ਸਰਪੰਚ ਨੇ ਕਿਹਾ ਕਿ ਸਾਡਾ ਮੁੱਖ ਮੰਤਵ ਹੈ ਕਿ ਧੜੇਬੰਦੀ ਤੋਂ ਉਪਰ ਉੱਠ ਕੇ ਆਪਣੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣਾ ਇਸ ਸੜਕ ਦੇ ਨਾਲ-ਨਾਲ ਪਿੰਡ ਦੀ ਫਿਰਨੀ ਵਾਲੀ ਸੜਕ ਅਤੇ ਖੇਡ ਗਰਾਂਉਡ ਦੇ ਸਟੇਡੀਅਮ ਦਾ ਕੰਮ ਵੀ ਜੰਗੀ ਪੱਧਰ 'ਤੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ | ਹਲਕਾ ਵਿਧਾਇਕ ਅਤੇ ਐੱਸ ਡੀ. ਓ. ਰਾਵਲ ਸਿੰਘ ਦੀ ਅਗਵਾਈ ਹੇਠ ਪਿੰਡ ਚਾਟੀਵਿੰਡ ਬੋਪਾਰਾਏ ਦੀ ਨੁਹਾਰ ਬਦਲ ਰਹੀ ਹੈ | ਇਸ ਮੌਕੇ ਬਖ਼ਸ਼ੀਸ਼ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ ਸਾਬਕਾ ਸਰਪੰਚ, ਕਿਸਾਨ ਆਗੂ ਗੁਰਸਾਹਿਬ ਸਿੰਘ, ਮਨਸਾ ਸਿੰਘ, ਕੰਵਲਜੀਤ ਸਿੰਘ ਫੌਜੀ, ਅੰਗਰੇਜ਼ ਸਿੰਘ, ਕੁਲਵਿੰਦਰ ਸਿੰਘ, ਲਾਲੀ ਸਿੰਘ, ਬਾਬਾ ਇੰਦਰਜੀਤ ਸਿੰਘ, ਦੀਪੂ ਸਿੰਘ, ਬਾਬਾ ਗੁਰਵਿੰਦਰ ਸਿੰਘ, ਸੂਬਾ ਸਿੰਘ, ਜਗਦੇਵ ਸਿੰਘ ਆਦਿ ਹਾਜ਼ਿਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਰ ਸੇਵਾ ਸੰਪਰਦਾਇ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ (ਪਟਨਾ ਸਾਹਿਬ) ਦੇ ਲੰਗਰ ਲਈ ਰਸਦਾਂ ਦੇ ਟਰ... ਅਗਲੀ ਖ਼ਬਰ ਅਮਨਦੀਪ ਮੈਡੀਸਿਟੀ ਨੇ ਅੰਮਿ੍ਤਸਰ 'ਚ ਪਹਿਲੇ 'ਨੇਵੀਟਰ' ਟ੍ਰਾਂਸਕੈਥੀਟਰ ਐਓਰਟਿਕ ਵਾਲਵ ਇੰਪਲਾਂਟੇਸ਼ਨ ਨਾਲ ਦਿਲ ਦੇ ਇਲਾਜ...
Ad Position 24