31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਗੁਰੂ ਨਗਰੀ 'ਚ ਆਟੋਮੈਟਿਡ ਈ-ਚਲਾਨ ਸਿਸਟਮ ਸ਼ੁਰੂ, 2 ਦਿਨਾਂ 'ਚ 2 ਹਜ਼ਾਰ ਹੋਏ ਚਲਾਨ <br/>

Ad Position 21
No active advertisement
ਸ਼ਹਿਰ ਦੇ ਚੌਂਕਾਂ 'ਚ ਆਟੋਮੈਟਿਕ ਈ-ਚਲਾਨ ਸਿਸਟਮ ਤਹਿਤ ਲਗੇ ਸੀ. ਸੀ. ਟੀ. ਵੀ. ਕੈਮਰੇ ਤੇ ਚੌਂਕਾਂ 'ਚ ਗੁਜ਼ਰਦੇ ਹੋਏ ਵਾਹਨਾਂ ਦੀਆਂ ਤਸਵੀਰਾਂ | ਤਸਵੀਰਾਂ : ਹਰਜੀਤ ਸਿੰਘ <br/> 03-06-2026
ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਨਵੀਂ ਤਕਨਾਲੋਜੀ-ਅਧਾਰਿਤ ਪੁਲਿਸਿੰਗ ਪ੍ਰਤੀ ਪੰਜਾਬ ਪੁਲਿਸ ਦੀ ਵਚਨਬੱਧਤਾ ਤਹਿਤ ਅੰਮਿ੍ਤਸਰ ਆਟੋਮੇਟਿਡ ਈ-ਚਲਾਨ ਸਿਸਟਮ ਲਾਗੂ ਹੋਣ ਉਪਰੰਤ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਹੋਣੇ ਸ਼ੁਰੂ ਹੋ ਗਏ ਹਨ ਤੇ ਪਿਛਲੇ 2 ਦਿਨਾਂ 'ਚ ਹੋਏ ਚਲਾਨਾਂ ਦੀ ਗਿਣਤੀ 2 ਹਜ਼ਾਰ ਤੱਕ ਪੁੱਜ ਗਈ ਹੈ | ਇਹ ਪ੍ਰਗਟਾਵਾ ਏ. ਡੀ. ਸੀ. ਪੀ. ਟਰੈਫਿਕ ਅਮਨਦੀਪ ਕੌਰ ਨੇ ਕੀਤਾ ਉਨ੍ਹਾਂ ਦੱਸਿਆ ਕਿ ਈ-ਚਲਾਨ ਸਿਸਟਮ ਦਾ ਉਦੇਸ਼ ਸ਼ਹਿਰ ਭਰ ਵਿਚ ਵਧੇਰੇ ਪਾਰਦਰਸ਼ਤਾ, ਕੁਸ਼ਲ ਟ੍ਰੈਫਿਕ ਇਨਫੋਰਸਮੈਂਟ ਅਤੇ ਬਿਹਤਰ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ | ਦੱਸਣਯੋਗ ਹੈ ਕਿ ਹਾਲ ਦੀ ਘੜੀ ਪੂਰੇ ਸ਼ਹਿਰ 'ਚ ਕੈਮਰੇ ਆਟੋਮੈਟਿਕ ਚਲਾਨ ਨਹੀਂ ਕਰਨਗੇ ਤੇ ਇਹ ਕੇਵਲ 7 ਥਾਵਾਂ 'ਤੇ ਹੀ ਹੋਵੇਗਾ | ਇਨ੍ਹਾਂ 'ਚ ਅਜਨਾਲਾ ਰੋਡ ਟੀ-ਪੁਆਇੰਟ ਰਣਜੀਤ ਐਵੀਨਿਊ, ਨਾਵਲਟੀ ਚੌਂਕ ਲਾਰੰਸ ਰੋਡ, ਕਸਟਮ ਚੌਂਕ, ਨਹਿਰੀ ਦਫਤਰ ਨੇੜੇ ਰੇਲਵੇ ਸਟੇਸ਼ਨ, ਫੋਰ ਐੱਸ. ਚੌਂਕ, ਤੰਦੂਰਾਂ ਵਾਲ ਚੌਂਕ ਰਾਮ ਤਲਾਈ, ਛਾਉਣੀ ਥਾਣਾ ਚੌਂਕ ਅਮਨਦੀਪ ਹਸਪਤਾਲ ਨੇੜੇ ਹੀ ਸ਼ਾਮਿਲ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਦਰਜ਼ਨਾ ਹੋਰ ਚੌਂਕਾਂ 'ਚ ਫਿਲਹਾਲ ਰਾਹਤ ਰਹੇਗੀ ਤੇ ਉਥੇ ਆਟੋਮੈਟਿਕ ਚਲਾਨ ਦੀ ਕੋਈ ਵਿਵਸਥਾ ਨਹੀਂ ਹੈ | ਇਸ ਵੀ ਦੱਸਣਯੋਗ ਹੈ ਕਿ ਕੈਮਰੇ ਕੇਵਲ ਲਾਲ ਬੱਤੀ ਦੀ ਉਲੰਘਣਾ ਕਰਨ, ਓਵਰ ਸਪੀਡ ਤੇ ਗਲਤ ਸਾਈਡ ਗੱਡੀ ਚਲਾਉਣ ਆਦਿ ਦੋਸ਼ਾਂ ਤਹਿਤ ਹੀ ਚਲਾਨ ਕਰ ਸਕਣਗੇ | ਇਸ ਦੇ ਨਾਲ ਹੀ ਇਨ੍ਹਾਂ ਚਲਾਨਾਂ ਦਾ ਨੁਕਸਾਨ ਉਨ੍ਹਾਂ ਲੋਕਾਂ ਦਾ ਹੋਵੇਗਾ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਵੇਚ ਦਿੱਤੀਆਂ ਹਨ ਪਰ ਨਵੇਂ ਮਾਲਕ ਨੇ ਆਪਣੇ ਨਾਂਅ 'ਤੇ ਵਾਹਨ ਨਹੀਂ ਕੀਤੇ ਇਸ ਤਰ੍ਹਾਂ ਜੁਰਮਾਨਾ ਨੰਬਰ ਨਾਲ ਸੂਚੀ ਬੱਧ ਕੀਤੇ ਪੁਰਾਣੇ ਮੋਬਾਈਲ ਦੇ ਮੋਬਾਈਲ ਉਪਰ ਹੀ ਜਾਵੇਗਾ ਜਿਸ ਨਾਲ ਇਹ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ | ਭਾਵੇਂ ਕਿ ਨਵੇਂ ਚਲਾਨ ਵੀ ਈ-ਸਿਸਟਮ ਰਾਹੀਂ ਭਰੇ ਜਾਣਗੇ ਅਤੇ ਇਸ ਲਈ ਆਰ. ਟੀ. ਏ. ਦਫਤਰ ਜਾਂ ਕਚਿਹਰੀ ਅਦਾਲਤਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ | ਇਸ ਲਈ ਕੇਵਲ ਈ-ਚਲਾਨ ਸਿਸਟਮ ਮੋਬਾਈਲ 'ਤੇ ਖੋਲੇ ਜਾਣ ਨਾਲ ਿਲੰਕ 'ਤੇ ਜਾ ਕੇ ਜੁਰਮਾਨਾ ਭਰਿਆ ਜਾ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਲਵਾਰਿਸ ਕੁੱਤਿਆਂ ਨੇ ਵੱਛੇ ਨੂੰ ਨੋਚ-ਨੋਚ ਖਾਧਾ <br/> ਅਗਲੀ ਖ਼ਬਰ ਨਗਰ ਨਿਗਮ ਨੇ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ ਰੇਹੜੀਆਂ ਵਾਲਿਆਂ ਲਈ 'ਲੋਕ ਕਲਿਆਣ ਮੇਲਾ' ਲਗਾਇਆ <br/>
Ad Position 24