13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਅੰਮਿ੍ਤਸਰ ਦੇ ਨਵ ਨਿਯੁਕਤ ਐੱਸ. ਐੱਸ. ਪੀ. ਚਾਹਲ ਨੇ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 04-06-2026
ਅੰਮਿ੍ਤਸਰ, 3 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਨਵ ਨਿਯੁਕਤ ਐੱਸ. ਐੱਸ. ਪੀ. ਕੰਵਲਜੀਤ ਸਿੰਘ ਚਾਹਲ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ | ਉਨ੍ਹਾਂ ਨੂੰ ਉਥੇ ਗਾਰਡ ਆਫ ਆਨਰ ਦਿੰਦਿਆਂ ਸਵਾਗਤ ਕੀਤਾ ਗਿਆ | ਸ: ਚਾਹਲ ਨੇ ਅਹੁਦਾ ਸੰਭਾਲੇ ਜਾਣ ਉਪਰੰਤ ਨਸ਼ਿਆਂ ਤੇ ਜਨਤਕ ਸੁਰਖਿਆ 'ਤੇ ਨਸ਼ਾ ਮੁਕਤ ਸਮਾਜ ਦੀ ਨਿਰਮਾਣ ਪ੍ਰਤੀ ਆਪਣੀ ਅੱਟਲ ਵਚਨਬੱਧਤਾ ਨੂੰ ਦੁਹਰਾਇਆ | ਦੱਸਣਯੋਗ ਹੈ ਕਿ ਬੀਤੇ ਦਿਨ ਮਜੀਠਾ ਵਿਖੇ ਚੋਣਾਂ ਮੌਕੇ ਅਮਨ ਕਾਨੂੰਨ ਦੀ ਬਣੀ ਸਥਿਤੀ ਉਪਰੰਤ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਜਿਨ•ਾਂ ਦੀ ਥਾਂ 'ਤੇ ਕੰਵਲਪ੍ਰੀਤ ਸਿੰਘ ਏ.ਡੀ.ਸੀ.ਪੀ. ਉਦਯੋਗ ਸੁਰਖਿਆ ਲੁਧਿਆਣਾ ਤੋਂ ਐਸ.ਪੀ. ਹੈੱਡ ਕੁਆਟਰ ਦਿਹਾਤੀ ਲਾਇਆ ਗਿਆ ਹੈ, ਨੂੰ ਐੱਸ.ਐੱਸ.ਪੀ. ਦਾ ਵਾਧੂ ਚਾਰਜ ਦੇ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਅਗਲੀ ਖ਼ਬਰ ਰਾਮ ਬਾਗ ਦੇ ਅੱਗ ਕਾਂਡ ਪੀੜਤ ਦੁਕਾਨਦਾਰਾਂ ਦੀ ਸਾਰ ਲੈਣ ਪੁੱਜੇ ਐਮ. ਪੀ. ਔਜਲਾ
Ad Position 24