14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਡੀ. ਟੀ. ਐੱਫ. ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਹੜ੍ਹ ਪੀੜਤ ਖੇਤਰਾਂ 'ਚ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ

Ad Position 21
No active advertisement
ਅਜੀਤ ਡੈਸਕ 04-06-2026
ਅੰਮਿ੍ਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਇਕਾਈ ਨੇ ਤੀਜੇ ਭਾਗ ਵਜੋਂ ਹੜ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ ਵਿਚ ਪੜ੍ਹ ਰਹੇ ਸੈਂਕੜੇ ਲੋੜਵੰਦ ਵਿਦਿਆਰਥੀਆਂ ਨੂੰ ਲਗਪਗ 6000 ਕਾਪੀਆਂ ਵੰਡੀਆਂ ਗਈਆਂ | ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਯੋਗ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਧਾਰ ਵਿਖੇ ਸਮੂਹ ਸਕੂਲ ਦਾ ਸਟਾਫ ਦੇ ਸਹਿਯੋਗ ਨਾਲ ਨੇੜਲੇ ਸਕੂਲਾਂ ਦੇ ਸਟਾਫ ਅਤੇ ਗੌਰਮੈਂਟ ਸਕੂਲ ਲੈਕਚਰਰ ਯੂਨੀਅਨ ਦੇ ਸੂਬਾਈ ਆਗੂ ਅਮਨ ਸ਼ਰਮਾ ਦੀ ਹਾਜ਼ਰੀ ਵਿਚ ਵਿਦਿਆਰਥੀਆਂ ਲਈ ਕਾਪੀਆਂ ਵੰਡੀਆਂ ਗਈਆਂ ਅਤੇ ਭਵਿੱਖ ਵਿਚ ਵੀ ਜਥੇਬੰਦੀ ਵਲੋਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਉਪਰਾਲੇ ਜਾਰੀ ਰੱਖਣ ਦਾ ਅਹਿਦ ਲਿਆ | ਇਸ ਤੋਂ ਇਲਾਵਾ ਲਗਭਗ 5000 ਕਾਪੀਆਂ ਸ.ਸ.ਸ.ਸ. ਭਗਤਾਂਵਾਲਾ, ਸ.ਹ.ਸ ਕਟਰਾਂ ਹਕੀਮਾਂ, ਸ.ਹ.ਸ ਫਤਾਹਪੁਰ, ਸ.ਹ.ਸ ਗੋਪਾਲਪੁਰਾ, ਸ.ਸ.ਸ.ਸ. ਸਾਂਘਣਾ, ਸ.ਹ.ਸ ਚੌਕ ਲਕਸ਼ਮਣਸਰ ਆਦਿ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਤਕਸੀਮ ਕੀਤੀਆਂ ਗਈਆਂ | ਇਸ ਮੌਕੇ ਸ.ਪ.ਸ ਸੁਧਾਰ, ਸ.ਸ.ਸ.ਸ ਸੁਧਾਰ, ਸ.ਮਿ.ਸ ਮਾਕੋਵਾਲ, ਸ.ਪ.ਸ ਮਾਕੋਵਾਲ, ਸ.ਪ.ਸ ਉਰਧਨ, ਸ.ਮਿ.ਸ ਉਰਧਨ, ਸ.ਸ.ਸ.ਸ ਥੋਬਾ, ਸ.ਮਿ.ਸ ਮਲਕਪੁਰ, ਸ.ਪ.ਸ ਮੱਤੇਨੰਗਲ, ਸ.ਮਿ.ਸ ਗੋਰੇਨੰਗਲ, ਸ.ਪ.ਸ ਨੰਗਲ ਸੋਹਲ, ਸ.ਪ.ਸ ਨਾਨੋਕੇ, ਸ.ਪ.ਸ ਜੱਸੜ, ਸ.ਪ.ਸ ਦਿਆਲ ਭੜੰਗ, ਸ.ਪ.ਸ ਮੋਹਨ ਭੰਡਾਰੀਆਂ, ਸ.ਹ.ਸ ਮੋਹਨ ਭੰਡਾਰੀਆਂ, ਸ.ਪ.ਸ ਬੋਹੜ ਵਾਲਾ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ | ਇਸ ਮੌਕੇ ਜਰਮਨਜੀਤ ਸਿੰਘ ਛੱਜਲਵੱਡੀ, ਰਾਜੇਸ਼ ਪਰਾਸ਼ਰ, ਸੁਖਰਾਜ ਸਿੰਘ ਸਰਕਾਰੀਆ, ਨਿਰਮਲ ਸਿੰਘ, ਸਕੂਲ ਇੰਚਾਰਜ ਦਲਜੀਤ ਸਿੰਘ, ਬਲਦੇਵ ਸਿੰਘ, ਬਿਕਰਮ ਸਿੰਘ, ਜਗਰੂਪ ਸਿੰਘ, ਦਪਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਚਰਨਜੀਤ ਸਿੰਘ ਰਜਧਾਨ, ਕੁਲਦੀਪ ਸਿੰਘ ਵਰਨਾਲੀ, ਕੰਵਲਜੀਤ ਕੌਰ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਰਜੀਤ ਸਿੰਘ ਜੰਡਿਆਲਾ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਪਿ੍ਥੀਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਗ ਵਰਦੀ ਗਰਮੀ 'ਚ ਗਲੀਆਂ, ਸੜਕਾਂ ਤੇ ਜ਼ਮੀਨ 'ਤੇ ਪਏ ਟਰਾਂਸਫ਼ਾਰਮਰਾਂ ਨਾਲ ਵਾਪਰ ਸਕਦਾ ਵੱਡਾ ਹਾਦਸਾ ਅਗਲੀ ਖ਼ਬਰ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
Ad Position 24