05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਨਵਜੋਤ ਸਿੰਘ ਸਿੱਧੂ ਅੰਮਿ੍ਤਸਰ ਪੁੱਜੇ, ਘਰ 'ਚ ਕੀਤੀ ਪੂਜਾ ਦੀ ਸ਼ੋਸਲ ਮੀਡੀਆ 'ਤੇ ਪਾਈ ਵੀਡੀਓ

Ad Position 21
No active advertisement
ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਰੇਸ਼ਮ ਸਿੰਘ)-ਕਾਫ਼ੀ ਦਿਨਾਂ ਬਾਅਦ ਸਿਆਸਤਦਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਪਣੇ ਘਰ ਪਰਤੇ ਹਨ ਜਿਨ੍ਹਾਂ ਨੇ ਆਪਣੇ ਘਰ ਕੀਤੀ ਪੂਜਾ ਦੀਆਂ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਪਾਈਆਂ ਹਨ | ਉਨ੍ਹਾਂ ਨਾਲ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਵੀ ਨਜ਼ਰ ਆ ਰਹੇ ਹਨ | ਸ਼ੋਸ਼ਲ ਮੀਡੀਆ 'ਤੇ ਘਰ ਵਾਪਸੀ ਲਈ ਮਹਾਂਮਾਈ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ 18 ਦਿਨਾਂ ਦਾ ਸਫ਼ਰ ਪੂਰੀ ਜ਼ਿੰਦਗੀ ਦੀ ਖੁਸ਼ੀ ਤੋਂ ਵਧ ਹੈ ਅਤੇ ਉਹ ਖੁਸ਼ ਹੈ ਕਿ ਉਹ ਆਪਣੇ ਘਰ ਅੰਮਿ੍ਤਸਰ ਵਾਪਸ ਆ ਚੁੱਕਿਆ ਹੈ | ਇਸ ਤੋਂ ਬਾਅਦ ਉਨ੍ਹਾਂ ਸ਼ਿਵਿਲੰਗ ਦੀ ਪੂਜਾ ਕਰਨ ਦੀ ਵੀਡੀਓ ਵੀ ਪਾਈ ਹੈ | ਹਾਲਾਂ ਕਿ ਉਨ੍ਹਾਂ ਅੱਜ ਆਪਣੇ ਹਲਕੇ ਪੂਰਬੀ 'ਚ ਹਾਲੇ ਕੋਈ ਮੀਟਿੰਗ ਨਹੀਂ ਕੀਤੀ ਤੇ ਨਾ ਹੀ ਹਲਕੇ ਦੇ ਆਗੂਆਂ ਜਾਂ ਵਰਕਰਾਂ ਨੂੰ ਹੀ ਮਿਲੇ ਹਨ | ਦੱਸਣਯੋਗ ਹੈ ਕਿ ਉਨ੍ਹਾਂ ਦੀ ਧਰਮਪਤਨੀ ਡਾ: ਨਵਜੋਤ ਕੌਰ ਸਿੱਧੂ ਨੂੰ ਭਾਵੇਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ ਤੇ ਉਨ੍ਹਾਂ ਨਵੀਂ ਸਿਆਸੀ ਪਾਰਟੀ ਦਾ ਗਠਨ ਕਰ ਦਿੱਤਾ ਹੋਇਆ ਹੈ, ਪਰ ਸ: ਸਿੱਧੂ ਨੇ ਆਪਣੇ ਪੱਤੇ ਨਹੀਂ ਖੋਲੇ ਹਨ, ਜਿਸ ਤੋਂ ਇਹ ਪਤਾ ਚਲ ਸਕੇ ਕਿ ਉਹ ਆਪਣੀ ਧਰਮ ਪਤਨੀ ਡਾ: ਸਿੱਧੂ ਦੀ ਪਾਰਟੀ 'ਚ ਜਾਣਗੇ ਜਾਂ ਕਾਂਗਰਸੀ ਹੀ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤਿੰਨ ਦਿਨਾਂ ਪੰਜਾਬ ਫੇਰੀ 'ਤੇ ਆਉਣਗੇ ਅਗਲੀ ਖ਼ਬਰ ਰੇਲਗੱਡੀਆਂ ਦੇ ਦੇਰੀ ਨਾਲ ਚੱਲਣ ਦਾ ਸਿਲਸਿਲਾ ਜਾਰੀ
Ad Position 24
No active advertisement