ਅੰਮਿ੍ਤਸਰ, 8 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਾਇਆ ਮਿਸ਼ਨ ਅੰਮਿ੍ਤਸਰ ਸੈਂਟਰ ਦੀ ਅਗਵਾਈ ਹੇਠ 287ਵਾਂ ਚਿਨਮਾਇਆ ਵਿਧਵਾ ਰਾਸ਼ਨ ਪੈਨਸ਼ਨ ਮਾਸਿਕ ਵੰਡ ਪ੍ਰੋਗਰਾਮ ਭਵਨਜ਼ ਐੱਸ.ਐੱਲ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ 250 ਲੋੜਵੰਦ ਅÏਰਤਾਂ ਨੂੰ ਰਾਸ਼ਨ ਦਿੱਤਾ ਗਿਆ | ਇਸ ਮੌਕੇ ਸਮਾਜ ਸੇਵਕ ਗੁਰਜੀਤ ਸਿੰਘ ਭੁੱਲਰ ਉਨ੍ਹਾਂ ਦੇ ਸਪੁੱਤਰ ਮਨਜੀਤ ਸਿੰਘ ਅਤੇ ਨੂੰਹ ਸ੍ਰੀਮਤੀ ਭਵਜੀਤ ਕੌਰ ਤੋਂ ਇਲਾਵਾ ਵਿਕਰਮ ਵਿਜ (ਮੈਨੇਜਿੰਗ ਡਾਇਰੈਕਟਰ ਲਹਾਸਾ ਹਰਬਸ ਲਿਮਟਿਡ), ਆਸ਼ੀਮ ਖਰਬੰਦਾ (ਆਯੁਰਵੇਦ ਮਾਹਿਰ ਅੰਮਿ੍ਤਸਰ), ਸਮਾਜ ਸੇਵਕ ਡਾ. ਰੌਬਿਨ ਤੁਲੀ ਅਤੇ ਆਸ਼ੀਸ਼ ਸਹਿਦੇਵ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ | ਇਸ ਪ੍ਰੋਗਰਾਮ 'ਚ ਮਿਸ਼ਨ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ, ਸਕੱਤਰ ਅਸ਼ਵਨੀ ਮਲਹੋਤਰਾ ਅਤੇ ਭਾਰਤੀ ਵਿਦਿਆ ਭਵਨ ਅੰਮਿ੍ਤਸਰ ਦੀ ਡਾਇਰੈਕਟਰ ਡਾ. ਅਨੀਤਾ ਭੱਲਾ ਮੌਜੂਦ ਸਨ | ਮਹਿਮਾਨਾਂ ਅਤੇ ਮਿਸ਼ਨ ਅਧਿਕਾਰੀਆਂ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਅਵਿਨਾਸ਼ ਮਹੇਂਦਰੂ ਨੇ ਦੱਸਿਆ ਕਿ ਅਗਲਾ ਪ੍ਰੋਗਰਾਮ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ ਦੇ 24 ਸਾਲ ਪੂਰੇ ਹੋਣ ਜਾ ਰਹੇ ਹਨ | ਨਿਰਸਵਾਰਥ ਸੇਵਾ ਕਰਨਾ ਹੀ ਕਮੇਟੀ ਦਾ ਮੁੱਖ ਉਦੇਸ਼ ਹੈ | ਉਨ੍ਹਾਂ ਕਿਹਾ ਕਿ ਮਿਸ਼ਨ ਇਹ ਚੇਤਨਾ ਜਗਾਉਂਦਾ ਹੈ ਕਿ ਜ਼ਿੰਦਗੀ ਬਰਬਾਦ ਨਹੀਂ ਹੋਣੀ ਚਾਹੀਦੀ | ਸਾਨੂੰ ਆਪਣਾ ਜੀਵਨ ਸੇਵਾ ਅਤੇ ਗਿਆਨ ਦੀ ਪ੍ਰਾਪਤੀ ਲਈ ਸਮਰਪਿਤ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਭਵਨਸ ਹੈਲਥਕੇਅਰ ਆਨ ਵਹੀਲਜ਼ ਨਾਮਕ ਇਕ ਮੋਬਾਈਲ ਹਸਪਤਾਲ ਸੇਵਾ ਪ੍ਰਦਾਨ ਕਰਨ ਅਤੇ ਚਿਨਮਯਾ ਯੁਵਾ ਕੇਂਦਰ ਵਲੋਂ ਸਕਾਲਰਸ਼ਿਪ ਪੋ੍ਰਗਰਾਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ | ਪੋ੍ਰਗਰਾਮ 'ਚ ਆਏ ਮਹਿਮਾਨਾਂ ਨੇ ਇਕ ਸੁਰ 'ਚ ਮਿਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਤੇ ਧਾਰਮਿਕ ਜਾਗਰੂਕਤਾ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸਦੇ ਨਾਲ ਹੀ ਮਿਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਅਖ਼ੀਰ 'ਚ ਮਹਿਮਾਨਾਂ ਦਾ ਸਨਮਾਨ ਵੀ ਕੀਤਾ | ਅਸ਼ਵਨੀ ਮਲਹੋਤਰਾ ਨੇ ਮਹਿਮਾਨਾਂ, ਸਕੂਲ ਪ੍ਰਬੰਧਨ ਤੇ ਸਟਾਫ਼ ਦਾ ਧੰਨਵਾਦ ਕੀਤਾ |