ਅਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਭੰਗੂ, ਜਨਰਲ ਸਕੱਤਰ ਕੁਲਵੰਤ ਸਿੰਘ ਘੁੱਕੇਵਾਲੀ, ਵਿੱਤ ਸਕੱਤਰ ਨਿਰਵੈਰ ਸਿੰਘ, ਪ੍ਰੈੱਸ ਸਕੱਤਰ ਮੇਲਾ ਰਾਮ ਅਤੇ ਜਥੇਬੰਦਕ ਸਕੱਤਰ ਰਜਿੰੰਦਰਪਾਲ ਕੌਰ ਦੀ ਪ੍ਰਧਾਨੀ ਹੇਠ ਹੋਈ | ਇਸ ਦੌਰਾਨ ਸ਼ੁਰੂਆਤ 'ਚ ਵਿਛੜੇ ਸਾਥੀਆਂ ਗੁਰਚਰਨ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਭਕਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਸੂਬਾਈ ਡਿਪਟੀ ਜਰਨਲ ਸਕੱਤਰ ਸਤਿਆ ਪਾਲ ਗੁਪਤਾ ਨੇ ਤਿੰਨ ਨਵੇਂ ਸਾਥੀਆਂ ਹੈੱਡ ਮਾਸਟਰ ਬਲਜੀਤ ਸਿੰਘ, ਲੈਕ: ਸੁਖਚੈਨ ਸਿੰਘ ਗਿੱਲ ਨੂੰ ਹਾਰ ਪਾ ਕੇ ਪੈਨਸ਼ਨ ਯੂਨੀਅਨ 'ਚ ਸ਼ਾਮਿਲ ਕਰਦਿਆ ਪੈਨਸ਼ਨਰਾਂ ਤੋਂ ਅਹਿਦ ਲਿਆ ਕਿ ਜੇ ਡੀ. ਏ. ਨਹੀਂ ਤਾਂ ਵੋਟ ਵੀ ਨਹੀਂ | ਉਨ੍ਹਾਂ ਪੁਰਜੋਰ ਅਪੀਲ ਕੀਤੀ ਕਿ ਜੇ ਪੰਜਾਬ ਸਰਕਾਰ ਨੇ ਮਾਣਯੋਗ ਹਾਈਕੋਰਟ ਵਲੋਂ ਮਹਿੰਗਾਈ ਭੱਤੇ ਦੇ ਫ਼ੈਸਲੇ ਨੂੰ ਇੰਨ ਬਿੰਨ ਲਾਗੂ ਨਾ ਕੀਤਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਰਾਉਣ ਲਈ ਪੂਰਾ ਜ਼ੋਰ ਲਗਾਇਆ ਜਾਵੇ | ਇਸ ਮੌਕੇ ਸੁੱਚਾ ਸਿੰਘ ਜਨਰਲ ਸਕੱਤਰ ਤਰਨਤਾਰਨ, ਬਲਦੇਵ ਰਾਜ ਸ਼ਰਮਾ, ਰਾਮ ਮੂਰਤੀ, ਪਿ੍ੰ: ਸੁਖਦੇਵ ਸਿੰਘ ਢਿੱਲੋਂ, ਪਰਮਜੀਤ ਸਿੰਘ ਨਿੱਝਰ, ਪਿ੍ੰ: ਜਗਤਾਰ ਸਿੰਘ, ਹਰਜੀਤ ਸਿੰਘ ਉੱਪਲ ਅਤੇ ਨਰਿੰਦਰਪਾਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੇ ਅਧਿਕਾਰਾਂ 'ਤੇ ਡਾਕਾ ਮਾਰ ਰਹੀ ਹੈ, ਪੇ ਕਮਿਸ਼ਨ ਵਲੋਂ ਸਿਫਾਰਸ਼ ਕੀਤਾ 2.59 ਪੈਨਸ਼ਨ ਸੋਧ ਫਾਰਮੂਲਾ ਲਾਗੂ ਨਹੀਂ ਕੀਤਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੋਈ, ਕੱਚੇ ਕਰਮਚਾਰੀ ਪੱਕੇ ਨਹੀਂ ਕੀਤੇ, ਮੈਡੀਕਲ ਸਕੀਮ ਬਾਰੇ ਕੋਰਾ ਝੂਠ ਬੋਲਿਆ ਜਾ ਰਿਹਾ ਹੈ, ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਇਸ ਮੌਕੇ ਮੀਟਿੰਗ 'ਚ ਭਵਾਨੀ ਫੇਰ, ਤਿਲਕ ਰਾਜ, ਸੁਖਦੇਵ ਸਿੰਘ ਪੱਟੀ, ਪਿ੍ੰ: ਵਿਜੇ ਰਾਣਾ, ਪਿ੍ੰ: ਗੁਲਬਰਗ ਸਿੰਘ, ਮਨਮੋਹਨ ਸਿੰਘ, ਕੇਵਲ ਸਿੰਘ, ਬਲੌਰ ਸਿੰਘ, ਅਸ਼ੋਕ ਕੁਮਾਰ, ਹਰਪਾਲ ਸਿੰਘ, ਅੰਚਲ ਕੁਮਾਰ, ਜੋਗਿੰਦਰ ਸਿੰਘ, ਸਲਵਿੰਦਰ ਪਾਲ, ਗੁਰਦੀਪ ਸਿੰਘ ਤੇ ਸੱਜਣ ਸਿੰਘ ਚੋਗਾਵਾਂ ਆਦਿ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ |
ਪੰਜਾਬ ਪੈਨਸ਼ਨਰਜ ਯੂਨੀਅਨ ਦੀ ਮੀਟਿੰਗ ਹੋਈ <br/>
ਮੀਟਿੰਗ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਕਾਰਕੁੰਨ | ਤਸਵੀਰ : ਨਿਰਮਲ ਸਟੂਡੀਓ<br/>
12-06-2026