15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਰਤ ਦੇ ਪਾਣੀ ਰੋਕਣ ਵਾਲੇ ਐਲਾਨ ਤੋਂ ਬਾਅਦ ਪਾਕਿ ਤਣਾਅ 'ਚ <br/>

Ad Position 21
No active advertisement
ਅਜੀਤ ਡੈਸਕ 12-06-2026

ਅੰਮਿ੍ਤਸਰ, 11 ਜੂਨ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਪਾਕਿਸਤਾਨ ਭਾਰਤ ਵਾਲੇ ਪਾਸੇ ਬਣ ਰਹੇ ਡੈਮਾਂ ਬਾਰੇ ਚਿੰਤਤ ਹੈ | ਭਾਰਤ ਦੇ ਜਲ ਮੰਤਰੀ ਸੀ. ਆਰ. ਪਾਟਿਲ ਦੇ ਇਕ ਤਾਜ਼ਾ ਬਿਆਨ ਕਾਰਨ ਪਾਕਿ ਦੀ ਚਿੰਤਾ ਵਧ ਗਈ ਹੈ | ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਇਕ ਅਜਿਹੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ ਜੋ ਪਾਣੀ ਦੀ ਇਕ ਵੀ ਬੂੰਦ ਨੂੰ ਪਾਕਿ 'ਚ ਨਹੀਂ ਜਾਣ ਦੇਵੇਗਾ | ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਪ੍ਰੈਲ 2025 'ਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ | ਪਾਕਿਸਤਾਨੀ ਮੀਡੀਆ ਨੇ ਆਲਾ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਦੇ ਮੌਜੂਦਾ ਡੈਮਾਂ 'ਚ ਸਾਰਾ ਪਾਣੀ ਰੋਕਣ ਜਾਂ ਇਸ ਨੂੰ ਮੋੜਨ ਦੀ ਸਮਰੱਥਾ ਦੀ ਘਾਟ ਹੈ | ਭਾਰਤ ਸਿਰਫ਼ ਪਾਣੀ ਛੱਡਣ ਦੇ ਸਮੇਂ ਨੂੰ ਨਿਯੰਤਰਿਤ ਕਰ ਸਕਦਾ ਹੈ, ਪਰ ਮੌਜੂਦਾ ਸਮੇਂ ਚੱਲ ਰਹੇ ਪ੍ਰੋਜੈਕਟਾਂ ਦੇ ਪ੍ਰਭਾਵ ਆਉਣ ਵਾਲੇ ਸਾਲਾਂ 'ਚ ਜ਼ਰੂਰ ਮਹਿਸੂਸ ਕੀਤੇ ਜਾਣਗੇ | ਉਨ੍ਹਾਂ ਦਾ ਨਾਲ ਹੀ ਇਹ ਵੀ ਕਹਿਣਾ ਹੈ ਕਿ ਪਾਣੀ ਦੇ ਪ੍ਰਵਾਹ ਨੂੰ ਰੋਕਣ ਨਾਲ ਪਾਕਿ ਦੀ ਖੇਤੀਬਾੜੀ ਤੇ ਖ਼ੁਰਾਕ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪਵੇਗਾ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਦਾ ਸਿੰਧੂ ਸੰਧੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ | ਭਾਰਤ ਸੰਧੀ ਤੋਂ ਭਟਕ ਰਿਹਾ ਹੈ ਅਤੇ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਸੰਧੀ ਨੂੰ ਮੁਅੱਤਲ ਨਹੀਂ ਕਰ ਸਕਦਾ ਕਿਉਂਕਿ ਇਸ ਦੀਆਂ ਸ਼ਰਤਾਂ 'ਚ ਇੱਕਪਾਸੜ ਮੁਅੱਤਲੀ ਲਈ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਪਾਣੀ ਸੌਦੇਬਾਜ਼ੀ ਦਾ ਜ਼ਰੀਆ ਨਹੀਂ ਹੈ | ਇਸ ਲਈ ਭਾਰਤ ਨੂੰ ਸੰਧੀ ਮੁਅੱਤਲ ਨਹੀਂ ਕਰਨੀ ਚਾਹੀਦੀ | ਇਸ ਤੋਂ ਇਲਾਵਾ ਭਾਰਤ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿ ਪੂਰੀ ਦਿ੍ੜਤਾ ਨਾਲ ਆਪਣੇ ਜਲ ਅਧਿਕਾਰਾਂ ਦੀ ਰੱਖਿਆ ਕਰੇਗਾ | ਇਹ ਸਾਡੇ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਮਾਮਲਾ ਹੈ ਅਤੇ ਅਸੀਂ ਇਸ ਨੂੰ ਤਿਆਗ ਨਹੀਂ ਸਕਦੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਵਧਦੀ ਗਰਮੀ ਦੇ ਵਿਚਕਾਰ ਭਾਰਤ ਤੋਂ ਪਾਣੀ ਰੋਕਣ ਨਾਲ ਪਾਕਿ ਦੀਆਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ | ਉਨ੍ਹਾਂ ਨੇ ਤਰਕ ਦਿੱਤਾ ਕਿ ਜੇਕਰ ਭਾਰਤ ਆਪਣੇ ਖੇਤਰ 'ਚ ਵਹਿਣ ਵਾਲੇ ਦਰਿਆਵਾਂ ਦੇ ਪਾਣੀ ਨੂੰ ਰੋਕਦਾ ਹੈ ਤਾਂ ਵੱਡੀ ਪਾਕਿਸਤਾਨੀ ਆਬਾਦੀ ਨੂੰ ਭੋਜਨ ਸੁਰੱਖਿਆ ਸੰਕਟ ਦਾ ਸਾਹਮਣਾ ਕਰਨਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਸ਼ਹਿਰ ਦੇ ਅਹਿਮ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰਜ ਯੂਨੀਅਨ ਦੀ ਮੀਟਿੰਗ ਹੋਈ <br/>
Ad Position 24