ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਅੰਮ੍ਰਿਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੀ ਮਾਤਾ ਜਨਕ ਰਾਣੀ ਅਤੇ ਮੁਸਕਾਨ ਦਾ ਸਕੂਲ ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਨਿੱਘਾ ਸਵਾਗਤ ਕੀਤਾ।
ਅੰਮ੍ਰਿਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੀ ਮਾਤਾ ਜਨਕ ਰਾਣੀ ਅਤੇ ਮੁਸਕਾਨ ਦਾ ਸਕੂਲ ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਗਿੱਧੇ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ। ਇਸ ਮੌਕੇ ਮਹਿਮਾਨਾਂ ਨੇ ਜਿਥੇ ਸ਼ਾਨਦਾਰ ਸਮਾਗਮ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਉਥੇ ਹੀ ਸਕੂਲ ਪ੍ਰਬੰਧਨ ਨੇ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਵਿਕਰਮ ਸੇਠ ਦੇ ਨਿਰੰਤਰ ਮਾਰਗਦਰਸ਼ਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਅੰਤ ’ਚ ਡਾਇਰੈਕਟਰ ਅੰਜਨਾ ਸੇਠ ਅਤੇ ਪ੍ਰਿੰ: ਸ਼ਿਲਪਾ ਸੇਠ ਨੇ ਆਏ ਹੋਏ ਮਹਿਮਾਨਾਂ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਤੀਆ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਹੋਏ ਸ਼ੂੱਭਕਾਮਨਾਵਾਂ ਦਿੱਤੀਆਂ।