05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੜਕ ਹਾਦਸੇ ’ਚ ਹਾਦਸਾਗ੍ਰਸਤ ਹੋਏ ਜ਼ਖ਼ਮੀ ਦਾ ਮੋਟਰਸਾਈਕਲ ਘਟਨਾ ਸਥਾਨ ਤੋਂ ਚੋਰੀ

ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗੇ ਇਕ ਮੋਟਰਸਾਈਕਲ ਚਾਲਕ ਨੂੰ ਜਦੋਂ ਲੋਕ ਚੁੱਕ ਕੇ ਹਸਪਤਾਲ ਦਾਖਲ ਕਰਵਾ ਰਹੇ ਸਨ ਜਦੋਂ ਕਿ ਪਿਛੋਂ ਚੋਰ ਉਸ ਨੇ ਹਾਦਸਾਗ੍ਰਸਤ ਹੋ ਚੁੱਕੇ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਹ ਘਟਨਾ ਇਥੇ ਥਾਣਾ ਛਾਉਣੀ ਦੇ ਖੇਤਰ ਭਰਤੀ ਦਫਤਰ ਦੇ ਨੇੜੇ ਦੀ ਹੈ।

Ad Position 21
No active advertisement
ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)- ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗੇ ਇਕ ਮੋਟਰਸਾਈਕਲ ਚਾਲਕ ਨੂੰ ਜਦੋਂ ਲੋਕ ਚੁੱਕ ਕੇ ਹਸਪਤਾਲ ਦਾਖਲ ਕਰਵਾ ਰਹੇ ਸਨ ਜਦੋਂ ਕਿ ਪਿਛੋਂ ਚੋਰ ਉਸ ਨੇ ਹਾਦਸਾਗ੍ਰਸਤ ਹੋ ਚੁੱਕੇ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਹ ਘਟਨਾ ਇਥੇ ਥਾਣਾ ਛਾਉਣੀ ਦੇ ਖੇਤਰ ਭਰਤੀ ਦਫਤਰ ਦੇ ਨੇੜੇ ਦੀ ਹੈ। ਇਸ ਸੰਬੰਧੀ ਪੀੜਤ ਲਵਪ੍ਰੀਤ ਸਿੰਘ ਵਾਸੀ ਪਿੰਡ ਮਾਹਲ ਨੇ ਦੱਸਿਆ ਕਿ ਉਹ ਆਪਣੇ ਦੋਸਤ ਮਾਰਵੀਰ ਸਿੰਘ ਨਾਲ ਹੀਰੋ ਮੋਟਰਸਾਈਕਲ ਸਪਲੈਂਡਰ ’ਤੇ ਸਵਾਰ ਹੋ ਕੇ ਪੁਤਲੀ ਘਰ ਨੂੰ ਜਾ ਰਹੇ ਸਨ ਜਦੋਂ ਕਿ ਖਾਲਸਾ ਕਾਲਜ ਦੀ ਬੈਕ ਸਾਈਡ, ਐੱਸ.ਬੀ.ਆਈ. ਬੈਂਕ ਰਾਮ ਤੀਰਥ ਕੋਲ ਪੁੱਜੇ ਤਾਂ ਭਰਤੀ ਦਫਤਰ ਨਿੱਕਾ ਸਿੰਘ ਕਾਲੋਨੀ ਵਲੋਂ ਇਕ ਈ ਰਿਕਸ਼ਾ ਤੇਜ ਰਫਤਾਰ ਨਾਲ ਆਇਆ ਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਹ ਦੋਵੇਂ ਜਣੇ ਸੜਕ ’ਤੇ ਡਿੱਗ ਪਏ ਤੇ ਕਾਫੀ ਸੱਟਾਂ ਲਗੀਆਂ। ਉਸਦੇ ਦੋਸਤ ਮਾਰਵੀਰ ਸਿੰਘ ਤੇ ਹੋਰਾਂ ਨੇ ਉਸਨੂੰ ਰਣਜੀਤ ਐਵੀਨਿਊ ਹਸਪਤਾਲ ’ਚ ਭਰਤੀ ਕਰਵਾਇਆ। ਜਦੋਂ ਉਸਦਾ ਦੋਸਤ ਉਸਨੂੰ ਹਸਪਤਾਲ ਦਾਖਲ ਕਰਵਾ ਕੇ ਵਾਪਸ ਆਇਆ ਤਾਂ ਐਕਸੀਡੈਂਟ ਵਾਲੀ ਥਾਂ ਤੋਂ ਮੋਟਰਸਾਈਕਲ ਨਹੀਂ ਮਿਲਿਆ ਜਿਸ ਨੂੰ ਕੋਈ ਚੋਰ ਚੋਰੀ ਕਰਕੇ ਲੈ ਗਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਦੇ ਨਿਰੰਤਰ ਵੀਜ਼ੇ ਲਗਵਾ ਰਹੇ ਹਨ ਗੈਵੀ ਕਲੇਰ ਅਗਲੀ ਖ਼ਬਰ ਰਾਜ ਮੈਮੋਰੀਅਲ ਸਕੂਲ ਅਜਨਾਲਾ ਦੇ ਸੰਸਥਾਪਕ ਪ੍ਰਿੰਸੀਪਲ ਜਸਬੀਰ ਕੌਰ ਮਾਹਲ ਦਾ ਦਿਹਾਂਤ
Ad Position 24