05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੁਸਾਇਟੀ ਰਜਿ: ਦੇ ਅਹੁਦੇਦਾਰ ਬਾਬਾ ਸੋਹਨ ਸਿੰਘ ਭਕਨਾ ਯਾਦਗਾਰੀ ਸਕੂਲ ਪੁੱਜੇ ਬੱਚਿਆਂ ਨੂੰ ਵਰਦੀਆਂ ਤੇ ਦਸਤਾਰਾਂ ਵੰਡੀਆਂ

ਅਟਾਰੀ ਸਰਹੱਦ, ਅੰਮ੍ਰਿਤਸਰ 5 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਸਿੱਖਿਆ ਦੇ ਖੇਤਰ ਦੇ ਵਿਚ ਅਹਿਮ ਰੋਲ ਨਿਭਾਉਣ ਵਾਲੀ ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੋਸਾਇਟੀ (ਰਜਿ.) ਅੱਜ ਬਾਰਡਰ ਏਰੀਏ ਦੇ ਇਤਿਹਾਸਿਕ ਪਿੰਡ ਭਕਨਾ ਕਲਾਂ ਦੇ ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਸੀ.

Ad Position 21
No active advertisement
ਅਜੀਤ ਡੈਸਕ 06-10-2026
ਅਟਾਰੀ ਸਰਹੱਦ, ਅੰਮ੍ਰਿਤਸਰ 5 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਸਿੱਖਿਆ ਦੇ ਖੇਤਰ ਦੇ ਵਿਚ ਅਹਿਮ ਰੋਲ ਨਿਭਾਉਣ ਵਾਲੀ ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੋਸਾਇਟੀ (ਰਜਿ.) ਅੱਜ ਬਾਰਡਰ ਏਰੀਏ ਦੇ ਇਤਿਹਾਸਿਕ ਪਿੰਡ ਭਕਨਾ ਕਲਾਂ ਦੇ ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਸੀ. ਸੈਕੰ: ਸਕੂਲ ਵਿਖੇ ਪਹੁੰਚੇ । ਸੋਸਾਇਟੀ ਦੇ ਅਹੁਦੇਦਾਰਾਂ ਵਲੋਂ ਇੱਥੇ ਪਹੁੰਚ ਕੇ ਬੱਚਿਆਂ ਦੀ ਮਦਦ ਵਾਸਤੇ ਰੱਖੇ ਗਏ ਇਕ ਸਾਧੇ ਪ੍ਰੋਗਰਾਮ ਦੇ ਵਿਚ ਬੱਚਿਆਂ ਨੂੰ ਜਿੱਥੇ 200 ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਅਤੇ ਦਸਤਾਰਾਂ ਦਿੱਤੀਆਂ ਗਈਆਂ । ਇਹ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਕਿਹਾ ਕਿ ਸਭ ਤੋਂ ਉੱਤਮ ਦਾਨ ‘ਵਿਦਿਆ ਦਾਨ’ ਹੈ । ਸਕੂਲ ਤੋਂ ਬਾਅਦ ਵੀ ਆਪਣੇ ਕਾਲਜ ਦੀ ਵਿਦਿਆ ਪ੍ਰਾਪਤ ਕਰਨ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੱਚਿਆਂ ਨੂੰ ਇਥੋਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਵੱਡੀ ਪੱਧਰ ਤੇ ਦਿੱਤੀ ਜਾਵੇਗੀ । ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਆਦਿ ਦਾ ਵੀ ਧੰਨਵਾਦ ਕੀਤਾ। ਇਸ ਸਮੇਂ ਸਟੇਜ ਸੇਵਾ ਲੈਕਚਰਾਰ ਹਰਮੀਤ ਸਿੰਘ ਜੀ ਨੇ ਨਿਭਾਈ ਅਤੇ ਪ੍ਰਿੰਸੀਪਲ ਵਲੋਂ ਵੀ ਆਈਆਂ ਹੋਈਆਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਉਨ੍ਹਾਂ ਵਲੋਂ ਖਾਲਸਾ ਗਲੋਬਲ ਰੀਚ ਫਾਊਡੇਂਸਨ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਸਮੇਂ ਸੋਸਾਇਟੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨਾਲ ਸੋਸਾਇਟੀ ਦੇ ਮੈਂਬਰ ਜਸਮਿੰਦਰਜੀਤ ਸਿੰਘ ਹੁਸ਼ਿਆਰ ਨਗਰ, ਸਾਹਿਬ ਸਿੰਘ ਜਠੌਲ, ਨਿਰਵੈਰ ਸਿੰਘ ਨੱਥੂਪੁਰਾ ,ਜਸਬੀਰ ਸਿੰਘ ਭੰਕਨਾ ਸਮਾਜ ਸੇਵਕ ਭਾਈ ਦਰਸ਼ਨ ਸਿੰਘ ਜੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਸ਼ਦੀਪ ਸਿੰਘ ਗਿੱਲ ਮਜੀਠੀਆ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਉਲੀ ਸਾਹਿਬ ਦਾ ਇਜਲਾਸ ਹੋਇਆ ਸਰਬਸੰਮਤੀ ਨਾਲ ਜ਼ੋਨ ਦੀ ਕੋਰ ਕਮੇਟੀ ਦੀ...
Ad Position 24