05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਈ ਵੀਰ ਸਿੰਘ ਨਿਵਾਸ ਵਿਖੇ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਉ-ਭਗਤ ਤੋਂ ਬੇਗਮਪੁਰਾ’ ਵਿਸ਼ੇ ’ਤੇ ਸਮਾਗਮ

ਅੰਮ੍ਰਿਤਸਰ, 5 ਅਕਤੂਬਰ (ਹਰਮਿੰਦਰ ਸਿੰਘ)-ਭਾਈ ਵੀਰ ਸਿੰਘ ਵਿਰਾਸਤੀ ਅਜਾਇਬ ਘਰ ਤੇ ਲਾਇਬ੍ਰੇਰੀ ਵਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਗੁਰੂ ਰਵੀਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ‘ਭਾਉ-ਭਗਤ ਤੋਂ ਬੇਗਮਪੁਰਾ’ ਵਿਸ਼ੇ ’ਤੇ ਪ੍ਰੋ: ਕਿਰਨਜੀਤ ਸੇਠੀ ਜਨ: ਸਕੱਤਰ ਭਾਈ ਵੀਰ ਸਿੰਘ ਸਹਿਤ ਸਦਨ ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਹਰਮਿੰਦਰ ਸਿੰਘ)-ਭਾਈ ਵੀਰ ਸਿੰਘ ਵਿਰਾਸਤੀ ਅਜਾਇਬ ਘਰ ਤੇ ਲਾਇਬ੍ਰੇਰੀ ਵਲੋਂ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਗੁਰੂ ਰਵੀਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਨੂੰ ਸਮਰਪਿਤ ‘ਭਾਉ-ਭਗਤ ਤੋਂ ਬੇਗਮਪੁਰਾ’ ਵਿਸ਼ੇ ’ਤੇ ਪ੍ਰੋ: ਕਿਰਨਜੀਤ ਸੇਠੀ ਜਨ: ਸਕੱਤਰ ਭਾਈ ਵੀਰ ਸਿੰਘ ਸਹਿਤ ਸਦਨ ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ। ਜਦੋਂ ਕਿ ਸਮਾਗਮ ‘ਚ ਮੁੱਖ ਬੁਲਾਰੇ ਹਰਿੰਦਰ ਸਿੰਘ ਸੀਨੀਅਰ ਫੈਲੋ ਰਿਸਰਚ ਐਂਡ ਪਾਲਿਸੀ ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਸ਼ਾਮਿਲ ਹੋਏ। ਸਮਾਗਮ ਦੀ ਅਰੰਭਤਾ ਸਾਬਕਾ ਰਾਜਦੂਤ ਡਾ: ਨਵਦੀਪ ਸਿੰਘ ਸੂਰੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਇਸ ਉਪਰੰਤ ਮੁੱਖ ਬੁਲਾਰੇ ਹਰਿੰਦਰ ਸਿੰਘ ਗੁਰੂ ਰਵੀਦਾਸ ਦੇ ਜੀਵਨ ’ਤੇ ਰੌਸ਼ਨੀ ਪਾਉਂਦੇ ਹੋਏ ਉਨ੍ਹਾਂ ਦੀ ਬਾਣੀ ਨੂੰ ਜੀਵਨ ਦਾ ਹਿੱਸਾ ਬਣਾਉਣ ਅਤੇ ਉਸ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਨੇ ਗੁਰੂ ਰਵੀਦਾਸ ਦੀ ਬਾਣੀ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਗੁਰਬਾਣੀ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਹੈ। ਪ੍ਰੋ: ਕਿਰਨਜੀਤ ਸੇਠੀ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਕਰਵਾਏ ਜਾ ਰਹੇ ਸਮਾਗਮਾਂ ’ਤੇ ਰੌਸ਼ਨੀ ਪਾਈ ਅਤੇ ਅੱਜ ਦੇ ਸਮਾਗਮ ਨੂੰ ਸਫਲ ਦੱਸਿਆ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਵੀ ਸਦਨ ਵਲੋਂ ਅਜਿਹੇ ਸਮਾਗਮ ਕਰਵਾਏ ਜਾਣਗੇ। ਸਮਾਗਮ ਦੇ ਅੰਤ ਵਿਚ ਡਾ: ਜੋਗਿੰਦਰ ਸਿੰਘ ਸੰਯੁਕਤ ਸਕੱਤਰ ਭਾਈ ਵੀਰ ਸਿੰਘ ਨਿਵਾਸ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਹਰਮਨਗੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ’ਤੇ ਡਾ: ਕੁਲਵਿੰਦਰ ਸਿੰਘ ਬਾਜਵਾ, ਡਾ: ਅਮਰਜੀਤ ਸਿੰਘ ਬਸਰਾ, ਪੀ.ਐੱਸ ਭੱਟੀ, ਤੇਜਿੰਦਰ ਸਿੰਘ ਬਾਵਾ, ਚਰਨਜੀਤ ਤੇਜਾ, ਸਮੇਤ ਵੱਡੀ ਗਿਣਤੀ ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ। 05 ਏਐਸਆਰ64
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਰਾਜ ਪੱਧਰੀ ਯੂਥ ਰੈੱਡ ਕਰਾਸ ਕੈਂਪ ਅਗਲੀ ਖ਼ਬਰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ , ਸੰਗਰੂਰ ਵਿਖੇ ਸੂਬਾ ਪੱਧਰੀ ਮਹਾਂ ਰੈਲੀ ’ਚ ਸ਼ਾਮਿਲ ਹੋ...
Ad Position 24