05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਉਲੀ ਸਾਹਿਬ ਦਾ ਇਜਲਾਸ ਹੋਇਆ ਸਰਬਸੰਮਤੀ ਨਾਲ ਜ਼ੋਨ ਦੀ ਕੋਰ ਕਮੇਟੀ ਦੀ ਚੋਣ

ਅਟਾਰੀ ਸਰਹੱਦ (ਅੰਮ੍ਰਿਤਸਰ)- 5 ਅਕਤੂਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ੋਨ ਬਾਉਲੀ ਸਾਹਿਬ ਦਾ ਇਜਲਾਸ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਇਆ। ਇਜਲਾਸ ਵਿਚ ਜ਼ੋਨ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਲਗਭਗ 50 ਡੈਲੀਗੇਟਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 06-10-2026
ਅਟਾਰੀ ਸਰਹੱਦ (ਅੰਮ੍ਰਿਤਸਰ)- 5 ਅਕਤੂਬਰ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ੋਨ ਬਾਉਲੀ ਸਾਹਿਬ ਦਾ ਇਜਲਾਸ ਅੱਜ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਇਆ। ਇਜਲਾਸ ਵਿਚ ਜ਼ੋਨ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਲਗਭਗ 50 ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਜ਼ੋਨ ਦੀ ਕੋਰ ਕਮੇਟੀ ਦੀ ਚੋਣ ਕੀਤੀ ਗਈ। ਚੁਣੀ ਗਈ ਕੋਰ ਕਮੇਟੀ ਵਿਚ ਕੁਲਵੰਤ ਸਿੰਘ ਰਾਜਾ ਤਾਲ ਨੂੰ ਜ਼ੋਨ ਪ੍ਰਧਾਨ, ਗੁਰਤੇਜ ਸਿੰਘ ਜਠੌਲ ਨੂੰ ਕਾਰਜਕਾਰੀ ਪ੍ਰਧਾਨ, ਸੁਖਵਿੰਦਰ ਸਿੰਘ ਲੱਧੇਵਾਲ ਨੂੰ ਜ਼ੋਨ ਸਕੱਤਰ, ਕਾਬਲ ਸਿੰਘ ਮੁਹਾਵਾ ਨੂੰ ਸੀਨੀਅਰ ਮੀਤ ਪ੍ਰਧਾਨ, ਜੋਗਾ ਸਿੰਘ ਖਾਰੇ ਨੂੰ ਮੀਤ ਪ੍ਰਧਾਨ, ਸੁਖਦੇਵ ਸਿੰਘ ਹਵੇਲੀਆਂ ਖ਼ਜ਼ਾਨਚੀ, ਸਹਾਇਕ ਜ਼ਿੰਮੇਵਾਰੀ ਬਲਜੀਤ ਸਿੰਘ ਬਾਗੜੀਆਂ ਨੂੰ ਸਲਾਹਕਾਰ ਚੁਣਿਆ ਗਿਆ। ਇਜਲਾਸ ਦੀ ਕਾਰਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਅਤੇ ਜ਼ਿਲ੍ਹਾ ਆਗੂਆਂ ਸਰਵਣ ਸਿੰਘ ਪੰਧੇਰ , ਜਰਮਨਜੀਤ ਸਿੰਘ ਬੰਡਾਲਾ ਅਤੇ ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਜ਼ੋਨ ਵਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੀ ਕਾਰਜਕਾਰੀ ਰਿਪੋਰਟ ਪੇਸ਼ ਕੀਤੀ ਗਈ। ਇਸ ਸਮੇਂ ਦੌਰਾਨ ਰਹਿ ਗਈਆਂ ਘਾਟਾਂ ਅਤੇ ਕਮਜ਼ੋਰੀਆਂ ਦਾ ਵੀ ਵਿਸਥਾਰ ਨਾਲ ਰਿਵਿਊ ਕੀਤਾ ਗਿਆ। ਇਜਲਾਸ ਵਿਚ ਆਉਣ ਵਾਲੇ ਸਮੇਂ ਦੌਰਾਨ ਜ਼ੋਨ ਦੀਆਂ ਘਾਟਾਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ੋਨ ਨੂੰ ਮੋਹਰੀਆਂ ਸਫ਼ਾਂ ਵਿਚ ਲਿਜਾਣ ਦਾ ਅਹਿਦ ਕੀਤਾ ਗਿਆ। ਇਜਲਾਸ ਵਿਚ ਆਉਣ ਵਾਲੇ ਸਮੇਂ ਦੇ ਮੋਰਚਿਆਂ ਦੀਆਂ ਤਿਆਰੀਆਂ ਕਰਨ, ਪਿੰਡਾਂ ਵਿਚ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਉਣ, 11 ਮੈਂਬਰੀਆਂ ਦੀਆਂ ਮੀਟਿੰਗਾਂ ਕਰਵਾਉਣ ਅਤੇ ਹੋਰ ਜਥੇਬੰਦਕ ਕਾਰਜਾਂ ਸੰਬੰਧੀ ਮਤੇ ਪਾਸ ਕੀਤੇ ਗਏ। ਇਜਲਾਸ ਦੌਰਾਨ ਕਿਹਾ ਗਿਆ ਕਿ ਕਿਸਾਨ ਮਜ਼ਦੂਰ ਮੋਰਚੇ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਇਸ ਸਮੇਂ ਤੱਕ ਕਿਸਾਨਾਂ-ਮਜ਼ਦੂਰਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 17 ਅਕਤੂਬਰ ਨੂੰ ਵੱਡਾ ਐਲਾਨ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਮੋਰਚੇ ਵਲੋਂ ਜੋ ਵੀ ਅਗਲਾ ਮੋਰਚਾ ਐਲਾਨਿਆ ਜਾਵੇਗਾ, ਜ਼ੋਨ ਬਾਉਲੀ ਸਾਹਿਬ ਉਸ ਦੀ ਪੂਰੀ ਤਿਆਰੀ ਵਿਚ ਡਟ ਕੇ ਯੋਗਦਾਨ ਪਾਵੇਗਾ। ਅੱਜ ਦੇ ਇਜਲਾਸ ਵਿਚ ਖਾਰੇ, ਹਵੇਲੀਆਂ, ਲੱਧੇਵਾਲ , ਚੀਚਾ, ਕੱਲੇਵਾਲ , ਜਠੌਲ, ਭਰੋਭਾਲ, ਰਾਜਾ ਤਾਲ, ਮਹਾਵਾ, ਗਲੂਵਾਲ, ਬਾਗੜੀਆਂ, ਢੋਡੀਵਿੰਡ ਅਤੇ ਰਣੀਕੇ ਸਮੇਤ ਵੱਖ-ਵੱਖ ਪਿੰਡਾਂ ਦੇ ਡੈਲੀਗੇਟ ਹਾਜ਼ਰ ਸਨ। ਇਸ ਮੌਕੇ ਪਰਮਿੰਦਰ ਸਿੰਘ ਨੱਥੂਪੁਰ, ਸਵਰਨ ਸਿੰਘ ਰਣੀਕੇ, ਚਰਨਜੀਤ ਸਿੰਘ ਕੱਲੇਵਾਲ, ਬੀਰ ਸਿੰਘ ਖਾਰੇ, ਬਲਬੀਰ ਸਿੰਘ ਮਾਵਾ, ਬਲਦੇਵ ਸਿੰਘ ਗੱਲੂਵਾਲ, ਗੁਰਵਿੰਦਰ ਸਿੰਘ ਭਰੋਭਾਲ, ਭਗਵੰਤ ਸਿੰਘ ਰਾਜਾ ਤਾਲ, ਹਰਜੀਤ ਸਿੰਘ ਚੀਚਾ , ਕੁਲਵੰਤ ਸਿੰਘ ਹਵੇਲੀਆਂ, ਸ਼ਰਨਜੀਤ ਸਿੰਘ ਢੋਡੀ ਵਿੰਡ, ਨਿਰਵੈਰ ਸਿੰਘ ਜਠੌਲ ਆਦਿ ਆਗੂ ਹਾਜ਼ਰ ਸਨ। 05 ਏਐਸਆਰ101
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੁਸਾਇਟੀ ਰਜਿ: ਦੇ ਅਹੁਦੇਦਾਰ ਬਾਬਾ ਸੋਹਨ ਸਿੰਘ ਭਕਨਾ ਯਾਦਗਾਰੀ ਸਕੂਲ ਪੁੱਜੇ ਬੱਚਿਆਂ ਨੂ... ਅਗਲੀ ਖ਼ਬਰ ਕੈਨੇਡਾ ’ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਦੇ ਨਿਰੰਤਰ ਵੀਜ਼ੇ ਲਗਵਾ ਰਹੇ ਹਨ ਗੈਵੀ ਕਲੇਰ
Ad Position 24