05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ , ਸੰਗਰੂਰ ਵਿਖੇ ਸੂਬਾ ਪੱਧਰੀ ਮਹਾਂ ਰੈਲੀ ’ਚ ਸ਼ਾਮਿਲ ਹੋਣ ਦਾ ਐਲਾਨ

ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਰਜਿ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਰਾਮ ਬਾਗ਼ ਵਿਖੇ ਸੁਰਜੀਤ ਸਿੰਘ ਗੁਰਾਇਆ ਚੀਫ ਪੈਟਰਨ ਅਤੇ ਸੁਖਦੇਵ ਸਿੰਘ ਪੰਨੂੰ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਇਕੱਤਰਤਾ ’ਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 06-10-2026
ਅੰਮ੍ਰਿਤਸਰ, 5 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਰਜਿ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਰਾਮ ਬਾਗ਼ ਵਿਖੇ ਸੁਰਜੀਤ ਸਿੰਘ ਗੁਰਾਇਆ ਚੀਫ ਪੈਟਰਨ ਅਤੇ ਸੁਖਦੇਵ ਸਿੰਘ ਪੰਨੂੰ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਇਕੱਤਰਤਾ ’ਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਚਰਨ ਸਿੰਘ ਸੰਧੂ ਜਨਰਲ ਸਕੱਤਰ ਨੇ ਜਥੇਬੰਦਕ ਗਤੀਵਿਧੀਆਂ ਅਤੇ ਕੈਸ਼ੀਅਰ ਨਰਿੰਦਰ ਸ਼ਰਮਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਸੁਰਜੀਤ ਸਿੰਘ ਗੁਰਾਇਆ ਚੀਫ ਪੈਟਰਨ, ਸੁਖਦੇਵ ਸਿੰਘ ਪੰਨੂੰ ਪ੍ਰਧਾਨ, ਚਰਨ ਸਿੰਘ ਐਕਟਿੰਗ ਪ੍ਰਧਾਨ, ਦੀਦਾਰ ਸਿੰਘ ਅਤੇ ਸੁਖਜਿੰਦਰ ਸਿੰਘ ਰਿਆੜ ਦੋਵੇਂ ਸੀਨੀਅਰ ਮੀਤ ਪ੍ਰਧਾਨ ਅਤੇ ਸਤਪਾਲ ਚੋਲੀਆ ਆਦਿ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਸਾਂਝੇ ਤੌਰ ’ਤੇ ਆਪਣੀਆਂ ਮੰਗਾਂ ਦੇ ਹੱਕ ’ਚ ਦਬਾਅ ਬਣਾਉਣ ਲਈ ਮਿਤੀ 10-10-26 ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਮਹਾ ਰੈਲੀ ਰੱਖੀ ਗਈ ਹੈ, ਜਿਸ ’ਚ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਇਕ ਵੱਡੇ ਜਥੇ ਸਮੇਤ ਇਸ ਰੈਲੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਬਲਦੇਵ ਸਿੰਘ ਰੰਧਾਵਾ, ਪਰਵਿੰਦਰ ਸਿੰਘ ਬਾਹੀਆ, ਦਲਜੀਤ ਸਿੰਘ, ਮਨਜੀਤ ਸਿੰਘ, ਸੁਖਬੀਰ ਸਿੰਘ, ਅਮੋਲਜੀਤ ਸਿੰਘ, ਕੰਵਲਜੀਤ ਸਿੰਘ ਬਾਵਾ, ਪ੍ਰਿਤਪਾਲ ਸਿੰਘ ਬਿੱਟਾ, ਪਰਗਟ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਭਾਰਤ ਭੂਸ਼ਨ ਬਾਂਸਲ, ਮਹਿੰਦਰ ਪਾਲ, ਦਲਬੀਰ ਸਿੰਘ, ਓਮ ਪ੍ਰਕਾਸ਼, ਗੁਰਨਾਮ ਸਿੰਘ, ਸਵਿੰਦਰ ਪਾਲ ਸਿੰਘ, ਪ੍ਰਦੀਪ ਕੁਮਾਰ, ਗੁਲਜ਼ਾਰ ਸਿੰਘ, ਵਿਮਲ ਕੁਮਾਰ, ਐੱਚ. ਐੱਸ. ਭੁੱਲਰ, ਰਣਜੀਤ ਸਿੰਘ, ਹਰਭਜਨ ਸਿੰਘ, ਕਸ਼ਮੀਰ ਮਸੀਹ, ਨਾਨਕ ਚੰਦ, ਤਰਸੇਮ ਸਿੰਘ, ਸ਼ਿਵ ਕੁਮਾਰ, ਬਲਵਿੰਦਰ ਸਿੰਘ, ਚੈਨ ਸਿੰਘ, ਬਖ਼ਸ਼ੀ ਰਾਮ, ਤਜਿੰਦਰ ਸਿੰਘ, ਨਰਾਇਣ ਦਾਸ, ਸੁਖਦੇਵ ਸਿੰਘ ਪੱਧਰੀ, ਦਿਲਦਾਰ ਸਿੰਘ, ਦੇਸ ਰਾਜ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ ਗਿੱਲ, ਮਨਮੋਹਣ ਸਿੰਘ, ਜਗਦੀਸ਼ ਰਾਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਵੀਰ ਸਿੰਘ ਨਿਵਾਸ ਵਿਖੇ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਉ-ਭਗਤ ਤੋਂ ਬੇਗਮਪੁਰਾ’ ਵਿਸ਼ੇ ’ਤੇ ਸਮਾਗਮ ਅਗਲੀ ਖ਼ਬਰ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਹੋਣ ਵਾਲੇ ਹਨੇਰੇ ਦੀ ਆੜ ਵਿਚ ਸ਼ਹਿਰ ’ਚ ਵਧ ਰਹੀਆਂ ਹਨ ਵਾਰਦਾਤਾ ਰਾਤ ਨੂੰ ਲੋਕਾਂ ਦਾ ਘਰਾ...
Ad Position 24