14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਡੀ.ਐੱਸ.ਪੀ. ਸੰਜੀਵ ਕੁਮਾਰ ਤੇ ਏ.ਸੀ.ਪੀ. ਗਗਨਦੀਪ ਸਿੰਘ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ) -ਅੰਮ੍ਰਿਤਸਰ ਸੀ. ਆਈ.

Ad Position 21
No active advertisement
ਡੀ.ਐਸ.ਪੀ. ਸੰਜੀਵ ਕੁਮਾਰ ਤੇ ਏ.ਸੀ.ਪੀ. ਗਗਨਦੀਪ ਸਿੰਘ 15-08-2026
ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ) -ਅੰਮ੍ਰਿਤਸਰ ਸੀ.ਆਈ.ਡੀ. ਵਿਭਾਗ ਦੇ ਡੀ.ਐੱਸ.ਪੀ ਤੇ ਕਮਿਸ਼ਨਰੇਟ ਪੁਲਿਸ ਦੇ ਏ.ਸੀ.ਪੀ. ਉਤਰੀ ਗਗਨਦੀਪ ਸਿੰਘ ਨੂੰ ਅਜ਼ਾਦੀ ਦਿਵਸ ਮੌਕੇ ਉਨ੍ਹਾਂ 12 ਅਧਿਕਾਰੀਆਂ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਪੁਲਿਸ ਵਿਭਾਗ ’ਚ ਸ਼ਲਾਘਾਯੋਗ ਸੇਵਾਵਾਂ ਲਈ ਦੇਸ਼ ਦੇ ਵਕਾਰੀ ਪੁਲਿਸ ਸਨਮਾਨ ਰਾਸ਼ਟਰਪਤੀ ਪੁਲਿਸ ਮੈਡਲ ਫਾਰ ਮੈਰੀਟੋਰਿਅਸ ਸਰਵਿਸ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਡੀ.ਐੱਸ.ਪੀ ਸੰਜੀਵ ਕੁਮਾਰ ਤੇ ਏ.ਸੀ.ਪੀ. ਗਗਨਦੀਪ ਸਿੰਘ ਨੇ ਪੁਲਿਸ ਵਿਭਾਗ ਸਮਰਪਿਤ ਭਾਵਨਾ ਨਾਲ ਉਤਮ ਸੇਵਾਵਾਂ ਨਿਭਾਈਆਂ ਉਨ੍ਹਾਂ ਨੇ ਪੇਸ਼ੇਵਰਤਾ ਇਮਾਨਦਾਰੀ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਪ੍ਰਤੀ ਵਿਸੇਸ਼ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਖਾਸਕਰ ਡੀ.ਐੱਸ.ਪੀ. ਸੰਜੀਵ ਕੁਮਾਰ ਵਲੋਂ ਪੁਲਿਸਿੰਗ, ਜਨਤਕ ਸੁਰੱਖਿਆ, ਅਪਰਾਧ ਰੋਕਥਾਮ ਤੇ ਖੁਫੀਆ ਜਾਣਕਾਰੀ ਅਤੇ ਸਮਾਜ ਸੇਵਾ ਦੇ ਖੇਤਰਾਂ ’ਚ ਮਹਤਵਪੂਰਨ ਯੋਗਦਾਨ ਪਾਇਆ ਹੈ। ਪੁਲਿਸ ਵਿਭਾਗ ਦਾ ਵਕਾਰੀ ਪੁਰਸਕਾਰ ਮਿਲਣਾ ਸਮੁਚੇ ਪੁਲਿਸ ਵਿਭਾਗ ਲਈ ਸ਼ਲਾਘਾਯੋਗ ਹੈ। ਜੋ ਉਨ੍ਹਾਂ ਦੀ ਪੇਸ਼ੇਵਰਤਾ, ਜਨਤਕ ਸੇਵਾ ਪ੍ਰਤੀ ਨਿਰਤਰ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਅਤੇ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਅਗਲੀ ਖ਼ਬਰ ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ‘ਜੀਵਨ ਜੁਗਤਿ ਸਮਾਗਮਾਂ’ ਦੀ ਲੜੀ ਦਾ 7ਵਾਂ ਸਮਾਗਮ ਅੱਜ ਤ...
Ad Position 24