03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਰਣਜੀਤ ਐਵੇਨਿਊ ’ਚ ਸਨੂਕਰ ਖੇਡਦੇ ਨੌਜਵਾਨ ’ਤੇ ਹਮਲਾ ਕਰਨ ਵਾਲਿਆਂ ਕੋਲ ਸੀ ਖਿਡਾਉਣਾ ਪਿਸਤੌਲ-ਪੁਲਿਸ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 30-06-2026

ਅੰਮ੍ਰਿਤਸਰ, 29 ਜੂਨ (ਰੇਸ਼ਮ ਸਿੰਘ)-ਸਥਾਨਕ ਰਣਜੀਤ ਐਵੇਨਿਊ ‘ਚ ਸਨੂਕਰ ਖੇਡਦੇ ਸਮੇਂ ਇਕ ਨੌਜਵਾਨ ‘ਤੇ ਹੋਏ ਹਮਲੇ ‘ਚ ਹਮਲਾਵਰਾਂ ਵਲੋਂ ਕੱਢਿਆ ਪਿਸਤੌਲ ਅਸਲੀ ਨਹੀਂ ਬਲਕਿ ਖਿਡਾਉਣਾ ਪਿਸਤੌਲ ਸੀ । ਇਹ ਦਾਅਵਾ ਕਰਦਿਆਂ ਏ. ਡੀ. ਸੀ. ਪੀ.-2 ਸ੍ਰੀ ਸਿਰੀਵਨੇਲਾ ਨੇ ਕਰਦਿਆਂ ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਨੇ ਤੁੰਰਤ ਕਾਰਵਾਈ ਕਰਦਿਆਂ 2 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਹੋਰਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ ਤੇ ਇਸ ਮਾਮਲੇ ‘ਚ ਪੁਲਿਸ ਵਲੋਂ ਸਾਹਿਬ ਤੇ ਰਿਤਿਕ ਵਾਸੀਆਂ ਚਮਰੰਗ ਰੋਡ ਨੂੰ ਕਾਬੂ ਕਰ ਲਿਅਜਾ ਗਿਆ ਹੈ। ਮੁੱਢਲੀ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਇਆ ਪੀੜਤ ਪ੍ਰਯਾਸ਼ ਸ਼ਰਮਾ ਤੇ ਮੁਲਜ਼ਮਾਂ ਵਿਚਾਲੇ 2 ਮਹੀਨੇ ਪਹਿਲਾਂ ਵੀ ਸ਼ਕਤੀ ਨਗਰ ਦੇ ਸਨੂਕਰ ਕੇਂਦਰ ਵਿਖੇ ਕਿਸੇ ਗੱਲ ਨੂੰ ਲੈ ਕੇ ਤਰਕਾਰ ਹੋਇਆ ਸੀ ਤੇ ਇਸੇ ਰੰਜ਼ਿਸ ਕਾਰਨ ਮੁੜ ਹਮਲਾ ਕੀਤਾ ਗਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਸ ਦੀ ਅਫਵਾਰ ਫ਼ੈਲਾਉਣ ਤੇ ਘਟਨਾਂ ਨੂੰ ਕਿਸੇ ਗਲਤ ਘਟਨਾ ਨਾਲ ਜੋੜੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਲਈ ਪੁਲਿਸ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਦੂਜੇ ਪਾਸੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਰਣਜੀਤ ਐਵੇਨਿਊ ਦਾ ਖੇਤਰ ਮੁਲਜ਼ਮਾਂ ਦੀਆਂ ਗ਼ੈਰ ਸਮਾਜੀ ਘਟਨਾਵਾਂ ਦਾ ਗੜ ਬਣ ਰਿਹਾ ਹੈ ਅਤੇ ਇਸ ਕਾਰਨ ਲੋਕਾਂ ‘ਚ ਵੀ ਖ਼ੌਫ ਹੈ।

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸ੍ਰੀ ਦਰਬਾਰ ਸਾਹਿਬ... ਅਗਲੀ ਖ਼ਬਰ ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਐਂਡ ਵਾਰਪ ਨਿਟਰ ਐਸੋਸੀਏਸ਼ਨ ਨੇ ਕੇਜਰੀਵਾਲ ਨੂੰ ਕੀਤਾ ਸਨਮਾਨਿਤ
Ad Position 24
No active advertisement