06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

108 ਦੇਸ਼ਾਂ ਦੇ ਇੰਟਰਨੈਸ਼ਨਲ ਮਿਸ਼ਨ ਸ਼ਕਤੀਸੈੱਟ ਪ੍ਰੋਜੈਕਟ ’ਚ ਸਰਕਾਰੀ ਸਕੂਲ ਦਾ ਨਾਂਅ ਚਮਕਿਆ

Ad Position 21
No active advertisement
ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਕੂਲ ਆਫ ਐਮੀਨੈਂਸ ਮਾਲ ਰੋਡ, ਅੰਮ੍ਰਿਤਸਰ ਦੀ +2 ਮੈਡੀਕਲ ਦੀ ਵਿਦਿਆਰਥਣ ‘ਟੀਆ’ ਨੂੰ ਪ੍ਰਸਿੱਧ ਇੰਟਰਨੈਸ਼ਨਲ ਮਿਸ਼ਨ ਸ਼ਕਤੀਸੈਟ ਪ੍ਰੋਜੈਕਟ ਲਈ ਨੈਸ਼ਨਲ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਇੰਟਰਨੈਸ਼ਨਲ ਸ਼ਕਤੀਸੈੱਟ ਮਿਸ਼ਨ, ਜੋ ਕਿ ਸਪੇਸ ਕਿੱਡਜ ਇੰਡੀਆ ਵਲੋਂ ਇਸਰੋ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਦਾ ਮਕਸਦ ਦੁਨੀਆ ਭਰ ਦੀਆਂ ਕੁੜੀਆਂ ਨੂੰ ਅੰਤਰਿਕਸ਼ ਵਿਗਿਆਨ ਅਤੇ ਸੈਟੇਲਾਈਟ ਤਕਨਾਲੋਜੀ ‘ਚ ਅੱਗੇ ਵਧਾਉਣਾ ਹੈ। ਟੀਆ ਇਸ ਮਹੱਤਵਪੂਰਨ ਮਿਸ਼ਨ ‘ਚ ਭਾਰਤ ਦੇ ਨਾਲ-ਨਾਲ ਪੰਜਾਬ ਰਾਜ ਦੀ ਨੁਮਾਇੰਦਗੀ ਕਰੇਗੀ। ਇਸ ਪੂਰੇ ਪ੍ਰੋਜੈਕਟ ਨੂੰ ਸਕੂਲ ਆਫ ਐਮੀਨੈਂਸ ਮਾਲ ਰੋਡ ਦੇ ਕੈਮਿਸਟਰੀ ਦੇ ਲੈਕਚਰਾਰ ਅਤੇ ਪ੍ਰੋਜੈਕਟ ਇੰਚਾਰਜ ਕਮਲ ਕੁਮਾਰ ਦੇ ਮਾਰਗਦਰਸ਼ਨ ਅਤੇ ਸਕੂਲ ਦੇ ਪ੍ਰਿੰ: ਮਨਦੀਪ ਕੌਰ ਦੀ ਰਹਿਨੁਮਾਈ ਹੇਠ ਪੂਰਾ ਕੀਤਾ ਗਿਆ ਹੈ। ਇਸ ਮਿਸ਼ਨ ਦੇ ਤਹਿਤ 108 ਦੇਸ਼ਾਂ ਤੋਂ ਇਕ-ਇਕ ਵਿਦਿਆਰਥਣ ਅਗਸਤ 2026 ‘ਚ ਨਵੀਂ ਦਿੱਲੀ ਵਿਖੇ ਇਕੱਠੀਆਂ ਹੋਣਗੀਆਂ, ਜਿਥੇ ਉਹ ਸੈਟੇਲਾਈਟ ਦੀ ਡਿਜ਼ਾਇਨਿੰਗ, ਇੰਟੀਗ੍ਰੇਸ਼ਨ ਅਤੇ ਅਸੈਂਬਲਿੰਗ ਦੀ ਟ੍ਰੇਨਿੰਗ ਵਰਕਸ਼ਾਪ ‘ਚ ਹਿੱਸਾ ਲੈਣਗੀਆਂ। ਇਹ ਸੈਟੇਲਾਈਟ 11 ਅਕਤੂਬਰ ਨੂੰ ਚੰਦਰਮਾ (ਲੂਨਰ ਆਰਬਿਟ) ‘ਚ ਲਾਂਚ ਕੀਤਾ ਜਾਵੇਗਾ, ਜੋ ਵਿਦਿਆਰਥੀਆਂ ਵਲੋਂ ਕੀਤੀ ਗਈ ਇਕ ਵੱਡੀ ਉਪਲਬਧੀ ਹੋਵੇਗੀ। ਪ੍ਰਿੰ: ਮਨਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਮਾਲ ਰੋਡ ਸਕੂਲ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰੋਜੈਕਟਾਂ ‘ਚ ਅੱਗੇ ਰਹਿ ਚੁੱਕਾ ਹੈ। ਕਮਲ ਕੁਮਾਰ ਦੀ ਰਹਿਨੁਮਾਈ ਹੇਠ ਸਕੂਲ ਦੀਆਂ ਕੁੜੀਆਂ ਨੇ 2022 ਅਤੇ 2023 ‘ਚ ਦੋ ਸੈਟੇਲਾਈਟਾਂ ਲਈ ਚਿਪਸ (ਪੇਲੋਡ) ਤਿਆਰ ਕੀਤੀਆਂ ਸਨ। ਲਾਈਵ ਲਾਂਚ ਵੇਖਣ ਦਾ ਸੱਦਾ ਮਿਲਣ ’ਤੇ ਵਿਦਿਆਰਥਣਾਂ ਨੇ ਦੋ ਵਾਰ ਇਸਰੋ ਦਾ ਦੌਰਾ ਵੀ ਕੀਤਾ ਹੈ, ਜਿਥੇ ਉਨ੍ਹਾਂ ਨੂੰ ਅੰਤਰਿਕਸ਼ ਖੋਜ ਬਾਰੇ ਕੀਮਤੀ ਜਾਣਕਾਰੀ ਮਿਲੀ। ਪ੍ਰਿੰ: ਮਨਦੀਪ ਕੌਰ ਅਤੇ ਸਕੂਲ ਸਟਾਫ ਨੇ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੋਸ਼ ਐਕਟ ਅਤੇ ਲਿੰਗ ਆਧਾਰਿਤ ਹਿੰਸਾ ਸੰਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਵਿਭਾਗਾਂ ਦੇ ਨਵੇਂ ਮੁਖੀ ਨਿਯੁਕਤ, ਸੰਭਾਲਿਆ ਅਹੁਦਾ
Ad Position 24
No active advertisement