05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵੇਰਕਾ ਨੇੜੇ ਕੱਪੜਾ ਫੈਕਟਰੀ ’ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ, 5 ਅਗਸਤ (ਹਰਮਿੰਦਰ ਸਿੰਘ)- ਅੰਮ੍ਰਿਤਸਰ ਸ਼ਹਿਰ ਤੋਂ ਬਾਹਰਵਾਰ ਵੇਰਕਾ ਬਾਈਪਾਸ ਦੇ ਨੇੜੇ ਇਕ ਕੱਪੜਾ ਫੈਕਟਰੀ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਭਾਰੀ ਜੱਦੋ ਜਹਿਦ ਕਰਨੀ ਪਈ ਅਤੇ 10 ਘੰਟਿਆਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

Ad Position 21
No active advertisement
ਸਥਾਨਕ ਵੇਰਕਾ ਬਾਈਪਾਸ ਵਿਖੇ ਕੱਪੜੇ ਦੀ ਫੈਕਟਰੀ ਨੂੰ ਲੱਗੀ ਅੱਗ ਦਾ ਦ੍ਰਿਸ਼ ਅਤੇ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ। ਤਸਵੀਰਾਂ : ਹਰਜੀਤ ਸਿੰਘ 06-08-2026
ਅੰਮ੍ਰਿਤਸਰ, 5 ਅਗਸਤ (ਹਰਮਿੰਦਰ ਸਿੰਘ)- ਅੰਮ੍ਰਿਤਸਰ ਸ਼ਹਿਰ ਤੋਂ ਬਾਹਰਵਾਰ ਵੇਰਕਾ ਬਾਈਪਾਸ ਦੇ ਨੇੜੇ ਇਕ ਕੱਪੜਾ ਫੈਕਟਰੀ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਭਾਰੀ ਜੱਦੋ ਜਹਿਦ ਕਰਨੀ ਪਈ ਅਤੇ 10 ਘੰਟਿਆਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਘਟਨਾ ਦੌਰਾਨ ਇਕ ਲੜਕੀ ਨੂੰ ਅੱਗ ਤੋਂ ਬਚਾਅ ਲਿਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਾਇਰ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.45 ਵਜੇ ਫਾਇਰ ਸਟੇਸ਼ਨ ਟਾਊਨ ਹਾਲ ਵਿਖੇ ਅੱਗ ਲੱਗਣ ਸੰਬੰਧੀ ਇਤਲਾਹ ਆਈ, ਜਿਸ ਉਪਰੰਤ ਨਗਰ ਨਿਗਮ ਦੀਆਂ ਫਾਇਰ ਟੀਮਾਂ ਅਤੇ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚ ਗਈਆਂ, ਜਿਨ੍ਹਾਂ ਵਲੋਂ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਫੈਕਟਰੀ ਦੇ ਇਕ ਕਮਰੇ ‘ਚ ਸੁੱਤੀ ਇਕ ਛੋਟੀ ਬੱਚੀ ਨੂੰ ਸੁਰੱਖਿਅਤ ਬਚਾਅ ਕੇ ਬਾਹਰ ਕੱਢਿਆ ਗਿਆ । ਉਨ੍ਹਾਂ ਦੱਸਿਆ ਕਿ ਕੱਪੜੇ ‘ਤੇ ਕੋਈ ਰਸਾਇਣ ਲੱਗੇ ਹੋਣ ਕਰਕੇ ਅੱਗ ਲਗਾਤਾਰ ਭਿਆਨਕ ਰੂਪ ਅਖਤਿਆਰ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਗ ਬੇਕਾਬੂ ਹੁੰਦੀ ਦੇਖ ਕੇ ਨਗਰ ਨਿਗਮ ਦੇ ਫਾਇਰ ਸਟੇਸ਼ਨਾਂ ਤੋਂ ਇਲਾਵਾ ਤਰਨ ਤਾਰਨ ਫਾਇਰ ਸਟੇਸ਼ਨ, ਏਅਰ ਫੋਰਸ ਸਟੇਸ਼ਨ ਰਾਜਾਸਾਂਸੀ, ਜੰਡਿਆਲਾ ਗੁਰੂ, ਢਾਬ ਬਸਤੀ ਰਾਮ, ਖੰਨਾ ਪੇਪਰ ਮਿੱਲ ਤੋਂ ਗੱਡੀਆਂ ਮੰਗਵਾਈਆਂ ਗਈਆਂ। ਕਰੀਬ 20 ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਲਗਾਈਆਂ ਗਈਆਂ, ਜਿਨ੍ਹਾਂ ਵਲੋਂ ਅੱਗ ‘ਤੇ ਕਾਬੂ ਪਾਉਣ ਦੀ ਭਾਰੀ ਜੱਦੋ ਜਹਿਦ ਕੀਤੀ । ਅੱਗ ‘ਤੇ ਕਾਬੂ ਪਾਉਣ ਲਈ 10 ਘੰਟੇ ਤੋਂ ਵਧੇਰੇ ਸਮੇਂ ਲੱਗਾ। ਖਬਰ ਲਿਖੇ ਜਾਣ ਤੱਕ ਕਈ ਜਗ੍ਹਾ ‘ਤੇ ਅੱਗ ਸੁਲਗ ਰਹੀ ਸੀ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਕੰਮ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਲੈ ਕੇ ਫਰਾਰ ਹੋਇਆ ਨਕਲੀ ਪੁਲਿਸ ਵਾਲਾ ਕਾਬੂ ਅਗਲੀ ਖ਼ਬਰ ਭਾਰਤੀ ਸਮੇਤ 25 ਅਮਰੀਕੀ ਨਾਗਰਿਕਾਂ ਨੂੰ ਨਾਗਰਿਕਤਾ ਖੁੱਸਣ ਦਾ ਡਰ
Ad Position 24
No active advertisement