ਸੈਕਰਾਮੈਂਟੋ, 5 ਅਗਸਤ (ਹੁਸਨ ਲੜੋਆ ਬੰਗਾ) – ਭਾਰਤ ਦੇ ਨਰਿੰਦਰ ਸਿੰਘ (65) ਉਨ੍ਹਾਂ 25 ਅਮਰੀਕੀ ਨਾਗਰਿਕਾਂ ਵਿਚੋਂ ਇੱਕ ਹਨ, ਜਿਨ੍ਹਾਂ ਨੂੰ ਅਮਰੀਕੀ ਨਿਆਂ ਵਿਭਾਗ ਦੇ ਇਤਿਹਾਸ ਵਿਚ ਆਪਣੀ ਕਿਸਮ ਦੇ ਸਭ ਤੋਂ ਵੱਡੇ ਤਾਲਮੇਲ ਵਾਲੇ ਯਤਨ ਵਜੋਂ ਨਾਗਰਿਕਤਾ ਖੁਸਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਆਂ ਵਿਭਾਗ ਨੇ ਐਲਾਨ ਕੀਤਾ ਕਿ 20 ਜੁਲਾਈ ਤੋਂ 3 ਅਗਸਤ ਦੇ ਵਿਚਕਾਰ ਦਾਇਰ ਕੀਤੇ ਗਏ ਮਾਮਲਿਆਂ ਵਿਚ ਭਾਰਤ, ਪਾਕਿਸਤਾਨ, ਮੈਕਸੀਕੋ, ਨਾਈਜੀਰੀਆ, ਕੋਲੰਬੀਆ, ਘਾਨਾ, ਲਾਇਬੇਰੀਆ, ਜੌਰਡਨ, ਤਾਈਵਾਨ, ਕੈਮਰੂਨ, ਅਲ ਸਲਵਾਡੋਰ, ਹੈਤੀ, ਪੇਰੂ, ਜਮੈਕਾ, ਕਿਊਬਾ, ਮੋਲਡੋਵਾ ਅਤੇ ਸਵੀਡਨ ਮੂਲ ਦੇ ਵਿਅਕਤੀ ਸ਼ਾਮਿਲ ਹਨ। ਵਿਭਾਗ ਦਾ ਦੋਸ਼ ਹੈ ਕਿ ਇਨ੍ਹਾਂ ਨੇ ਧੋਖਾਧੜੀ ਜਾਂ ਗਲਤ ਪੇਸ਼ਕਾਰੀ ਰਾਹੀਂ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ। ਸ਼ਿਕਾਇਤਾਂ ਵਿਚ ਝੂਠੀ ਪਛਾਣ, ਇਮੀਗ੍ਰੇਸ਼ਨ ਧੋਖਾਧੜੀ, ਹਿੰਸਕ ਅਪਰਾਧ ਅਤੇ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ ਸ਼ਾਮਿਲ ਹਨ।
ਭਾਰਤੀ ਸਮੇਤ 25 ਅਮਰੀਕੀ ਨਾਗਰਿਕਾਂ ਨੂੰ ਨਾਗਰਿਕਤਾ ਖੁੱਸਣ ਦਾ ਡਰ
ਭਾਰਤੀ ਸਮੇਤ 25 ਅਮਰੀਕੀ ਨਾਗਰਿਕਾਂ ਨੂੰ ਨਾਗਰਿਕਤਾ ਖੁੱਸਣ ਦਾ ਡਰ
ਅਜੀਤ ਡੈਸਕ
06-08-2026