ਅੰਮ੍ਰਿਤਸਰ, 1 ਜੁਲਾਈ (ਰੇਸ਼ਮ ਸਿੰਘ)-ਸਥਾਨਕ ਖੇਤ ਵੇਰਕਾ ਵਿਖੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ ‘ਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਇਸ ਸੰਬੰਧੀ ਏ. ਸੀ. ਪੀ. ਪੂਰਬੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਮਾਤਾ ਅਮਰਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਚੋਬਰ ਵਾਲੀ ਗਲੀ ਵੇਰਕਾ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ ਜਦੋਂ ਕਿ ਉਸਦਾ ਪੁੱਤਰ ਬਾਹਰੋਂ ਆਇਆ ਤੇ ਪੈਸੇ ਮੰਗਣ ਲਗਿਆ । ਜਦੋਂ ਪਾਠ ਕਰਦੇ ਹੋਣ ਕਾਰਨ ਜਦੋਂ ਮਾਤਾ ਨੇ ਪੈਸੇ ਦੇਣ ‘ਚ ਦੇਰੀ ਕੀਤੀ ਤਾਂ ਉਸਨੇ ਗੁੱਸੇ ‘ਚ ਆ ਕੇ ਉਕਤ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਹਰਦੀਪ ਸਿੰਘ (45) ਵਾਸੀ ਵੇਰਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਵੇਰਕਾ ਦੀ ਮੁਖੀ ਇੰਸ: ਸੁਮਨਦੀਪ ਕੌਰ ਨੇ ਕਿਹਾ ਕਿ ਮੁਲਜ਼ਮ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।