ਚੇਤਨਪੁਰਾ, 3 ਜੁਲਾਈ (ਮਹਾਂਬੀਰ ਸਿੰਘ ਗਿੱਲ)-ਅੱਜ ਬਾਅਦ ਦੁਪਹਿਰ ਅਚਾਨਕ ਵਾਪਰੇ ਹਾਦਸੇ ਦੌਰਾਨ 16 ਸਾਲਾ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ (16) ਪੁੱਤਰ ਰਤਨ ਸਿੰਘ, (ਮੁਕਤਸਰ) ਹਾਲ ਵਾਸੀ ਚੇਤਨਪੁਰਾ ਜੋ ਆਪਣੇ ਮੋਟਰਸਾਈਕਲ ‘ਤੇ ਕੰਦੋਵਾਲੀ ਤੋਂ ਚੇਤਨਪੁਰਾ ਵੱਲ ਆ ਰਿਹਾ ਸੀ ਕਿ ਰਸਤੇ ਵਿਚ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਸੜਕ ਤੋਂ ਹੇਠਾਂ ਝੋਨੇ ਦੇ ਖੇਤ ਵਿਚ ਡਿੱਗ ਗਿਆ। ਹਾਦਸੇ ਦੌਰਾਨ ਨਵਜੋਤ ਸਿੰਘ ਦਾ ਸਿਰ ਸੜਕ ਕਿਨਾਰੇ ਝੋਨੇ ਦੇ ਖੇਤ ਵਿਚ ਜਿਆਦਾ ਸਮਾਂ ਪਾਣੀ ਵਿਚ ਰਹਿਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਨਗਰ ਦੇ ਵਸਨੀਕਾਂ ਵਲੋਂ ਉਸ ਨੂੰ ਚੁੱਕ ਕੇ ਬਾਹਰ ਕੱਢਿਆ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ।