07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅੰਮ੍ਰਿਤਸਰ ਪੁਲਿਸ ਨੇ ਢਾਈ ਸੌ ਤੋਂ ਵਧੇਰੇ ਮੋਬਾਈਲ ਲੱਭ ਕੇ ਕੀਤੇ ਵਾਰਿਸਾਂ ਹਵਾਲੇ

Ad Position 21
No active advertisement
ਅਜੀਤ ਡੈਸਕ 08-07-2026

ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)-ਗੁੰਮ ਤੇ ਚੋਰੀ ਹੋਏ ਮੋਬਾਈਲ ਫੋਨ ਲੱਭਣ ’ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਅਤੇ ਅੰਮ੍ਰਿਤਸਰ ਪੁਲਿਸ ਨੇ 255 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਹਨ। ਇਹ ਮੋਬਾਈਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਵਿਚ ਜੰਮੂ ਅਤੇ ਕਸ਼ਮੀਰ, ਰਾਜਸਥਾਨ, ਕਰਨਾਟਕ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵੀ ਸ਼ਾਮਿਲ ਹਨ ਅਤੇ ਹੁਣ ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ‘ਚ ਕਰਵਾਏ ਮੋਬਾਈਲ ਵਾਪਸੀ ਸਮਾਗਮ ’ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ। ਜਿਨ੍ਹਾਂ ਦੱਸਿਆ ਕਿ ਇਹ ਚੌਥੀ ਵੱਡੀ ਪਹਿਲ ਹੈ ਜਿਸ ਵਿਚ ਗੁਆਚੇ ਮੋਬਾਈਲ ਫੋਨਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਨਾਗਰਿਕਾਂ ਨੂੰ ਵਾਪਸ ਸੌਂਪੇ ਗਏ ਹਨ। ਪਹਿਲਾਂ, ਪਹਿਲੇ ਪੜਾਅ ਵਿਚ 100 ਮੋਬਾਈਲ ਫੋਨ, ਦੂਜੇ ਪੜਾਅ ਵਿਚ 200 ਮੋਬਾਈਲ ਫੋਨ ਅਤੇ ਤੀਜੇ ਪੜਾਅ ਵਿਚ 400 ਮੋਬਾਈਲ ਫੋਨ ਵਾਪਸ ਕੀਤੇ ਗਏ ਸਨ, ਜਦੋਂ ਕਿ ਹੁਣ ਚੌਥੇ ਪੜਾਅ ਵਿਚ, 255 ਮੋਬਾਈਲ ਫੋਨ ਸਫਲਤਾਪੂਰਵਕ ਲੱਭੇ ਗਏ ਹਨ ਅਤੇ ਉਨ੍ਹਾਂ ਦੇ ਮਾਲਕ ਨੂੰ ਵਾਪਸ ਕਰ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗੁੰਮ ਹੋਏ ਯੰਤਰਾਂ ਦਾ ਪਤਾ ਲਗਾਉਣ ਲਈ ਨਿਰੰਤਰ ਤਕਨੀਕੀ ਯਤਨ ਕੀਤੇ। ਕੁੱਲ 255 ਮੋਬਾਈਲ ਫੋਨਾਂ ਵਿਚੋਂ, 220 ਮੋਬਾਈਲ ਫੋਨ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਟੀਮ ਦੁਆਰਾ ਭਾਲ ਕੀਤੇ ਗਏ ਸਨ, ਜਦੋਂ ਕਿ 35 ਮੋਬਾਈਲ ਫੋਨ ਸਬ-ਡਵੀਜ਼ਨ ਸੈਂਟਰਲ ਦੁਆਰਾ ਟਰੇਸ ਕੀਤੇ ਗਏ ਸਨ। ਬਰਾਮਦ ਕੀਤੇ ਗਏ ਫੋਨਾਂ ਵਿਚ ਪੋਕੋ, ਵਨ ਪਲੱਸ, ਸੈਮਸੰਗ, ਵੀਵੋ, ਓਪੋ, ਰੈੱਡਮੀ, ਰੀਅਲ ਮੀ ਅਤੇ ਸ਼ੀਓਮੀ ਸਮੇਤ ਵੱਖ-ਵੱਖ ਬ੍ਰਾਂਡਾਂ ਦੇ ਆਈਫੋਨ ਅਤੇ ਐਂਡਰਾਇਡ ਸਮਾਰਟਫੋਨ ਸ਼ਾਮਿਲ ਹਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 41 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਤਕਨੀਕੀ ਨਿਗਰਾਨੀ ਅਤੇ ਸੀ. ਈ. ਆਈ. ਆਰ. ਸਿਸਟਮ ਦੀ ਵਰਤੋਂ ਕਰਦੇ ਹੋਏ ਜਾਂਚ ਦੌਰਾਨ, ਮੋਬਾਈਲ ਫੋਨਾਂ ਨੂੰ ਜੰਮੂ ਅਤੇ ਕਸ਼ਮੀਰ (ਸ਼੍ਰੀਨਗਰ), ਰਾਜਸਥਾਨ, ਬੰਗਲੁਰੂ (ਕਰਨਾਟਕ), ਰਾਏਬਰੇਲੀ ਅਤੇ ਆਗਰਾ (ਉੱਤਰ ਪ੍ਰਦੇਸ਼), ਮੱਧ ਪ੍ਰਦੇਸ਼, ਲੁਧਿਆਣਾ (ਪੰਜਾਬ) ਅਤੇ ਹੋਰ ਸਥਾਨਕ ਖੇਤਰਾਂ ਸਮੇਤ ਵੱਖ-ਵੱਖ ਥਾਵਾਂ ਤੋਂ ਟਰੇਸ ਕੀਤਾ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਸਹੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਕਿ ਜਦੋਂ ਵੀ ਕੋਈ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਵਿਚ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ, ਇੰਸ: ਰਾਜਬੀਰ ਕੌਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਸੰਦੇਸ਼ ਹਰੇਕ ਪਿੰਡ ਤੱਕ ਪਹੁੰਚਾਉਣ ਲਈ ਵਿਧਾਇਕ ਤੇ ਡੀ. ਸੀ. ਨੇ ਡਾਕੂਮੈਂਟਰੀ ਵੈਨ ਨੂੰ ਹਰੀ ਝੰਡੀ ਦ... ਅਗਲੀ ਖ਼ਬਰ ਅਸਟੇਟ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ
Ad Position 24
No active advertisement