13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਾਬਾ ਸਾਵਨ ਸਿੰਘ ਨਗਰ ਦੇ ਇਕ ਘਰ ’ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

Ad Position 21
No active advertisement
ਅਜੀਤ ਡੈਸਕ 15-07-2026

ਬਿਆਸ, 14 ਜੁਲਾਈ (ਨਰਿੰਦਰ ਸਿੰਘ)- ਬਿਆਸ ਦੇ ਨਾਲ ਲੱਗਦੇ ਪਿੰਡ ਬਾਬਾ ਸਾਵਨ ਸਿੰਘ ਨਗਰ ਦੀ 9 ਨੰਬਰ ਗਲੀ ਵਿਖੇ ਇਕ ਘਰ ਵਿਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਮਕਾਨ ਮਾਲਕ ਹੈਪੀ ਨਾਲ ਗੱਲਬਾਤ ਕਰਦਿਆਂ ਹੋਇਆਂ ਜਾਣਕਾਰੀ ਮਿਲੀ ਕਿ ਦਿਨ ਦੇ ਸਮੇਂ ਘਰ ਦੇ ਅੰਦਰ ਅੱਗ ਲੱਗੀ ਅਤੇ ਬਹੁਤ ਵੱਡੀ ਮਾਤਰਾ ਵਿਚ ਮਾਲੀ ਨੁਕਸਾਨ ਹੋਇਆ। ਅੱਗ ਬਹੁਤ ਤੇਜ ਰਫਤਾਰ ਨਾਲ ਸਾਰੇ ਹੀ ਘਰ ‘ਚ ਫ਼ੈਲ ਗਈ। ਆਸ-ਪਾਸ ਦੇ ਲੋਕਾਂ ਨੇ ਬਹੁਤ ਜਲਦ ਸੂਝ ਬੂਝ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦਾ ਭਿਆਨਕ ਰੂਪ ਦੇਖ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਲਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਤੰਗ ਗਲੀਆਂ ਵਿਚੋਂ ਆਪਣਾ ਪਾਣੀ ਪਾਈਪ ਦਾ ਰਸਤਾ ਬਣਾ ਕੇ ਘਰ ਵਿਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਕੁਝ ਸਮੇਂ ਵਿਚ ਹੀ ਅੱਗ ਨੂੰ ਪੂਰੀ ਤਰ੍ਹਾਂ ਨਾਲ ਬੁਝਾ ਦਿੱਤਾ ਗਿਆ। ਹੈਪੀ ਇਕ ਦੁਕਾਨਦਾਰ ਹੈ, ਜਿਸ ਨੇ ਆਪਣੀ ਦੁਕਾਨ ਦਾ ਵਧੇਰੇ ਸਾਮਾਨ ਆਪਣੇ ਘਰ ਵਿਚ ਸਟਾਕ ਕੀਤਾ ਹੋਇਆ ਸੀ। ਜਿਹੜਾ ਸਾਮਾਨ ਅੱਗ ਦੀ ਲਪੇਟ ਵਿਚ ਆ ਕੇ ਰਾਖ ਹੋ ਗਿਆ। ਸੜਨ ਵਾਲੇ ਇਲੈਕਟਰੋਨਿਕ ਸਾਮਾਨ ਵਿਚ ਏ. ਸੀ., ਵਾਸ਼ਿੰਗ ਮਸ਼ੀਨ, ਫਰਿੱਜਾਂ, ਐੱਲ. ਈ. ਡੀ. ਸਨ। ਇਸ ਦੌਰਾਨ ਘਰ ਵਿਚ ਹੋਰ ਵੀ ਕਾਫੀ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹੈਪੀ ਦੇ ਕਹਿਣ ਅਨੁਸਾਰ ਕਰੀਬ ਅੱਠ ਤੋਂ ਦੱਸ ਲੱਖ ਦਾ ਮਾਲੀ ਨੁਕਸਾਨ ਹੋਇਆ ਹੈ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਸਮਯ ਰੈਣਾ ਤੇ ਰਣਵੀਰ ਨੂੰ ਲਗਾਇਆ 3 ਲੱਖ ਰੁਪਏ ਦਾ ਜੁਰਮਾਨਾ ਅਗਲੀ ਖ਼ਬਰ ਲੱਖਾਂ ਪ੍ਰਸੰਸਕਾਂ ਨੇ ਕੀਤਾ ਨਾਰਵੇ ਫੁੱਟਬਾਲ ਟੀਮ ਦਾ ਸਵਾਗਤ
Ad Position 24