13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੁਪਰੀਮ ਕੋਰਟ ਨੇ ਸਮਯ ਰੈਣਾ ਤੇ ਰਣਵੀਰ ਨੂੰ ਲਗਾਇਆ 3 ਲੱਖ ਰੁਪਏ ਦਾ ਜੁਰਮਾਨਾ

Ad Position 21
No active advertisement
ਅਜੀਤ ਡੈਸਕ 15-07-2026
ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਸਟੈਂਡ-ਅੱਪ ਕਾਮੇਡੀਅਨ ਸਮਯ ਰੈਨਾ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਏ ਹਨ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਵਿਵਾਦਪੂਰਨ ਇੰਡੀਆਜ਼ ਗੌਟ ਲੇਟੈਂਟ ਸ਼ੋਅ ਲਈ ਉਨ੍ਹਾਂ ਨੂੰ ਫਟਕਾਰ ਲਗਾਈ ਹੈ। ਅਦਾਲਤ ਦਾ ਕਹਿਣਾ ਹੈ ਕਿ ਸਮੈ, ਰਣਵੀਰ ਅਲਾਹਬਾਦੀਆ ਤੇ ਆਸ਼ੀਸ਼ ਚੰਚਲਾਨੀ, ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਤੇ ਗਲਤ ਬਿਆਨ ਦਿੱਤੇ। ਸੁਪਰੀਮ ਕੋਰਟ ਨੇ ਇੰਡੀਆਜ਼ ਗੌਟ ਲੇਟੈਂਟ ਵਿਵਾਦ ਦੇ ਸੰਬੰਧ ਵਿਚ ਕਾਮੇਡੀਅਨ ਸਮੈ ਰੈਨਾ ’ਤੇ 3-3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਯੂਥ ਆਈਕਨ ਕਹਿਣ ਵਾਲੇ ਸਮੈ ਰੈਨਾ ਨੂੰ ਸਖ਼ਤ ਝਿੜਕਿਆ ਹੈ। ਅਦਾਲਤ ਨੇ ਸਾਥੀ ਸਟੈਂਡ-ਅੱਪ ਕਾਮੇਡੀਅਨ ਵਿਪੁਲ ਗੋਇਲ, ਬਲਰਾਜ ਘਈ, ਸੋਨਾਲੀ ਠੱਕਰ ਅਤੇ ਨਿਸ਼ਾਂਤ ਤੰਵਰ ਨੂੰ ਵੀ ਫਟਕਾਰ ਲਗਾਈ, ਜੋ ਕਿ ਸਮੈ ਦੇ ਸ਼ੋਅ ’ਚ ਅਪਾਹਜ ਬੱਚਿਆਂ ਤੇ ਸਪਾਈਨਲ ਮਸਕੂਲਰ ਐਟ੍ਰੋਫੀ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ’ਤੇ ਹੱਸ ਰਹੇ ਸਨ। ਅਦਾਲਤ ਨੇ ਸਮੈ ਦੇ ਹੋਰ ਸਾਥੀਆਂ ’ਤੇ 3-3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜਿਸ ਨਾਲ ਉਨ੍ਹਾਂ ਨੂੰ ਅਗਲੇ 2 ਹਫ਼ਤਿਆਂ ਦੇ ਅੰਦਰ ਜੁਰਮਾਨਾ ਅਦਾ ਕਰਨ ਦੀ ਲੋੜ ਹੈ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਜੇਕਰ ਕਾਮੇਡੀਅਨ ਸਮੇਂ ਸਿਰ ਹੁਕਮ ਦੀ ਪਾਲਣਾ ਕਰਨ ਵਿਚ ਅਸਫਲ ਰਿਹਾ, ਤਾਂ ਅਗਲੀ ਵਾਰ ਜੁਰਮਾਨੇ ਦੀ ਰਕਮ ਇਕ ਜ਼ੀਰੋ ਵਧਾ ਦਿੱਤੀ ਜਾਵੇਗੀ, ਜਿਸ ਨਾਲ ਇਹ ਤੀਹ ਲੱਖ ਰੁਪਏ ਹੋ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਪਿਲ ਸ਼ਰਮਾ ਤੇ ਨੀਰੂ ਬਾਜਵਾ ਨੇ ਗਲਾਸਗੋ ’ਚ ਕੀਤੀ ਫ਼ਿਲਮ ਦੀ ਸ਼ੂਟਿੰਗ ਅਗਲੀ ਖ਼ਬਰ ਬਾਬਾ ਸਾਵਨ ਸਿੰਘ ਨਗਰ ਦੇ ਇਕ ਘਰ ’ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
Ad Position 24