13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਪਿਲ ਸ਼ਰਮਾ ਤੇ ਨੀਰੂ ਬਾਜਵਾ ਨੇ ਗਲਾਸਗੋ ’ਚ ਕੀਤੀ ਫ਼ਿਲਮ ਦੀ ਸ਼ੂਟਿੰਗ

Ad Position 21
No active advertisement
ਅਜੀਤ ਡੈਸਕ 15-07-2026
ਗਲਾਸਗੋ, 14 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਭਾਰਤੀ ਕਾਮੇਡੀ ਦੇ ਮਸ਼ਹੂਰ ਚਿਹਰੇ ਕਪਿਲ ਸ਼ਰਮਾ ਤੇ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਨ੍ਹਾਂ ਦਿਨਾਂ ਆਪਣੀ ਆਉਣ ਵਾਲੀ ਕਾਮੇਡੀ ਫ਼ਿਲਮ ਦੀ ਸ਼ੂਟਿੰਗ ਲਈ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹਨ। ਸ਼ੂਟਿੰਗ ਦੇ ਦੌਰਾਨ ਦੋਵਾਂ ਕਲਾਕਾਰਾਂ ਨੇ ਗਲਾਸਗੋ ਸਥਿਤ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਜਿਸਦੇ ਉਪਰੰਤ ਕਪਿਲ ਸ਼ਰਮਾ ਤੇ ਨੀਰੂ ਬਾਜਵਾ ਨੇ ਗੁਰਦੁਆਰਾ ਵਿਚ ਸੰਗਤ ਨਾਲ ਵੀ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਫ਼ਿਲਮ ਦੇ ਕੁਝ ਮਹੱਤਵਪੂਰਨ ਦ੍ਰਿਸ਼ ਗੁਰੂਦੁਆਰਾ ਗੁਰੂ ਗ੍ਰੰਥ ਸਾਹਿਬ ਅਤੇ ਸ਼ਹਿਰ ਦੇ ਹੋਰ ਖੂਬਸੂਰਤ ਸਥਾਨਾਂ ’ਤੇ ਵੀ ਫ਼ਿਲਮਾਏ ਗਏ। ਇਸ ਕਾਰਨ ਗੁਰਦੁਆਰਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਫ਼ਿਲਮ ਯੂਨਿਟ ਦੀ ਰੌਣਕ ਦੇਖਣ ਨੂੰ ਮਿਲੀ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਵਿਚ ਹਥਿਆਰ ਰੱਖਣ ਤੇ ਅਪਰਾਧਿਕ ਦੋਸ਼ਾਂ ਤਹਿਤ ਚਾਰ ਪੰਜਾਬੀਆਂ ਨੂੰ ਕੈਦ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਸਮਯ ਰੈਣਾ ਤੇ ਰਣਵੀਰ ਨੂੰ ਲਗਾਇਆ 3 ਲੱਖ ਰੁਪਏ ਦਾ ਜੁਰਮਾਨਾ
Ad Position 24