11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਡੀ. ਏ. ਵੀ. ਪਬਲਿਕ ਸਕੂਲ ਨੇ ਐੱਸ.ਓ.ਐੱਫ. ਉਲੰਪਿਆਡ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ

Ad Position 21
No active advertisement
ਅਜੀਤ ਡੈਸਕ 16-07-2026

ਅੰਮ੍ਰਿਤਸਰ, 15 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ. ਵੀ. ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਐੱਸ.ਓ.ਐੱਫ. ਨੈਸ਼ਨਲ ਸਾਇੰਸ ਉਲੰਪਿਆਡ ਦੂਜਾ ਪੱਧਰ 2025-26 ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਤਰਰਾਸ਼ਟਰੀ ਅਤੇ ਜ਼ੋਨਲ ਪੱਧਰ ’ਤੇ ਉੱਚ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਡੀ.ਏ.ਵੀ. ਪਰਿਵਾਰ ਦਾ ਨਾਮ ਰੌਸ਼ਨ ਕੀਤਾ । ਜਮਾਤ ਦਸਵੀਂ ਦੇ ਅਕਸ਼ਿਤ ਅਰੋੜਾ ਨੇ ਅੰਤਰਰਾਸ਼ਟਰੀ ਰੈਂਕ 2 ਅਤੇ ਜ਼ੋਨਲ ਰੈਂਕ 1 ਪ੍ਰਾਪਤ ਕਰਕੇ ਇੰਟਰਨੈਸ਼ਨਲ ਸਿਲਵਰ ਮੈਡਲ, 25,000 ਦਾ ਚੈੱਕ ਅਤੇ ਸਰਟੀਫਿਕੇਟ ਆਫ਼ ਆਊਟਸਟੈਂਡਿੰਗ ਪਰਫਾਰਮੈਂਸ ਹਾਸਿਲ ਕੀਤਾ । ਜਮਾਤ ਛੇਵੀਂ ਦੀ ਇਸ਼ਵਾਨੀ ਸ਼ਰਮਾ ਨੇ ਅੰਤਰਰਾਸ਼ਟਰੀ ਰੈਂਕ 8 ਅਤੇ ਜ਼ੋਨਲ ਰੈਂਕ 1 ਹਾਸਿਲ ਕਰਕੇ ਜ਼ੋਨਲ ਗੋਲਡ ਮੈਡਲ, 5,000 ਦਾ ਚੈੱਕ ਅਤੇ ਸਰਟੀਫਿਕੇਟ ਆਫ਼ ਜ਼ੋਨਲ ਐਕਸੀਲੈਂਸ ਪ੍ਰਾਪਤ ਕੀਤਾ। ਜਮਾਤ ਦੂਜੀ ਦੀ ਅਮਰੀਨ ਪਰਾਸ਼ਰ ਨੇ ਅੰਤਰਰਾਸ਼ਟਰੀ ਰੈਂਕ 1 ਅਤੇ ਜ਼ੋਨਲ ਰੈਂਕ 1 ਪ੍ਰਾਪਤ ਕਰਕੇ ਇੰਟਰਨੈਸ਼ਨਲ ਗੋਲਡ ਮੈਡਲ, 1,000 ਦਾ ਗਿਫ਼ਟ ਵਾਊਚਰ ਅਤੇ ਸਰਟੀਫਿਕੇਟ ਆਫ਼ ਆਊਟਸਟੈਂਡਿੰਗ ਪਰਫਾਰਮੈਂਸ ਹਾਸਲ ਕੀਤਾ। ਜਮਾਤ ਦੂਜੀ ਦੇ ਉਰਵੀਰ ਸ਼ਰਮਾ (ਅੰਤਰਰਾਸ਼ਟਰੀ ਰੈਂਕ 12, ਜ਼ੋਨਲ ਰੈਂਕ 11), ਨਕਸ਼ਿਵ ਕਾਲੀਆ (ਅੰਤਰਰਾਸ਼ਟਰੀ ਰੈਂਕ 11, ਜ਼ੋਨਲ ਰੈਂਕ 10), ਜਮਾਤ ਚੌਥੀ ਦੀ ਅਕਸ਼ਿਤਾ (ਅੰਤਰਰਾਸ਼ਟਰੀ ਰੈਂਕ 130, ਜ਼ੋਨਲ ਰੈਂਕ 9) ਅਤੇ ਜਮਾਤ ਦਸਵੀਂ ਦੇ ਪ੍ਰਬਲ ਛਾਬੜਾ (ਅੰਤਰਰਾਸ਼ਟਰੀ ਰੈਂਕ 103, ਜ਼ੋਨਲ ਰੈਂਕ 10) ਨੂੰ 500 ਦੇ ਗਿਫ਼ਟ ਵਾਊਚਰ ਅਤੇ ਸਰਟੀਫਿਕੇਟ ਆਫ਼ ਜ਼ੋਨਲ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਪ੍ਰਿੰ. ਡਾ. ਪੱਲਵੀ ਸੇਠੀ ਨੂੰ ਐੱਸ.ਓ.ਐੱਫ. ਵਲੋਂ ਬੈਸਟ ਡਿਸਟ੍ਰਿਕਟ ਪ੍ਰਿੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਟਰਾਫ਼ੀ, ਸਰਟੀਫਿਕੇਟ ਅਤੇ 5,100 ਦਾ ਚੈੱਕ ਭੇਟ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀਮਤੀ ਰਵਿੰਦਰ ਕੌਰ ਨੂੰ ਐੱਸ.ਓ.ਐੱਫ. ਨੈਸ਼ਨਲ ਸਾਇੰਸ ਓਲੰਪਿਆਡ ਦਾ ਬੈਸਟ ਟੀਚਰ ਐਵਾਰਡ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਟਰਾਫ਼ੀ, ਸਰਟੀਫਿਕੇਟ ਅਤੇ 1,000 ਦਾ ਚੈੱਕ ਦਿੱਤਾ ਗਿਆ। ਸ੍ਰੀਮਤੀ ਰਿੰਕੀ ਭਾਰਦਵਾਜ ਨੂੰ ਐੱਸ.ਓ.ਐੱਫ. ਇੰਟਰਨੈਸ਼ਨਲ ਮੈਥੇਮੈਟਿਕਸ ਉਲੰਪਿਆਡ ਦਾ ਬੈਸਟ ਜ਼ੋਨਲ ਟੀਚਰ ਐਵਾਰਡ ਮਿਲਿਆ। ਉਨ੍ਹਾਂ ਨੂੰ ਟਰਾਫ਼ੀ, ਸਰਟੀਫਿਕੇਟ ਅਤੇ 5,000 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਰ ਸ੍ਰੀਮਤੀ ਸਵੀਨ ਪੁਰੀ ਨੇ ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਸ਼ਾਨਦਾਰ ਉਪਲਬਧੀਆਂ ਲਈ ਦਿਲੋਂ ਵਧਾਈ ਦਿੱਤੀ। ਪ੍ਰਿੰ. ਡਾ. ਪੱਲਵੀ ਸੇਠੀ ਨੇ ਵੀ ਸਾਰੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਸਫਲਤਾਵਾਂ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੁੰਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਜੇ. ਜੇ. ਐੱਸ. ਸਕਾਈ ਹਾਕ ਅਕੈਡਮੀ ਦਾ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ, 9 ਤਗਮੇ ਜਿੱਤੇ ਅਗਲੀ ਖ਼ਬਰ ‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ-ਚੇਅਰਮੈਨ ਬਰਾੜ
Ad Position 24