11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਜੇ. ਜੇ. ਐੱਸ. ਸਕਾਈ ਹਾਕ ਅਕੈਡਮੀ ਦਾ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ, 9 ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 16-07-2026

ਅੰਮ੍ਰਿਤਸਰ, 15 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਜੇ. ਜੇ. ਐੱਸ. ਸਕਾਈ ਹਾਕ ਟੇਬਲ ਟੈਨਿਸ ਅਕੈਡਮੀ ਦੇ ਖਿਡਾਰੀਆਂ ਨੇ ਲੁਧਿਆਣਾ ‘ਚ ਹੋਈ ਦੂਜੀ ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ‘ਚ 1 ਸੋਨ, 2 ਚਾਂਦੀ ਅਤੇ 6 ਕਾਂਸੀ ਸਮੇਤ ਕੁੱਲ 9 ਤਗਮੇ ਜਿੱਤੇ। ਅਕੈਡਮੀ ਦੇ ਖਿਡਾਰੀ ਦੇਵਸਿਆ ਖੰਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-17 ਲੜਕਿਆਂ ਦੇ ਵਰਗ ਵਿਚ ਸੋਨ ਤਗਮਾ ਜਿੱਤਿਆ, ਅੰਡਰ-15 ਵਰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੋਹਰੀ ਸਫਲਤਾ ਪ੍ਰਾਪਤ ਕੀਤੀ। ਹੋਰ ਤਗਮਾ ਜੇਤੂਆਂ ‘ਚ ਫਤਿਹਬੀਰ ਸਿੰਘ ਸ਼ਾਮਿਲ ਸਨ, ਜਿਸਨੇ ਅੰਡਰ-13 ਲੜਕਿਆਂ ਦੇ ਵਰਗ ‘ਚ ਚਾਂਦੀ ਦਾ ਤਗਮਾ ਜਿੱਤਿਆ। ਗੀਤੀਸ਼ਾ (ਅੰਡਰ-11 ਲੜਕੀਆਂ), ਤਸੱਵਰ ਸਿੰਘ ਸੰਧੂ (ਅੰਡਰ-15 ਲੜਕੇ), ਸੋਹਮ ਸੋਨੀ (ਅੰਡਰ-17 ਲੜਕੇ), ਆਰੋਹੀ ਠਾਕੁਰ (ਅੰਡਰ-17 ਲੜਕੀਆਂ), ਅਨਿਆ ਗੁਪਤਾ (ਅੰਡਰ-19 ਲੜਕੀਆਂ), ਅਤੇ ਗੁਰਨਾਜ਼ ਕੌਰ (ਮਹਿਲਾਵਾਂ) ਨੇ ਕਾਂਸੀ ਦੇ ਤਗਮੇ ਜਿੱਤ ਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ । ਇਸ ਮੌਕੇ ਮੁੱਖ ਕੋਚ ਸਾਹਿਲ ਮਹਾਜਨ ਨੇ ਸਾਰੇ ਤਗਮਾ ਜੇਤੂਆਂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਆਉਣ ਵਾਲੀ ਤੀਜੀ ਪੰਜਾਬ ਸਟੇਟ ਰੈਂਕਿੰਗ ਚੈਂਪੀਅਨਸ਼ਿਪ ਲਈ ਹੋਰ ਮਿਹਨਤ ਕਰਨ ਅਤੇ ਨਿਰੰਤਰ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ। ਅਕੈਡਮੀ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਰਿਤੂ ਪੁਰੀ ਅਤੇ ਪ੍ਰਿੰਸੀਪਲ ਸੁਮਿਤ ਪੁਰੀ ਨੇ ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਾਰੇ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਬਲਾਕ ਸੰਮਤੀ ਫ਼ਾਜ਼ਿਲਕਾ ਦੇ ਨਵ-ਨਿਯੁਕਤ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਅਹੁਦਾ ਸੰਭਾਲਣ ’ਤੇ ਦਿੱਤੀ... ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਨੇ ਐੱਸ.ਓ.ਐੱਫ. ਉਲੰਪਿਆਡ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ
Ad Position 24