22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੇਲੇ ਦੌਰਾਨ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 22-07-2026

ਟਾਂਗਰਾ, 21 ਜੁਲਾਈ (ਹਰਜਿੰਦਰ ਸਿੰਘ ਕਲੇਰ)- ਬਾਬਾ ਜਵੰਦ ਸਿੰਘ ਦੇ ਆਗਮਨ ਪੁਰਬ ਮੌਕੇ ਪਿੰਡ ਭੰਗਵਾ ਵਿਖੇ ਲੱਗੇ ਜੋੜ ਮੇਲੇ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਪਿੰਡ ਰਾਜਾਸਾਂਸੀ ਤੋਂ ਦਰਸ਼ਨ ਕਰਨ ਆਏ ਇਕ ਨੌਜਵਾਨ ਦੀ ਪਿੰਡ ਰਾਣਾ ਕਾਲਾ ਨੇੜੇ ਲੰਘਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ ਪੁੱਤਰ ਸਿਤਾਰਾ ਸਿੰਘ ਵਾਸੀ ਰਾਜਾਸਾਂਸੀ ਆਪਣੇ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪਿੰਡ ਰਾਣਾ ਕਾਲਾ ਨੇੜੇ ਨਹਿਰ ਵਿਚ ਨਹਾਉਣ ਲਈ ਗਿਆ ਸੀ । ਇਸ ਦੌਰਾਨ ਸਾਰੇ ਨੌਜਵਾਨਾਂ ਨੇ ਵਾਰੀ-ਵਾਰੀ ਨਹਿਰ ਵਿਚ ਛਾਲਾਂ ਮਾਰੀਆਂ । ਜ਼ਿਆਦਾਤਰ ਨੌਜਵਾਨ ਤੈਰ ਕੇ ਸੁਰੱਖਿਅਤ ਬਾਹਰ ਆ ਗਏ, ਪਰ ਆਕਾਸ਼ਦੀਪ ਸਿੰਘ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਅਤੇ ਮੁੜ ਬਾਹਰ ਨਾ ਆ ਸਕਿਆ। ਉਸ ਦੇ ਸਾਥੀਆਂ ਨੇ ਤੁਰੰਤ ਉਸ ਦੀ ਭਾਲ ਸ਼ੁਰੂ ਕੀਤੀ, ਪਰ ਹਨੇਰਾ ਹੋ ਜਾਣ ਕਾਰਨ ਕੋਈ ਸਫਲਤਾ ਨਹੀਂ ਮਿਲੀ । ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਅਤੇ ਅੱਜ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰਵਾਈ ਗਈ । ਖ਼ਬਰ ਲਿਖੇ ਜਾਣ ਤੱਕ ਗੋਤਾਖੋਰਾਂ ਨੂੰ ਨੌਜਵਾਨ ਦੀ ਲਾਸ਼ ਬਰਾਮਦ ਕਰਨ ’ਚ ਕੋਈ ਸਫਲਤਾ ਹਾਸਿਲ ਨਹੀਂ ਹੋ ਸਕੀ । ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੇਅਰ ਚੋਣ ਦੌਰਾਨ ਅਦਾਲਤੀ ਹੁਕਮਾਂ ਦੀ ਉਲਘੰਣਾ ਸੰਬੰਧੀ ਮਾਮਲੇ ਦੀ ਪਈ ਤਰੀਖ਼ ਅਗਲੀ ਖ਼ਬਰ ਪੰਜਾਬ ਦੇ ਲੋਕ 2027 ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਸਰਕਾਰ ਬਣਾਉਣਗੇ -ਖ਼ਾਲਸਾ, ਲੌਟ
Ad Position 24