22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੇਅਰ ਚੋਣ ਦੌਰਾਨ ਅਦਾਲਤੀ ਹੁਕਮਾਂ ਦੀ ਉਲਘੰਣਾ ਸੰਬੰਧੀ ਮਾਮਲੇ ਦੀ ਪਈ ਤਰੀਖ਼

Ad Position 21
No active advertisement
ਅਜੀਤ ਡੈਸਕ 22-07-2026

ਅੰਮ੍ਰਿਤਸਰ, 21 ਜੁਲਾਈ (ਹਰਮਿੰਦਰ ਸਿੰਘ)-ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸੀ ਕੌਂਸਲਰ ਵਲੋਂ ਅਦਾਲਤੀ ਹੁਕਮਾਂ ਦੇ ਖ਼ਿਲਾਫ਼ ਚੋਣ ਕਰਵਾਉਣ ਸੰਬੰਧੀ ਪਾਈ ਗਈ ਪਟੀਸ਼ਨ ਦੀ ਕਾਂਗਰਸੀ ਕੌਂਸਲਰ ਵਲੋਂ ਇਕ ਵਾਰ ਮੁੜ ਤਰੀਖ਼ ਲੈ ਲਈ ਗਈ ਹੈ। ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਜੋ 27 ਜਨਵਰੀ 2025 ਨੂੰ ਹੋਈ ਸੀ। ਇਸ ਚੋਣ ਨੂੰ ਕਾਂਗਰਸੀ ਕੌਂਸਲਰ ਦਲ ਦੇ ਆਗੂ ਵਿਕਾਸ ਸੋਨੀ ਵਲੋਂ ਚੁਣੌਤੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕਾਂਗਰਸੀ ਕੌਂਸਲਰ ਸ਼ਵੇਤਾ ਛਾਬੜਾ ਵਲੋਂ ਮੇਅਰ ਚੋਣ ਦੌਰਾਨ ਕੰਡੈਪਟ ਆਫ਼ ਕੋਰਟ (ਅਦਾਲਤੀ ਹੁਕਮਾਂ ਦੀ ਉਲੰਘਣਾ ਮਾਮਲਾ) ਸੰਬੰਧੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਵਿਕਾਸ ਸੋਨੀ ਵਲੋਂ ਮੇਅਰ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਹਾਈਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ਦੇ ਮਾਮਲੇ ‘ਚ ਵਿਕਾਸ ਸੋਨੀ ਵਲੋਂ ਕਈ ਤਰੀਖਾਂ ’ਤੇ ਵਕੀਲ ਦੇ ਪੇਸ਼ ਨਾ ਹੋਣ ਕਰਕੇ ਇਸੇ ਸਾਲ ਮਈ ਮਹੀਨੇ ਵਿਚ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਸ਼ਵੇਤਾ ਛਾਬੜਾ ਦੀ ਪਟੀਸ਼ਨ ’ਚ ਵਕੀਲ ਦੇ ਪੇਸ਼ ਨਾ ਹੋਣ ਕਰਕੇ ਕੌਂਸਲਰ ਵਲੋਂ ਤਰੀਖ਼ ਲੈ ਲਈ ਗਈ ਹੈ। ਹੁਣ ਇਸ ਮਾਮਲੇ ’ਤੇ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਗੁਰੂ ਕੀ ਵਡਾਲੀ ਤੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਅਗਲੀ ਖ਼ਬਰ ਮੇਲੇ ਦੌਰਾਨ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ
Ad Position 24