22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗੁਰੂ ਕੀ ਵਡਾਲੀ ਤੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ

Ad Position 21
No active advertisement
ਅਜੀਤ ਡੈਸਕ 22-07-2026

ਛੇਹਰਟਾ, 21 ਜੁਲਾਈ (ਪੱਤਰ ਪ੍ਰੇਰਕ)- ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਤੇ ਸਮੂਹ ਮੈਂਬਰਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਤੇ 34ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪੈਣ ਤੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਸਿੱਖ ਇਤਹਾਸ ਸੁਣਾ ਕੇ ਨਿਹਾਲ ਕੀਤਾ, ਉਪਰੰਤ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ 34ਵਾਂ ਮਹਾਨ ਨਗਰ ਕੀਰਤਨ ਜੁੱਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ਚ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਕਾਲ ਤਖਤ ਸਾਹਿਬ ਤੱਕ ਸਜਾਇਆ ਗਿਆ । ਪ੍ਰਧਾਨ ਜਗਤਾਰ ਸਿੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਆਰੰਭ ਕੀਤੇ ਗਏ ਇਸ ਸਿਧਾਂਤ-ਜੋ ਕਿ ਅਧਿਆਤਮਕਤਾ (ਪੀਰੀ) ਦੇ ਨਾਲ-ਨਾਲ ਰਾਜਸੀ ਪ੍ਰਭੂਸੱਤਾ ਅਤੇ ਮਜ਼ਲੂਮਾਂ ਦੀ ਰੱਖਿਆ (ਮੀਰੀ) ਦਾ ਪ੍ਰਤੀਕ ਹੈ ਤੇ ਇਹ ਦਿਹਾੜਾ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਗੱਦੀ ਦਿਵਸ ਅਤੇ ਮੀਰੀ-ਪੀਰੀ (ਦੁਨਿਆਵੀ ਅਤੇ ਅਧਿਆਤਮਕ) ਦੀਆਂ ਦੋ ਤਲਵਾਰਾਂ ਧਾਰਨ ਕਰਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ । ਨਗਰ ਕੀਰਤਨ ਦੀ ਆਰੰਭਤਾ ਸਮੇਂ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਬਾਵਾ ਸਿੰਘ ਗੁਮਾਨਪੁਰਾ, ਸੰਤ ਬਾਬਾ ਅਵਤਾਰ ਸਿੰਘ ਧੱਤਲ, ਮੈਨੇਜਰ ਭਾਈ ਹਰਿੰਦਰ ਸਿੰਘ ਮਜੀਠਾ, ਗੁਰਅੰਸ਼ ਸਿੰਘ ਮਾਂਗਟ, ਸੂਬੇਦਾਰ ਸੇਵਾ ਸਿੰਘ, ਹਰਪਾਲ ਸਿੰਘ ਖਾਪੜਖੇੜੀ, ਗੁਰਪ੍ਰੀਤ ਸਿੰਘ ਵਡਾਲੀ, ਜਥੇ: ਜਸਪਾਲ ਸਿੰਘ ਪੁਤਲੀਘਰ, ਕੌਂਸਲਰ ਸ਼ਮਸ਼ੇਰ ਸਿੰਘ ਸੰਧੂ, ਨਿਰਮਲ ਸਿੰਘ ਮੱਲ੍ਹੀ, ਜਥੇ: ਸੁਖਚੈਨ ਸਿੰਘ ਵਡਾਲੀ, ਬਾਬਾ ਸਾਹਿਬ ਸਿੰਘ, ਜਸਬੀਰ ਸਿੰਘ ਵਡਾਲੀ, ਪ੍ਰਿਥੀਪਾਲ ਸਿੰਘ ਵੜੈਚ, ਪਰਮਜੀਤ ਸਿੰਘ ਵਡਾਲੀ, ਬਲਦੇਵ ਸਿੰਘ ਬੱਬੂ ਸੈਕਟਰੀ, ਪ੍ਰਧਾਨ ਹੀਰਾ ਸਿੰਘ, ਸਾਬਕਾ ਸਰਪੰਚ ਕੁਲਦੀਪ ਆਦਿ ਨਤਮਸਤਕ ਹੋਏ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ । ਮਹਾਨ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ, ਪ੍ਰਤਾਪ ਬਜ਼ਾਰ ਛੇਹਰਟਾ, ਛੇਹਰਟਾ ਚੌਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣ ਉਪਰੰਤ ਸ਼ਾਮ ਨੂੰ ਗੁਰਦੁਆਰਾ ਲੋਹਗੜ ਸਾਹਿਬ, ਹਰੀਪੁਰਾ, ਮੋਹਨੀਪਾਰਕ, ਬੋਹੜੀ ਸਾਹਿਬ ਕੋਟ ਖਾਲਸਾ ਤੋਂ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਆ ਕੇ ਸੰਪੰਨ ਹੋਇਆ।

Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀਆਂ ਨੂੰ ਵੀ 65 ਸਾਲ ਦੀ ਉਮਰ ਤੋਂ ਬਾਅਦ ਦਿੱਤੀ ਜਾਵੇ ਪੈਨਸ਼ਨ ਸਹਾਇਤਾ ਅਗਲੀ ਖ਼ਬਰ ਮੇਅਰ ਚੋਣ ਦੌਰਾਨ ਅਦਾਲਤੀ ਹੁਕਮਾਂ ਦੀ ਉਲਘੰਣਾ ਸੰਬੰਧੀ ਮਾਮਲੇ ਦੀ ਪਈ ਤਰੀਖ਼
Ad Position 24