22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪ੍ਰਭਬੀਰ ਸਿੰਘ ਬਰਾੜ ਵਲੋਂ ਨਵ-ਨਿਯੁਕਤ ਵੈਲਫੇਅਰ ਬੋਰਡ ਚੇਅਰਪਰਸਨਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-07-2026

ਅੰਮ੍ਰਿਤਸਰ, 21 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਹਲਕਾ ਅੰਮ੍ਰਿਤਸਰ ਪੂਰਬੀ ਨਾਲ ਸੰਬੰਧਿਤ ਵੱਖ-ਵੱਖ ਵੈਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਪਰਸਨਜ ਦਾ ਅੰਮ੍ਰਿਤਸਰ ਦਫ਼ਤਰ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪਨਸਪ (ਪੰਜਾਬ) ਦੇ ਚੇਅਰਮੈਨ ਪ੍ਰਭਬੀਰ ਸਿੰਘ ਬਰਾੜ ਨੇ ਸਮੂਹ ਨਵ-ਨਿਯੁਕਤ ਚੇਅਰਪਰਸਨ ਸਾਹਿਬਾਨ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ। ਇਸ ਮੌਕੇ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਬਣਦਾ ਮਾਣ-ਸਤਿਕਾਰ ਦੇਣ ਅਤੇ ਹਰ ਤਬਕੇ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸਰਕਾਰ ਦੀ ਨੀਤੀ ਹੈ ਕਿ ਹਰ ਭਾਈਚਾਰੇ ਨੂੰ ਉਸਦੀ ਯੋਗ ਨੁਮਾਇੰਦਗੀ ਮਿਲੇ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾਵੇ। ਸਮਾਰੋਹ ਦੌਰਾਨ ਪਵਨ ਠਾਕੁਰ (ਰਾਜਪੂਤ ਕਲਿਆਣ ਬੋਰਡ), ਹਰਜੀਤ ਸਿੰਘ ਮਠਾੜੂ (ਰਾਮਗੜ੍ਹੀਆ ਵੈੱਲਫੇਅਰ ਬੋਰਡ), ਮਨਦੀਪ ਸਿੰਘ (ਸਵਰਣਕਾਰ ਵੈੱਲਫੇਅਰ ਬੋਰਡ), ਦੀਪਕ ਬਾਂਸਲ (ਅਗਰਵਾਲ ਵੈੱਲਫੇਅਰ ਬੋਰਡ), ਰਾਕੇਸ਼ ਕੁਮਾਰ (ਦਲਿਤ ਵਿਕਾਸ ਬੋਰਡ), ਸੋਹਣ ਲਾਲ ਖੰਨਾ (ਖੱਤਰੀ ਵੈੱਲਫੇਅਰ ਬੋਰਡ), ਬੌਬੀ ਬਾਵਾ (ਸੰਗਠਨ ਇੰਚਾਰਜ, ਹਲਕਾ ਅੰਮ੍ਰਿਤਸਰ ਪੂਰਬੀ), ਗੁਰਪ੍ਰੀਤ ਸੋਹਲ, ਵਿਨੋਦ ਅਰੋੜਾ ਅਤੇ ਅਨਿਲ ਖੁਰਾਣਾ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਨਵੀਂ ਅਤੇ ਅਹਿਮ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ ਗਈ। ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਮੂਹ ਚੇਅਰਪਰਸਨ ਅਤੇ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ ।

Ad Position 22
No active advertisement
ਪਿਛਲੀ ਖ਼ਬਰ ਜਿਮਨਾਸਟਿਕ ਮੁਕਾਬਲੇ ’ਚ ਡੀ. ਏ. ਵੀ. ਸਕੂਲ ਹਾਥੀ ਗੇਟ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਕਾਰੋਬਾਰੀਆਂ ਨੂੰ ਵੀ 65 ਸਾਲ ਦੀ ਉਮਰ ਤੋਂ ਬਾਅਦ ਦਿੱਤੀ ਜਾਵੇ ਪੈਨਸ਼ਨ ਸਹਾਇਤਾ
Ad Position 24