07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪੰਜਾਬ ਦੀ ਜੜ੍ਹੋਂ ਨਸ਼ਾ ਮੁਕਤੀ ਲਈ ਲਗਾਤਾਰ ਕਦਮ ਚੁੱਕ ਰਹੀ ਹੈ ਮਾਨ ਸਰਕਾਰ-ਗੁਰਪ੍ਰਤਾਪ ਸਿੰਘ ਮੀਆਂਵਿੰਡ

Ad Position 21
No active advertisement
ਅਜੀਤ ਡੈਸਕ 25-07-2026
ਅੰਮ੍ਰਿਤਸਰ, 24 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ-ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਮੀਆਂਵਿੰਡ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਲਗਾਤਾਰ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਤੇ ਮੁੜ ਆਮ ਜ਼ਿੰਦਗੀ ਨਾਲ ਜੋੜਨ ਲਈ ਸਰਕਾਰ ਵਲੋਂ ਸਿਹਤ ਸੇਵਾਵਾਂ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ। ਮੀਆਂਵਿੰਡ ਨੇ ਦੱਸਿਆ ਕਿ ਨਸ਼ਾ ਪੀੜਤਾਂ ਦੇ ਵਿਗਿਆਨਕ ਤੇ ਪ੍ਰਭਾਵਸ਼ਾਲੀ ਇਲਾਜ ਲਈ ਪੰਜਾਬ ਸਰਕਾਰ ਵਲੋਂ 6 ਨਵੇਂ ਮੈਥਾਡੋਨ ਮੇਨਟੈਨੈਂਸ ਥੈਰੇਪੀ ਕਲੀਨਿਕ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕਲੀਨਿਕਾਂ ਦੀ ਸ਼ੁਰੂਆਤ ਫਰੀਦਕੋਟ, ਪਟਿਆਲਾ, ਲੁਧਿਆਣਾ, ਗੁਰਦਾਸਪੁਰ, ਮੁਹਾਲੀ ਤੇ ਜਲੰਧਰ ਵਿਚ ਕੀਤੀ ਗਈ ਹੈ, ਜਿਸ ਨਾਲ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਮਰੀਜ਼ਾਂ ਨੂੰ ਆਪਣੇ ਨੇੜੇ ਹੀ ਮਿਆਰੀ ਇਲਾਜ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਰ 6 ਮੈਥਾਡੋਨ ਮੇਨਟੈਨੈਂਸ ਥੈਰੇਪੀ ਕਲੀਨਿਕ ਵੀ ਸ਼ੁਰੂ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਰਾਜੀਵ ਅਨੇਜਾ ਐਨ. ਟੀ. ਡਬਲਯੂ. ਬੀ. ਅਧੀਨ ਵਿੱਤ, ਕਰਜ਼ਾ ਤੇ ਐੱਮ. ਐੱਸ. ਐੱਮ. ਈ. ਸਹਾਇਤਾ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਡੀ.ਸੀ. ਦਫਤਰ ਐਸੋਸੀਏਸ਼ਨ ਦੀ ਕਲਮ ਛੋੜ ਹੜਤਾਲ ਦਾ ਰਜਿਸਟਰੀਆਂ ’ਤੇ ਨਹੀਂ ਪਿਆ ਅਸਰ
Ad Position 24
No active advertisement