03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਡਰੀਮ ਸਿਟੀ ਨੂੰ ਜਾਂਦੀਆਂ ਮੁੱਖ ਸੜਕਾਂ ਨੇ ਧਾਰਿਆ ਨਹਿਰਾਂ ਦਾ ਰੂਪ

Ad Position 21
No active advertisement
ਅਜੀਤ ਡੈਸਕ 28-07-2026

ਮਾਨਾਂਵਾਲਾ, 27 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਜ਼ਿਲ੍ਹੇ ਦੀ ਆਲੀਸ਼ਾਨ ਕਾਲੋਨੀ ਡਰੀਮ ਮਾਨਾਂਵਾਲਾ, ਜਿਥੇ ਅਨੇਕਾਂ ਸੁਪਨੇ ਸੰਜੋ ਕੇ ਵੱਸਣ ਲਈ ਆਏ ਲੋਕਾਂ ਦੇ ਸੁਪਨੇ ਉਸ ਸਮੇਂ ਟੁੱਟਦੇ ਨਜ਼ਰ ਆਉਂਦੇ ਨੇ, ਜਦੋਂ ਲੱਖਾਂ ਦੇ ਫਲੈਟਾਂ ਤੇ ਕਰੋੜਾਂ ਦੀਆਂ ਕੋਠੀਆਂ ਦੇ ਖਰਚੇ ਵਿਅਰਥ ਹੁੰਦੇ ਦਿਖਦੇ ਹੋਣ। ਡਰੀਮ ਸਿਟੀ ਮਾਨਾਂਵਾਲਾ ਵਿਖੇ ਰਹਿੰਦੇ ਲੋਕਾਂ ਨੂੰ ਭਾਵੇਂ ਅਨੇਕਾਂ ਸਮੱਸਿਆਵਾਂ ਨੇ ਘੇਰਾ ਪਾਇਆ ਹੋਇਆ ਹੈ ਪਰ ਡਰੀਮ ਸਿਟੀ ਮਾਨਾਂਵਾਲਾ ਨੂੂੰ ਆਉਣ ਤੇ ਜਾਣ ਵਾਲੀਆਂ ਦੋਵਾਂ ਸੜਕਾਂ ‘ਤੇ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਰਕੇ ਦੋਵੇਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕੀਤਾ ਹੋਇਆ ਹੈ। ਡਰੀਮ ਸਿਟੀ ਤੋਂ ਇਲਾਵਾ ਬੈਵਰਲੇ ਪਾਰਕ ‘ਚ ਲੋਕ, ਡਰੀਮ ਸਿਟੀ ਦੀ ਮਾਰਕੀਟ ਤੇ ਬੈਸਟ ਪ੍ਰਾਈਜ਼ ਆਦਿ ਵੀ ਇਸੇ ਸਮੱਸਿਆ ਨਾਲ ਘਿਰੇ ਹੋਏ ਹੋਏ ਹਨ। ਇਥੇ ਦੱਸਣਯੋਗ ਹੈ ਕਿ 2009-10 ਦੇ ਕਰੀਬ ਡਰੀਮ ਸਿਟੀ ਮਾਨਾਂਵਾਲਾ ਦਾ ਵਿਸਥਾਰ ਕਰਨ ਕੰਪਨੀ ਏ.ਆਈ.ਪੀ.ਐੱਲ. ਲੰਬਾ ਸਮਾਂ ਕਾਲੋਨੀ ਦੇ ਸਾਰੇ ਪ੍ਰਬੰਧ ਕੀਤੇ ਜਾਂਦੇ ਸਨ ਪਰ ਹੁਣ ਡਰੀਮ ਸਿਟੀ ਦਾ ਸਾਰਾ ਪ੍ਰਬੰਧ ਆਰ.ਡਬਲਿਊ.ਏ. (ਰੇਜੀਡੈਂਟ ਵੈਲਫੇਅਰ ਐਸੋਸੀਏਸ਼ਨ) ਸੰਭਾਲ ਰਹੀ ਹੈ ਪਰ ਡਰੀਮ ਸਿਟੀ ਦੀਆਂ ਦੇ ਲੋਕ ਧੜ੍ਹਿਆਂ ਵਿਚ ਵੰਡੇ ਹੋਣ ਕਰਕੇ ਬਹੁਤੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਕਰਕੇ ਡਰੀਮ ਸਿਟੀ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਨਹੀਂ ਹੋ ਰਿਹਾ। ਜਦੋਂ ਡਰੀਮ ਸਿਟੀ ਦੇ ਰੱਖ ਰਖਾਵ ਦਾ ਸਾਰਾ ਪ੍ਰਬੰਧ ਏ.ਆਈ.ਪੀ.ਐੱਲ. ਦੇ ਕੋਲ ਸੀ ਤਾਂ ਉਸ ਸਮੇਂ ਵੀ ਡਰੀਮ ਸਿਟੀ ਦੇ ਕੁਝ ਵਸਨੀਕ ਰੱਖ ਰਖਾਵ ਦਾ ਪ੍ਰਬੰਧ ਆਪਣੇ ਹੱਥਾਂ ਲੈਣਾ ਚਾਹੁੰਦੇ ਸਨ, ਜਿਸ ਕਰਕੇ ਕਈ ਵਾਰ ਏ.ਆਈ.ਪੀ.ਐੱਲ. ਦੇ ਪ੍ਰਬੰਧਕਾਂ ਤੇ ਸਥਾਨਕ ਵਸਨੀਕਾਂ ਦਰਮਿਆਨ ਤਕਰਾਰ ਆਦਿ ਹੁੰਦਾ ਰਿਹਾ ਪਰ ਹੁਣ ਜਦੋਂ ਡਰੀਮ ਸਿਟੀ ਦਾ ਸਾਰਾ ਪ੍ਰਬੰਧ ਆਰ.ਡਬਲਿਊ.ਏ. ਹੱਥਾਂ ਵਿਚ ਹੈ ਤਾਂ ਵੀ ਇਥੇ ਲੋਕ ਸੰਤੁਸ਼ਟ ਨਹੀਂ ਹਨ ਤੇ ਪ੍ਰੇਸ਼ਾਨੀ ਦੇ ਆਲਮ ਵਿਚ ਘਿਰੇ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਨਵੇਂ ਰਾਸ਼ਨ ਕਾਰਡ ਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਾਲਿਆਂ ਦੀਆਂ ਸੇਵਾਂ ਕੇਂਦਰਾਂ ’ਚ ਲੱਗੀਆਂ ਕਤਾਰਾਂ ਅਗਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ : 19 ਕਿੱਲੋਗ੍ਰਾਮ ਹੈਰੋਇਨ ਤੇ 2 ਪਿਸਤੌਲ ਬਰਾਮਦ
Ad Position 24
No active advertisement