01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 38 ਵੱਡੇ ਗੁਰਮਤਿ ਸਮਾਗਮਾਂ ਦੀ ਆਰੰਭਤਾ ਇਕ ਅਗਸਤ ਤੋਂ-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ

Ad Position 21
No active advertisement
ਅਜੀਤ ਡੈਸਕ 31-07-2026
ਅੰਮ੍ਰਿਤਸਰ, 30 ਜੁਲਾਈ (ਜਸਵੰਤ ਸਿੰਘ ਜੱਸ)-ਨਾਮਵਰ ਗੁਰਮਤਿ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤੰਬਰ ਮਹੀਨੇ ਆ ਰਹੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸਾਲਾਨਾ ਜੀਵਨ ਜੁਗਤਿ ਸਮਾਗਮ ਲੜੀ ਗੁਰੂ ਨਗਰੀ ਵਿਚ ਇਕ ਅਗਸਤ ਤੋਂ ਆਰੰਭ ਕੀਤੀ ਜਾ ਰਹੀ ਹੈ ਜੋ 12 ਸਤੰਬਰ ਤੱਕ ਜਾਰੀ ਰਹੇਗੀ। ਅੱਜ ‘ਅਜੀਤ’ ਉਪ ਦਫਤਰ ਗਾਂਧੀ ਗਰਾਊਂਡ ਵਿਖੇ ਉਕਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਬੰਧਕਾਂ ਭਾਈ ਜਸਬੀਰ ਸਿੰਘ ਬੈਂਕ ਵਾਲੇ, ਸ਼ਰਨਜੀਤ ਸਿੰਘ ਡੀਈਸੀ ਫੈਨ ਅਤੇ ਭਾਈ ਜਸਬੀਰ ਸਿੰਘ ਅਰੋੜਾ ਨੇ ਦਿੰਦਿਆਂ ਦੱਸਿਆ ਕਿ ਜੀਵਨ ਜੁਗਤਿ ਸਮਾਗਮਾਂ ਸੰਬੰਧੀ ਚੱਲ ਰਹੇ ਪ੍ਰੇਰਨਾ ਤੇ ਤਿਆਰੀ ਸਮਾਗਮਾਂ ਉਪਰੰਤ ਹੁਣ ਇਕ ਅਗਸਤ ਤੋਂ ਲੜੀਵਾਰ 38 ਵੱਡੇ ਅਲੌਕਿਕ ਗੁਰਮਤਿ ਸਮਾਗਮ ਆਰੰਭ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ ਅਗਸਤ ਸ਼ਾਮ ਨੂੰ 6 ਤੋਂ 9 ਵਜੇ ਤੱਕ ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਪੁਤਲੀ ਘਰ ਵਿਖੇ ਸਮਾਗਮ ਹੋਵੇਗਾ। ਦੋ ਅਗਸਤ ਨੂੰ ਸਵੇਰੇ ਬਿਰਧ ਘਰ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਇੱਬਣ ਕਲਾਂ ‘ਚ ਝਬਾਲ ਰੋਡ ਵਿਖੇ ਅਤੇ ਇਸੇ ਦਿਨ ਸ਼ਾਮ ਨੂੰ 6 ਤੋਂ 9 ਵਜੇ ਤੱਕ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਡਰੀਮ ਸਿਟੀ ਬੈਸਟ ਪ੍ਰਾਈਜ ਜੀ. ਟੀ. ਰੋਡ ਵਿਖੇ, 8 ਅਗਸਤ ਨੂੰ ਗੁਰਦੁਆਰਾ ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ 100 ਫੁੱਟੀ ਸੜਕ ਈਸਟ ਮੋਹਨ ਨਗਰ, 9 ਅਗਸਤ ਸਵੇਰੇ ਗੁਰਦੁਆਰਾ ਭਾਈ ਵੀਰ ਸਿੰਘ ਜੀ ਨਿਵਾਸ ਲਾਰੰਸ ਰੋਡ ਅਤੇ ਇਸੇ ਦਿਨ ਰਾਤ ਨੂੰ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਏਅਰਪੋਰਟ ਰੋਡ ਵਿਖੇ ਸਮਾਗਮ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ 15 ਅਗਸਤ ਤੋਂ ਲਗਾਤਾਰ ਰੋਜਾਨਾ ਸਮਾਗਮ ਹੋਣਗੇ ਜਿਸ ਦੌਰਾਨ 15 ਅਗਸਤ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਗਾਰਡਨ ਐਨਕਲੇਵ ਬਾਈਪਾਸ ਗੋਲਡਨ ਗੇਟ, 16 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਕਾ ਬਾਗ ਨੇੜੇ ਸ਼ਿਵਾ ਜੀ ਪਾਰਕ ਵਿਖੇ, 16 ਅਗਸਤ ਨੂੰ ਹੀ ਗੁਰਦੁਆਰਾ ਸਾਹਿਬ ਸੰਤ ਐਵੀਨਿਊ ਸਾਹਮਣੇ ਅਲਫਾ ਵੰਨ ਮਾਲ ਜੀ. ਟੀ. ਰੋਡ, 17 ਅਗਸਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, 18 ਅਗਸਤ ਨੂੰ ਗੁਰਦੁਆਰਾ ਸ੍ਰੀ ਤੂਤ ਸਾਹਿਬ ਸੁਲਤਾਨਵਿੰਡ ਰੋਡ, 19 ਅਗਸਤ ਨੂੰ ਗੁਰਦੁਆਰਾ ਸੈਂਟਰਲ ਖਾਲਸਾ ਯਤੀਮ ਖ਼ਾਨਾ ਪੁਤਲੀ ਘਰ, 20 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਜੈ ਸਿੰਘ ਅੰਦਰੂਨ ਗਲਵਾਲੀ ਗੇਟ, 21 ਅਗਸਤ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਮੋਹਨ ਨਗਰ ਟਰਾਂਸਫਾਰਮਰ ਵਾਲੀ ਗਲੀ ਸੁਲਤਾਨਵਿੰਡ ਰੋਡ, 22 ਅਗਸਤ ਨੂੰ ਸ਼੍ਰੋੋਮਣੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੱਤੋਵਾਲਾ ਵਿਖੇ, 23 ਅਗਸਤ ਨੂੰ ਖਾਲਸਾ ਦੀਵਾਨ ਵੈਲਫੇਅਰ ਸੋਸਾਇਟੀ ਗਲੀ ਮੰਗਲ ਸਿੰਘ ਮਾਹਣਾ ਸਿੰਘ ਰੋਡ ਅੰਦਰੂਨ ਸੁਲਤਾਨਵਿੰਡ ਗੇਟ, 24 ਅਗਸਤ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ ਆਬਾਦੀ ਜੋਧ ਨਗਰ ਸੁੱਕਾ ਤਲਾਬ ਮੰਦਰ ਵਾਲੀ ਗਲੀ, 25 ਅਗਸਤ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜਥਾ ਬੀਬੀਆਂ ਕਿਲ੍ਹਾ ਭੰਗੀਆਂ ਨੇੜੇ ਸ਼ਕਤੀ ਨਗਰ ਵਿਖੇ, 26 ਅਗਸਤ ਨੂੰ ਗੁਰਦੁਆਰਾ ਬੈਕੁੰਠ ਧਾਮ ਬਾਜ਼ਾਰ ਗੁੱਜਰਾਂਵਾਲਾ ਚੌਂਕ ਚਬੂਤਰਾ ਅੰਦਰੂਨ ਗਿਲਵਾਲੀ ਗੇਟ, 27 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਮਿਸ਼ਰਾ ਸਿੰਘ ਕਾਲੋਨੀ ਸਾਹਮਣੇ ਭਲਾਈ ਕੇਂਦਰ ਤਰਨਤਾਰਨ ਰੋਡ, 28 ਅਗਸਤ ਨੂੰ ਗੁਰਦੁਆਰਾ ਬਾਬਾ ਕੁੰਦਨ ਸਿੰਘ ਜੀ ਨਿਵਾਸ ਨੇੜੇ ਨਾਮਧਾਰੀ ਕੰਡਾ ਤਰਨ ਤਰਨ ਰੋਡ, 29 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਈਸਟ ਮੋਹਨ ਨਗਰ ਅਜੀਤ ਨਗਰ, 30 ਅਗਸਤ ਨੂੰ ਭਾਈ ਘਨੱਈਆ ਜੀ ਸਾਜਨ ਸਰਸਵਤੀ ਮਿਸ਼ਨ ਹਸਪਤਾਲ ਗੁਰੂ ਗੋਬਿੰਦ ਸਿੰਘ ਨਗਰ ਬਾਹਰਵਜ ਗਿਲਵਾਲੀ ਗੇਟ ਵਿਖੇ, 30 ਅਗਸਤ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਬਾਜ਼ਾਰ ਸ਼ਰੀਫਪੁਰਾ ਨੇੜੇ ਬੱਸ ਸਟੈਂਡ ਵਿਖੇ, 31 ਅਗਸਤ ਨੂੰ ਗੁਰਦੁਆਰਾ ਰੰਗਲੇ ਸੱਜਣ ਟਰੱਸਟ, ਚੌਂਕ ਬਾਬਾ ਸਾਹਿਬ ਵਿਖੇ, 1 ਸਤੰਬਰ ਨੂੰ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ, 2 ਸਤੰਬਰ ਨੂੰ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੋਡ ਵਿਖੇ, 3 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚੀਫ ਖਾਲਸਾ ਦੀਵਾਨ ਜੀ. ਟੀ. ਰੋਡ, 4 ਸਤੰਬਰ ਨੂੰ ਗੁਰਦੁਆਰਾ ਸਾਹਿਬ ਖ਼ਾਲਸਾ ਯੂਨੀਵਰਸਿਟੀ ਖ਼ਾਲਸਾ ਕਾਲਜ ਕੰਪਲੈਕਸ, 5 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਤਹਿਸੀਲਪੁਰਾ, 6 ਸਤੰਬਰ ਨੂੰ ਗੁਰਦੁਆਰਾ ਸਾਹਿਬ ਅਮਨ ਐਵੀਨਿਊ ਬਾਹਰਵਾਰ ਗੇਟ ਹਕੀਮਾਂ, 6 ਸਤੰਬਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਬੀ ਬਲਾਕ ਰਣਜੀਤ ਐਵੀਨਿਊ, 7 ਸਤੰਬਰ ਨੂੰ ਗੁਰਦੁਆਰਾ ਸਾਹਿਬ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, 8 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਜੀਠਾ ਰੋਡ, 9 ਸਤੰਬਰ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਭੂਰੀ ਵਾਲੇ ਤਰਨ ਤਾਰਨ ਰੋਡ, 10 ਸਤੰਬਰ ਨੂੰ ਗੁਰਦੁਆਰਾ ਬਾਬਾ ਸੇਵਾ ਸਿੰਘ ਜੀ ਹਾਲ ਅਜੀਤ ਨਗਰ ਸੁਲਤਾਨਵਿੰਡ ਰੋਡ ਅਤੇ 11 ਸਤੰਬਰ ਨੂੰ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ 12 ਸਤੰਬਰ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 38 ਵੱਡੇ ਗੁਰਮਤਿ ਸਮਾਗਮਾਂ ਵਿਚ 135 ਦੇ ਕਰੀਬ ਕੀਰਤਨੀ ਜਥੇ, ਪ੍ਰਚਾਰਕ ਅਤੇ ਕਥਾਵਾਚਕਾਂ ਤੋਂ ਇਲਾਵਾ ਸਿੰਘ ਸਾਹਿਬਾਨ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਲੀਗਲ ਕਲਰਕ ਅਸਟੇਟ ਵਿਭਾਗ ਨੂੰ ਆਪਣੇ ਸਾਥੀ ਕਲਰਕ ਨਾਲ ਕੁੱਟਮਾਰ ਕਰਨ ’ਤੇ ਕੀਤਾ ਮੁਅੱਤਲ ਅਗਲੀ ਖ਼ਬਰ ਫੋਰ ਐੱਸ ਕਾਲਜ ਫਾਰ ਵੁਮੈਨ ਅਤੇ ਫੋਰ ਐੱਸ ਖ਼ਾਲਸਾ ਸੀਨੀ: ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement