01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜਨਮ ਸਰਟੀਫਕੇਟ ਪ੍ਰਾਪਤ ਕਰਨ ਦਾ ਇੰਤਜ਼ਾਰ ਦਿਨ ਪ੍ਰਤੀ ਦਿਨ ਹੁੰਦਾ ਜਾ ਰਿਹਾ ਲੰਬਾ

Ad Position 21
No active advertisement
ਅਜੀਤ ਡੈਸਕ 01-08-2026
ਅੰਮ੍ਰਿਤਸਰ, 31 ਜੁਲਾਈ (ਹਰਮਿੰਦਰ ਸਿੰਘ)-ਸਕੂਲਾਂ ‘ਚ ਬੱਚਿਆਂ ਦੇ ਡਿਜੀਟਲ ਜਨਮ ਸਰਟੀਫਕੇਟ ਪ੍ਰਾਪਤ ਕਰਨ ਸੰਬੰਧੀ ਸਰਕਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਲੋਂ ਡਿਜ਼ੀਟਲ ਜਨਮ ਸਰਟੀਫਿਕੇਟ ਮੰਗੇ ਜਾਣ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਆਪਣੇ ਬੱਚਿਆਂ ਦੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਰਜ਼ੀਆਂ ਦਾਖਲ ਕਰਵਾਈਆਂ ਜਾ ਰਹੀਆਂ। ਸੇਵਾ ਕੇਂਦਰਾਂ ਰਾਹੀਂ ਇਹ ਅਰਜ਼ੀਆਂ ਨਗਰ ਨਿਗਮ ਦੇ ਜਨਮ ਮੌਤ ਵਿਭਾਗ ਤੇ ਸਿਵਲ ਸਰਜਨ ਦਫ਼ਤਰਾਂ ‘ਚ ਪਹੁੰਚ ਰਹੀਆਂ ਹਨ। ਹਰ ਰੋਜ਼ ਪ੍ਰਾਪਤ ਹੋਣ ਵਾਲੀਆਂ ਅਰਜ਼ੀਆ ‘ਚੋਂ ਸਿਰਫ਼ ਚੌਥਾ ਹਿੱਸਾ ਹੀ ਅਰਜ਼ੀਆਂ ਦਾ ਨਿਪਟਾਰਾ ਹੋ ਰਿਹਾ ਹੈ ਜਦਕਿ ਹਰ ਰੋਜ਼ 75 ਫੀਸਦੀਆਂ ਬਕਾਇਆ ਰਹਿ ਰਹੀਆਂ ਹਨ । ਇਸ ਤਰ੍ਹਾਂ ਨਗਰ ਨਿਗਮ ‘ਚ ਵਿਚਾਰ ਅਧੀਨ ਅਰਜ਼ੀਆਂ ਵੱਧ ਕੇ 40 ਹਜ਼ਾਰ ਦੇ ਕਰੀਬ ਪਹੁੰਚ ਗਈਆਂ ਹਨ।ਜਾਣਕਾਰੀ ਅਨੁਸਾਰ ਸਕੂਲਾਂ ਵਲੋਂ ਵਿਦਿਆਰਥੀਆਂ ਦੇ ਡਿਜ਼ੀਟਲ ਜਨਮ ਸਰਟੀਫਕੇਟ ਜਮ੍ਹਾਂ ਕਰਵਾਉਣ ਦੀ ਕੀਤੀ ਜਾ ਰਹੀ ਮੰਗ ਕਾਰਨ ਹਰ ਰੋਜ਼ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਲਈ 1200 ਤੋਂ 1500 ਤੱਕ ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਨਗਰ ਨਿਗਮ ਦਫ਼ਤਰ ਵਿਖੇ ਪਹੁੰਚ ਰਹੀਆਂ ਹਨ। ਪਰ ਹਰ ਰੋਜ਼ ਕੇਵਲ 200 ਦੇ ਕਰੀਬ ਅਰਜ਼ੀਆਂ ਦਾ ਨਿਪਟਾਰਾ ਹੁੰਦਾ ਹੈ ਜੋ ਬਹੁਤ ਘੱਟ ਹੈ, ਜਿਸ ਕਾਰਨ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ ਲਗਾਤਾਰ ਵਾਧਾ ਹੋਣ ਦਾ ਕਾਰਨ ਪੋਰਟਲ ‘ਤੇ ਵਧੇਰੇ ਲੋਡ ਹੋਣ ਕਰਕੇ ਜ਼ਿਆਦਾਤਰ ਪੋਰਟਲ ਬੰਦ ਰਹਿਣਾ ਜਾਂ ਹੋਲੀ ਚੱਲਣਾ ਵੀ ਮੰਨਿਆ ਜਾ ਰਿਹਾ ਹੈ। ਇਸ ਤਰ੍ਹਾਂ ਜਨਮ ਸਰਟੀਫਕੇਟ ਪ੍ਰਾਪਤ ਕਰਨ ਲਈ ਡੇਢ ਤੋਂ ਦੋ ਮਹੀਨੇ ਤੱਕ ਲੱਗ ਰਹੇ ਹਨ। ਇਸ ਸੰਬੰਧ ਵਿਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਦੱਸਿਆ ਕਿ ਜਨਮ ਸਰਟੀਫਕੇਟ ਪ੍ਰਾਪਤ ਕਰਨ ਸੰਬੰਧੀ ਅਰਜ਼ੀਆਂ ਹਰ ਰੋਜ਼ 1200 ਤੋਂ 1500 ਆਉਂਦੀਆਂ ਹਨ ਜਦਕਿ ਹਰ ਰੋਜ਼ ਸਿਰਫ਼ 150 ਤੋਂ 200 ਅਰਜ਼ੀਆਂ ਦਾ ਹੀ ਨਿਪਟਾਰਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਨਗਰ ਨਿਗਮ ਦੇ ਮੁਲਾਜ਼ਮ ਸਵੇਰੇ 6 ਵਜੇ ਤੋਂ ਸ਼ਾਮ 9 ਵਜੇ ਤੱਕ ਕੰਮ ਕਰਦੇ ਹਨ ਅਤੇ ਛੁੱਟੀ ਵਾਲੇ ਦਿਨ ਵੀ ਆਪਣਾ ਕੰਮ ਨਿਪਟਾਉਂਦੇ ਹਨ। ਇਸ ਲਈ ਉਨ੍ਹਾਂ ਵਲੋਂ ਵੱਖ-ਵੱਖ ਜ਼ੋਨਾਂ ‘ਤੇ ਤਾਇਨਾਤ ਕੀਤੇ ਮੁਲਾਜ਼ਮਾਂ ਨੂੰ ਵੀ ਦੁਪਹਿਰ ਤੱਕ ਮੁੱਖ ਦਫ਼ਤਰ ਵਿਖੇ ਸੱਦ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ‘ਚ ਲਗਾਤਾਰ 10 ਦਿਨ ਤੱਕ ਪੋਰਟਲ ਬੰਦ ਰਹਿਣ ਕਰਕੇ ਵੀ ਅਰਜ਼ੀਆਂ ਵੱਧ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਜਦੋਂ ਤੱਕ ਅਰਜ਼ੀਆਂ ਦੀ ਪ੍ਰਾਪਤੀ ਕਰਨ ਦੀ ਸੀਮਾ ਤੈਅ ਨਹੀਂ ਕੀਤੀ ਜਾਂਦੀ ਉਦੋਂ ਤੱਕ ਬਕਾਇਆ ਅਰਜ਼ੀਆਂ ਦੀ ਗਿਣਤੀ ਇਸੇ ਤਰ੍ਹਾਂ ਹੀ ਵਧੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ ਆਫ਼ ਕਰਿਆਨਾ ਡਰਾਈ ਫਰੂਟਸ ਐਂਡ ਹਰਬਸ ਐਸੋਸੀਏਸ਼ਨ ਅੰਮ੍ਰਿਤਸਰ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਪੋਦਾਰ ਪ੍ਰੈਪ ਵਿਖੇ ‘ਮਾਈ ਫਾਦਰ ਇਜ਼ ਏ ਮਾਸਟਰ ਸ਼ੈੱਫ’ ਮੁਕਾਬਲੇ ਕਰਵਾਏ
Ad Position 24
No active advertisement