01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਖ਼ਾਲਸਾ ਕਾਲਜ ਦੇ ਵਿਦਿਆਰਥੀ ਨਵਰੂਪ ਸਿੰਘ ਨੇ ਕੈਮਰੂਨ ਦੇ ਮੁੱਕੇਬਾਜ਼ ਨੂੰ ਕੀਤਾ ਚਿੱਤ

Ad Position 21
No active advertisement
ਅਜੀਤ ਡੈਸਕ 01-08-2026
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਦੁਬਈ ਵਿਖੇ ਮੁੱਕੇਬਾਜ਼ੀ ਦੇ ਹੋਏ ਪ੍ਰੋਫੈਸ਼ਨਲ ਮੁਕਾਬਲੇ ‘ਚ ਕੇਮਰੂਨ ਦੇ 8 ਪ੍ਰਤੀਯੋਗਿਤਾਵਾਂ ‘ਚ ਜਿੱਤ ਦਰਜ ਕਰਵਾਉਣ ਵਾਲੇ ਮੁੱਕੇਬਾਜ਼ ਨੂੰ ਚਿੱਤ ਕਰਕੇ ਕਾਲਜ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਵਿਦਿਆਰਥੀ ਨਵਰੂਪ ਸਿੰਘ ਨੇ ਕੈਮਰੂਨ ਦੇ ਜੂਨੀਅਰ ਮੇਸੀ ਨੂੰ ਫਾਈਨਲ ‘ਚ 6 ਰਾਊਂਡ ਦੇ ਮੁਕਾਬਲੇ ਵਿਚ ਹਰਾ ਕੇ ਫ਼ਤਿਹ ਹਾਸਿਲ ਕੀਤੀ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਖਿਡਾਰੀ ਨਵਰੂਪ ਸਿੰਘ ਨੂੰ ਇਸ ਜਿੱਤ ‘ਤੇ ਮੁਬਾਰਕਬਾਦ ਦਿੰਦਿਆਂ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਅਤੇ ਬਾਕਸਿੰਗ ਕੋਚ ਸ: ਬਲਜਿੰਦਰ ਸਿੰਘ ਦੁਆਰਾ ਵਿਦਿਆਰਥੀ ਨੂੰ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕਰਦਿਆਂ ਜਾਣਕਾਰੀ ਦਿੱਤੀ ਕਿ ਨਵਰੂਪ ਸਿੰਘ ਜੋ ਕਿ ਕਾਲਜ ਵਿਖੇ ਬੀ. ਏ. ਤੀਜੇ ਸਾਲ ਦਾ ਹੋਣਹਾਰ ਵਿਦਿਆਰਥੀ ਹੈ, ਨੇ 69 ਕਿਲੋ ਭਾਰ ਵਰਗ ‘ਚ ਜਿੱਤ ਹਾਸਿਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਮੁਕਾਬਲੇ ਦੌਰਾਨ ਭਾਰਤ ਦੇ 5 ਖਿਡਾਰੀਆਂ ਗੁਰਪ੍ਰੀਤ ਸਿੰਘ, ਨੀਰਜ ਸੈਣੀ, ਅਕਾਸ਼ਦੀਪ ਸਿੰਘ ਆਦਿ ਨੇ ਹਿੱਸਾ ਲਿਆ, ਜਿਸ ਦੌਰਾਨ ਕਾਲਜ ਦੇ ਇਕਲੌਤੇ ਖਿਡਾਰੀ ਨਵਰੂਪ ਨੇ 69 ਕਿਲੋਗ੍ਰਾਮ ‘ਚ ਆਪਣੇ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਰੰਧਾਵਾ ਨੇ ਕਿਹਾ ਕਿ 8 ਵਾਰ ਜਿੱਤ ਪ੍ਰਾਪਤ ਕਰਨ ਵਾਲੇ ਜੂਨੀਅਰ ਮੇਸੀ ਨੂੰ ਉਕਤ ਮੁਕਾਬਲੇ ਦੌਰਾਨ ਨਵਰੂਪ ਸਿੰਘ ਨੇ ਅਜਿਹਾ ‘ਪੰਚ’ ਲਗਾਇਆ ਕਿ ਉਸ ਨੂੰ ਹਾਰ ਦਾ ਮੂੰਹ ਵੇਖਣਾ ਨਸੀਬ ਹੋਇਆ, ਜੋ ਕਿ ਜੂਨੀਅਰ ਮੇਸੀ ਦੀ ਪਹਿਲੀ ਹਾਰ ਸੀ। ਉਨ੍ਹਾਂ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ‘ਚ ਵੀ ਮਾਹਿਰ ਬਣਾਇਆ ਜਾ ਰਿਹਾ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ‘ਚ ਵਿਦਿਆਰਥੀਆਂ ਦਾ ਭਵਿੱਖ ਉਜਵਲ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ‘ਚ ਸਿਖ਼ਰਾਂ ਨੂੰ ਛੂਹਣ ਦੀਆਂ ਸ਼ੁਭ ਇਛਾਵਾਂ ਦੇ ਕੇ ਹੌਂਸਲਾ ਅਫ਼ਜਾਈ ਕੀਤੀ।ઠ
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਰਘੂਨਾਥ ਮੰਦਰ ਬਟਾਲਾ ਰੋਡ ਵਿਖੇ ਕੀਤੀ ਪੂਜਾ ਅਰਚਨਾ ਅਗਲੀ ਖ਼ਬਰ ਫੈਡਰੇਸ਼ਨ ਆਫ਼ ਕਰਿਆਨਾ ਡਰਾਈ ਫਰੂਟਸ ਐਂਡ ਹਰਬਸ ਐਸੋਸੀਏਸ਼ਨ ਅੰਮ੍ਰਿਤਸਰ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ
Ad Position 24
No active advertisement