01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜਰਨੈਲ ਸਿੰਘ ਢੋਟ ਨੇ ਮੇਲਾ ਬਾਬਾ ਸਦੀ ਸ਼ਾਹ ਦੀ ਯਾਦ ’ਚ ਕੁਸ਼ਤੀ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 01-08-2026
ਅੰਮ੍ਰਿਤਸਰ, 31 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਮੇਲਾ ਬਾਬਾ ਸਦੀ ਸ਼ਾਹ ਦੀ ਯਾਦ ‘ਚ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ‘ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਅੰਮ੍ਰਿਤਸਰ ਜਰਨੈਲ ਸਿੰਘ ਢੋਟ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਨਾਮਵਰ ਪਹਿਲਵਾਨਾਂ ਪ੍ਰਿਤਪਾਲ ਫਗਵਾੜਾ ਤੇ ਸੋਨੂੰ ਹਿਮਾਚਲ ਕੇਸਰੀ ਦਰਮਿਆਨ ਜਬਰਦਸਤ ਕੁਸ਼ਤੀ ਮੁਕਾਬਲਾ ਕਰਵਾਇਆ। ਇਸ ਦੌਰਾਨ ਜਰਨੈਲ ਸਿੰਘ ਢੋਟ ਨੇ ਜਿਥੇ ਸਾਰੇ ਪਹਿਲਵਾਨਾਂ ਦਾ ਇਸ ਮੁਕਾਬਲੇ ‘ਚ ਪਹੁੰਚਣ ‘ਤੇ ਜੀ ਆਇਆਂ ਨੂੰ ਆਖਿਆ ਗਿਆ ਉਥੇ ਹੀ ਪ੍ਰਬੰਧਕ ਕਮੇਟੀ ਨੂੰ ਪ੍ਰਭਾਵਸ਼ਾਲੀ ਸਮਾਗਮ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਵਰੁਣ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਰਾਜਾਸਾਂਸੀ, ਐੱਸ. ਐੱਚ. ਓ. ਕੋਤਵਾਲੀ ਹਰਮਨਜੀਤ ਸਿੰਘ, ਇੰਸਪੈਕਟਰ ਰਵੀ ਸ਼ਰਮਾ, ਦਿਲਬਾਗ ਸਿੰਘ ਅਨਗੜ੍ਹ, ਸੁਖਦੇਵ ਸਿੰਘ ਥਿੰਦ, ਐਡਵੋਕੇਟ ਗੁਰਸੇਵਕ ਸਿੰਘ ਬਰਾੜ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਰਘੂਨਾਥ ਮੰਦਰ ਬਟਾਲਾ ਰੋਡ ਵਿਖੇ ਕੀਤੀ ਪੂਜਾ ਅਰਚਨਾ
Ad Position 24
No active advertisement