05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਾਉਣ ਮਹੀਨੇ ਦੇ ਸੋਮਵਾਰ ਮੰਦਰਾਂ ਤੇ ਸ਼ਿਵਾਲਿਆਂ ’ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ

ਅੰਮ੍ਰਿਤਸਰ, 3 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸਾਉਣ ਮਹੀਨੇ ਦੇ ਸੋਮਵਾਰ ਮੰਦਰਾਂ ਤੇ ਸ਼ਿਵਾਲਿਆਂ ‘ਚ ਸ਼ਰਧਾਲੂਆਂ ਦੀ ਭਾਰੀ ਰੌਣਕਾਂ ਲੱਗੀਆਂ ਰਹੀਆਂ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਕੇ ਘਰ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ।

Ad Position 21
No active advertisement
ਸ਼ਿਵਾਲਾ ਵੀਰਭਾਨ ਵਿਖੇ ਰੰਗ-ਬਿਰੰਗੇ ਫੂੱਲਾਂ ਨਾਲ ਸ਼ਿੰਗਾਰੇ ਸ਼ਿਵਲਿੰਗ ਦਾ ਦ੍ਰਿਸ਼। ਤਸਵੀਰ : ਹਰਜੀਤ ਸਿੰਘ 04-08-2026
ਅੰਮ੍ਰਿਤਸਰ, 3 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸਾਉਣ ਮਹੀਨੇ ਦੇ ਸੋਮਵਾਰ ਮੰਦਰਾਂ ਤੇ ਸ਼ਿਵਾਲਿਆਂ ‘ਚ ਸ਼ਰਧਾਲੂਆਂ ਦੀ ਭਾਰੀ ਰੌਣਕਾਂ ਲੱਗੀਆਂ ਰਹੀਆਂ। ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਕੇ ਘਰ ਪਰਿਵਾਰ ਦੀ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਮੰਦਰ ‘ਚ ਸਾਰਾ ਦਿਨ ਭਜਨ ਕੀਰਤਨ ਦਾ ਸਿਲਸਿਲਾ ਚੱਲਦਾ ਰਿਹਾ। ਇਸੇ ਤਰ੍ਹਾਂ ਸ਼ਿਵਾਲਾ ਬਾਗ ਭਾਈਆਂ ਵਿਖੇ ਵੀ ਸ਼ਰਧਾਲੂਆਂ ਨੇ ਭਾਰੀ ਗਿਣਤੀ ‘ਚ ਪਹੁੰਚ ਕੇ ਭਗਵਾਨ ਸ਼ੰਕਰ ਦੀ ਪੂਜਾ ਅਰਚਨਾ ਕੀਤੀ। ਇਸ ਤੋਂ ਇਲਾਵਾ ਸਥਾਨਕ ਘਿਓ ਮੰਡੀ ਸਥਿਤ ਸ਼ਿਵਾਲਾ ਵੀਰਭਾਨ, ਸ਼ਿਵਾਲਾ ਬੋਹੜ ਵਾਲਾ, ਸ਼ਿਵਾਲਾ ਸ਼ਿਵਪੁਰੀ, ਦਮੋਹੀ ਸ਼ਿਵਾਲਾ, ਜੰਗੀ ਸ਼ਿਵਾਲਾ, ਸ਼ਿਵਾਲਾ ਗੰਗਾ ਰਾਮ, ਮਾਤਾ ਲਾਲ ਦੇਵੀ ਮੰਦਰ, ਮਾਤਾ ਲੌਂਗਾਂ ਵਾਲੀ ਦੇਵੀ ਆਦਿ ਵਿਖੇ ਵੀ ਸ਼ਰਧਾਲੂਆਂ ਨੇ ਪਹੁੰਚ ਕੇ ਆਸ਼ੀਰਵਾਦ ਲਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਚੂੰਗ ਦੀ ਫੁੱਟਬਾਲ ਟੀਮ ਜ਼ੋਨਲ ਤੇ ਜ਼ਿਲ੍ਹਾ ਪੱਧਰੀ ਮੈਚਾਂ ’ਚੋਂ ਜੇਤੂ ਅਗਲੀ ਖ਼ਬਰ ਵਰਜੀਨੀਆ ਗੁਰਦੁਆਰਾ ਸਾਹਿਬ ’ਚ ਅੱਗ ਦੀ ਘਟਨਾ ਤੋਂ ਸਿੱਖ ਸੰਸਥਾਵਾਂ ਸਬਕ ਲੈਣ-ਸੁਖਜਿੰਦਰ ਸਿੰਘ ਸਰਪੰਚ
Ad Position 24
No active advertisement