05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਚੂੰਗ ਦੀ ਫੁੱਟਬਾਲ ਟੀਮ ਜ਼ੋਨਲ ਤੇ ਜ਼ਿਲ੍ਹਾ ਪੱਧਰੀ ਮੈਚਾਂ ’ਚੋਂ ਜੇਤੂ

ਚੌਕ ਮਹਿਤਾ, 3 ਅਗਸਤ (ਜਗਦੀਸ਼ ਸਿੰਘ ਬਮਰਾਹ)- ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚੂੰਗ ਦੀ ਫੁੱਟਬਾਲ ਟੀਮ ਨੇ ਤਰਸਿੱਕਾ ਵਿਚ ਹੋਏ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਸਕੂਲ ਟੂਰਨਾਮੈਂਟ ਵਿਚ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ। ਸਕੂਲ ਦੀ ਟੀਮ ਵਲੋਂ ਖੇਡੇ ਗਏ ਚਾਰ ਮੈਚਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 04-08-2026
ਚੌਕ ਮਹਿਤਾ, 3 ਅਗਸਤ (ਜਗਦੀਸ਼ ਸਿੰਘ ਬਮਰਾਹ)- ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਚੂੰਗ ਦੀ ਫੁੱਟਬਾਲ ਟੀਮ ਨੇ ਤਰਸਿੱਕਾ ਵਿਚ ਹੋਏ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਸਕੂਲ ਟੂਰਨਾਮੈਂਟ ਵਿਚ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ। ਸਕੂਲ ਦੀ ਟੀਮ ਵਲੋਂ ਖੇਡੇ ਗਏ ਚਾਰ ਮੈਚਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ। ਟੀਮ ਨੇ ਪਹਿਲਾ ਮੈਚ 1-0 ਨਾਲ, ਦੂਸਰਾ ਮੈਚ 3-0 ਨਾਲ, ਤੀਸਰਾ ਮੈਚ 1-0 ਦੇ ਨਾਲ ਅਤੇ ਫਾਈਨਲ ਮੈਚ 4-0 ਨਾਲ ਲਗਾਤਾਰ ਜਿੱਤ ਕੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ। ਰਣਵਿਜੇ ਸਿੰਘ, ਅਭੀਜੋਤ ਸਿੰਘ, ਹਰਮਨਜੀਤ ਸਿੰਘ, ਏਕਮਜੋਤ ਸਿੰਘ, ਕਰਮਪ੍ਰੀਤ ਸਿੰਘ, ਮਨਬੀਰ ਸਿੰਘ, ਰੋਹਿਤਪ੍ਰੀਤ ਸਿੰਘ, ਅੰਸ਼ਵੀਰ ਸਿੰਘ, ਹਰਪ੍ਰੀਤ ਸਿੰਘ ਸਮਰਪ੍ਰਤਾਪ ਸਿੰਘ ਅਤੇ ਏਕਮ ਸਿੰਘ ਨੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਚਮਕਾਇਆ। ਸਕੂਲ ਦੇ ਚੇਅਰਮੈਨ ਰਘਬੀਰ ਸਿੰਘ ਸੋਹਲ ਅਤੇ ਪ੍ਰਿੰ: ਤੇਜਬੀਰ ਸਿੰਘ ਸੋਹਲ ਨੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਕੋਚ ਜਤਿੰਦਰ ਸਿੰਘ ਖੱਬੇ ਰਾਜਪੂਤਾਂ, ਡੀ. ਪੀ. ਹਰਮਿੰਦਰ ਕੌਰ ਅਤੇ ਡੀ. ਪੀ. ਹਰਪ੍ਰੀਤ ਕੌਰ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਹੈ। ਹੁਣ ਇਹ ਟੀਮ ਅਗਲੇਰੇ ਆਉਣ ਵਾਲੇ ਟੂਰਨਾਮੈਂਟ ਦੀ ਤਿਆਰੀ ਵਿਚ ਜੁਟ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਭਲਕੇ ਸੂਬੇ ਭਰ ’ਚ ਡੀ.ਸੀ. ਦਫ਼ਤਰਾਂ ਅੱਗੇ ਦਿੱਤੇ ਜਾਣਗੇ ਮੰਗ ਪੱਤਰ-ਕਿਸਾਨ ਆਗੂ ਅਗਲੀ ਖ਼ਬਰ ਸਾਉਣ ਮਹੀਨੇ ਦੇ ਸੋਮਵਾਰ ਮੰਦਰਾਂ ਤੇ ਸ਼ਿਵਾਲਿਆਂ ’ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ
Ad Position 24
No active advertisement