ਲੋਕ ਕਲਾ ਮੰਚ ਮਜੀਠਾ ਵਲੋਂ ‘ਅੰਨ੍ਹੇ ਰਾਹਾਂ ਦੀ ਭਟਕਣ’ ਨਾਟਕ ਦਾ ਸਫਲ ਮੰਚਨ
ਮਜੀਠਾ, 26 ਨਵੰਬਰ (ਮਨਿੰਦਰ ਸਿੰਘ ਸੋਖੀ)-ਲੋਕ ਕਲਾ ਮੰਚ ਮਜੀਠਾ ਦੇ ਸੰਚਾਲਕ ਗੁਰਮੇਲ ਸਿੰਘ ਸ਼ਾਮਨਗਰੀ ਦੀ ਨਿਰਦੇਸ਼ਨਾ ਤਹਿਤ ਸ਼ਹੀਦ ਕੈਪਟਨ ਅਮਰਦੀਪ ਸਿੰਘ ਪੀ. ਐਮ.
ਮਜੀਠਾ, 26 ਨਵੰਬਰ (ਮਨਿੰਦਰ ਸਿੰਘ ਸੋਖੀ)-ਲੋਕ ਕਲਾ ਮੰਚ ਮਜੀਠਾ ਦੇ ਸੰਚਾਲਕ ਗੁਰਮੇਲ ਸਿੰਘ ਸ਼ਾਮਨਗਰੀ ਦੀ ਨਿਰਦੇਸ਼ਨਾ ਤਹਿਤ ਸ਼ਹੀਦ ਕੈਪਟਨ ਅਮਰਦੀਪ ਸਿੰਘ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ (ਲੜਕੇ ਤੇ ਲੜਕੀਆਂ) ਵਿੰਗ ਵਿਖੇ ਮਾਪੇ ਅਤੇ ਅਧਿਆਪਕਾਂ ਦੀ ਚਿੰਤਾ ਦਾ ਵਿਸ਼ਾ ਅਤੇ ਸਾਡੀ ਕਿਸ਼ੋਰ ਪੀੜ੍ਹੀ ਦੇ ਬੱਚਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋੲਆ ਨਾਟਕ ‘ਅੰਨ੍ਹੇ ਰਾਹਾਂ ਦੀ ਭਟਕਣ’ ਦਾ ਸਫਲ ਮੰਚਨ ਕੀਤਾ ਗਿਆ। ਗੱਲਬਾਤ ਕਰਦਿਆਂ ਨਾਟਕ ਦੇ ਲੇਖਕ ਨਿਰਦੇਸ਼ਕ ਗੁਰਮੇਲ ਸਿੰਘ ਸ਼ਾਮਨਗਰ ਨੇ ਕਿਹਾ ਕਿ ਸਾਡੇ ਸਮਾਜ ਵਿਚ ਨੌਜਵਾਨ ਲੜਕੇ ਲੜਕੀਆਂ ਵਿਚ ਬਹੁਤ ਵੱਡੇ ਪੱਧਰ ’ਤੇ ਅਰਾਜਕਤਾ ਫੈਲ ਚੁੱਕੀ ਹੈ ਪਰ ਸਾਡੀਆਂ ਸਰਕਾਰਾਂ ਅਤੇ ਸਮਾਜ ਦੇ ਹੋਰ ਵਰਗ ਇਨ੍ਹਾਂ ਨੂੰ ਸਿੱਧੇ ਰਾਹ ’ਤੇ ਲਿਆਉਣ ਵਾਸਤੇ ਕੋਈ ਠੋਸ ਕਦਮ ਚੁੱਕਣ ਵਿਚ ਅਸਫਲ ਰਹੀਆਂ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਰੰਧਾਵਾ ਸਕੂਲ ਦੇ ਸਮੂਹ ਅਧਿਆਪਕ ਅਤੇ ਬੱਚੇ ਵੀ ਹਾਜ਼ਰ ਸਨ।