26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਦਿਲ ਸ਼ੇਰ ਸਿੰਘ ਦੇ ਗ੍ਰਹਿ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਅਹਿਮ ਮੀਟਿੰਗ

ਜੰਡਿਆਲਾ ਗੁਰੂ, 26 ਨਵੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਐਡਵੋਕੇਟ ਦਿਲ ਸ਼ੇਰ ਸਿੰਘ ਜੰਡਿਆਲਾ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਪੰਜਾਬ ਦੀ ਤਾਜਾ ਸਥਿਤੀ ’ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ ਅਤੇ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਘਟੀਆ ਰਵੱਈਏ ਦੀ ਅਲੋਚਨਾਂ ਕੀਤੀ। ਐਡਵੋਕੇਟ ਦਿਲ ਸ਼ੇਰ ਸਿੰਘ ਜੰਡਿਆਲਾ ਗੁਰੂ ਨੇ ਕਿਹਾ ਕਿ ਬੱਚੇ ਬੱਚੇ ਦੀ ਜ਼ੁਬਾਨ ’ਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਨਾਮ ਗੂੰਜ ਰਿਹਾ ਹੈ ਅਤੇ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਗੋਲ ਦੁਮਾਲੇ ਵਾਲਾ ਭਾਉ 2027 ਵਿਚ ਮੁੱਖ ਮੰਤਰੀ ਬਣਕੇ ਨਸ਼ਿਆਂ ਅਤੇ ਭਰਾ ਮਾਰੂ ਜੰਗ ਦਾ ਖਾਤਮਾ ਕਰੇਗਾ।

Ad Position 21
No active advertisement
ਅਕਾਲੀ ਦਲ ਵਾਰਸ ਪੰਜਾਬ ਦੇ ਦੀ ਜੰਡਿਆਲਾ ਗੁਰੂ ਵਿਖੇ ਹੋਈ ਮੀਟਿੰਗ ਮੌਕੇ ਹਲਕਾ ਇੰਚਾਰਜ ਦਿਲ ਸ਼ੇਰ ਸਿੰਘ ਅਤੇ ਹੋਰ ਆਗੂ। ਤਸਵੀਰ: ਪ੍ਰਮਿੰਦਰ ਸਿੰਘ ਜੋਸਨ 27-11-2026
ਜੰਡਿਆਲਾ ਗੁਰੂ, 26 ਨਵੰਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੀ ਅਹਿਮ ਮੀਟਿੰਗ ਹਲਕਾ ਇੰਚਾਰਜ ਐਡਵੋਕੇਟ ਦਿਲ ਸ਼ੇਰ ਸਿੰਘ ਜੰਡਿਆਲਾ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਪੰਜਾਬ ਦੀ ਤਾਜਾ ਸਥਿਤੀ ’ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ ਅਤੇ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੇ ਘਟੀਆ ਰਵੱਈਏ ਦੀ ਅਲੋਚਨਾਂ ਕੀਤੀ। ਐਡਵੋਕੇਟ ਦਿਲ ਸ਼ੇਰ ਸਿੰਘ ਜੰਡਿਆਲਾ ਗੁਰੂ ਨੇ ਕਿਹਾ ਕਿ ਬੱਚੇ ਬੱਚੇ ਦੀ ਜ਼ੁਬਾਨ ’ਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਨਾਮ ਗੂੰਜ ਰਿਹਾ ਹੈ ਅਤੇ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਗੋਲ ਦੁਮਾਲੇ ਵਾਲਾ ਭਾਉ 2027 ਵਿਚ ਮੁੱਖ ਮੰਤਰੀ ਬਣਕੇ ਨਸ਼ਿਆਂ ਅਤੇ ਭਰਾ ਮਾਰੂ ਜੰਗ ਦਾ ਖਾਤਮਾ ਕਰੇਗਾ। ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਨੇ ਹਲਕੇ ਦੀ ਚੋਣ ਮੁਹਿੰਮ ਨੂੰ ਸਾਰਥਕ ਢੰਗ ਨਾਲ ਚਲਾਉਣ ਲਈ ਭਾਈ ਗੁਰਪ੍ਰੀਤ ਸਿੰਘ ਢਪੱਈਆ ਨੂੰ ਕੰਮਪੇਨ ਇੰਚਾਰਜ ਦੇ ਨਾਲ ਨਾਲ ਭਾਈ ਬਚਿੱਤਰ ਸਿੰਘ ਤਰਸਿੱਕਾ ਅਤੇ ਜਰਮਨਜੀਤ ਸਿੰਘ ਤਰਸਿੱਕਾ ਨੂੰ ਸਕੱਤਰ ਅਤੇ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਈ ਬਲਵਿੰਦਰ ਸਿੰਘ ਧਰਦਿਉ ਸਾਬਕਾ ਸਰਪੰਚ ਨੂੰ ਮੁਹਿੰਮ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਭਾਈ ਨਿਸ਼ਾਨ ਸਿੰਘ ਜੰਡ ਨੂੰ ਸਕੱਤਰ ਜਨਰਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਪ੍ਰੀਤ ਸਿੰਘ ਮਨੀ ਅਤੇ ਗੁਰਪ੍ਰੀਤ ਸਿੰਘ ਗੈਵੀ ਨੂੰ ਆਈ. ਟੀ. ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਈ ਮਨਿੰਦਰ ਸਿੰਘ ਖ਼ਾਲਸਾ ਬੰਡਾਲਾ ਨੂੰ ਵਿਜੀਬਿਲਟੀ ਇੰਚਾਰਜ ਨਿਯੁਕਤ ਗਿਆ ਹੈ। ਮੀਟਿੰਗ ਵਿਚ ਹੋਰਨਾਂ ਸ਼ਖ਼ਸੀਅਤਾਂ ਤੋਂ ਇਲਾਵਾ ਯੂਥ ਪ੍ਰਧਾਨ ਭਾਈ ਜੁਗਰਾਜ ਸਿੰਘ ਉਦੋ ਨੰਗਲ, ਗੁਰਪ੍ਰੀਤ ਸਿੰਘ ਢਪੱਈਆਂ ਜ਼ਿਲ੍ਹਾ ਮੀਤ ਪ੍ਰਧਾਨ, ਬਚਿੱਤਰ ਸਿੰਘ ਤਰਸਿੱਕਾ, ਜਰਮਨਜੀਤ ਸਿੰਘ ਫ਼ੌਜੀ, ਸਰਪ੍ਰੀਤ ਸਿੰਘ ਢਪੱਈਆਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਧਰਦਿਉ, ਰਣਜੀਤ ਸਿੰਘ ਮਹਿਸਮ ਪੁਰਾ, ਗੁਰਮੀਤ ਸਿੰਘ ਬੁੱਟਰ, ਰਣਜੀਤ ਸਿੰਘ ਗੁੰਨੋਵਾਲ, ਸਾਬਕਾ ਸਰਪੰਚ ਬਲਬੀਰ ਸਿੰਘ ਗੁੰਨੋਵਾਲ, ਬਾਬਾ ਬੂਟਾ ਸਿੰਘ ਬੰਡਾਲਾ, ਧੀਰਾ ਸਿੰਘ ਬੰਡਾਲਾ, ਭਾਈ ਮਨਿੰਦਰ ਸਿੰਘ ਖ਼ਾਲਸਾ ਬੰਡਾਲਾ, ਦਿਲਸੇਰ ਸਿੰਘ ਡੇਹਰੀਵਾਲ, ਹਰਪ੍ਰੀਤ ਸਿੰਘ ਚੱਕੀ ਵਾਲੇ ਮਹਿਸਮਪੁਰਾ, ਗੁਰਦੇਵ ਸਿੰਘ ਗੁਨੋਵਾਲ, ਲਖਬੀਰ ਸਿੰਘ ਧਰਦਿਉ, ਬਾਬੂ ਸਿੰਘ ਜੰਡਿਆਲਾ ਸੋਸ਼ਲ ਐਕਟੀਵਿਟਸ ਆਗੂ ਵਾਰਿਸ ਪੰਜਾਬ ਦੇ, ਬਲਕਾਰ ਸਿੰਘ ਮਾਹਲਾ, ਨੰਬਰਦਾਰ ਤਰਸੇਮ ਸਿੰਘ, ਸਤਪਾਲ ਸਿੰਘ ਸੈਲੰਡਰਾ ਵਾਲਾ, ਬਲਵਿੰਦਰ ਸਿੰਘ ਕੰਗ, ਠੇਕੇਦਾਰ ਕਸ਼ਮੀਰ ਸਿੰਘ, ਮਨਪ੍ਰੀਤ ਸਿੰਘ ਮਨੀ, ਬਲਵਿੰਦਰ ਸਿੰਘ ਬਦੇਸ਼ਾ ਆਦਿ ਆਦਿ ਸ਼ਖ਼ਸੀਅਤਾਂ ਮੌਜੂਦ ਸਨ ਅਤੇ ਸਟੇਜ ਦੀ ਸੇਵਾ ਸਾਬਕਾ ਸਰਪੰਚ ਬਲਵਿੰਦਰ ਸਿੰਘ ਧਰਦਿਓ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਬੀ. ਟੈੱਕ ਦੇ ਵਿਦਿਆਰਥੀ ਦੀ ਹੋਸਟਲ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਮਿਲੀ ਲਾਸ਼ ਅਗਲੀ ਖ਼ਬਰ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਦੀ ਸੁਪਤਨੀ ਦੀ ਮੌਤ ਹੋਣ ’ਤੇ ਦੁੱਖ ਦਾ ਪ੍ਰਗਟਵਾ
Ad Position 24