05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਲਕੇ ਸੂਬੇ ਭਰ ’ਚ ਡੀ.ਸੀ. ਦਫ਼ਤਰਾਂ ਅੱਗੇ ਦਿੱਤੇ ਜਾਣਗੇ ਮੰਗ ਪੱਤਰ-ਕਿਸਾਨ ਆਗੂ

ਚੱਬਾ, 3 ਅਗਸਤ (ਜੱਸਾ ਅਨਜਾਣ)- ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀਵਿੰਡ ਤੇ ਮੰਗਲ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਪਿੰਡ ਚਾਟੀਵਿੰਡ ਵਿਖੇ ਹੋਈ। ਜਿਸ ਵਿਚ ਜਥੇਬੰਦੀ ਦੇ ਆਗੂਆਂ ਨੇ ਵਿਸ਼ੇਸ਼ ਭਾਗ ਲਿਆ ।

Ad Position 21
No active advertisement
ਅਜੀਤ ਡੈਸਕ 04-08-2026
ਚੱਬਾ, 3 ਅਗਸਤ (ਜੱਸਾ ਅਨਜਾਣ)- ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀਵਿੰਡ ਤੇ ਮੰਗਲ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਪਿੰਡ ਚਾਟੀਵਿੰਡ ਵਿਖੇ ਹੋਈ। ਜਿਸ ਵਿਚ ਜਥੇਬੰਦੀ ਦੇ ਆਗੂਆਂ ਨੇ ਵਿਸ਼ੇਸ਼ ਭਾਗ ਲਿਆ । ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀਵਿੰਡ ਤੇ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗ਼ੈਰ ਸੰਵਿਧਾਨਕ ਵਲੋਂ 5 ਅਗਸਤ ਨੂੰ ਸਾਰੇ ਪੰਜਾਬ ਦੇ ਡੀ. ਸੀ. ਦਫ਼ਤਰਾਂ ਵਿਚ ਮੰਗ ਪੱਤਰ ਦਿੱਤੇ ਜਾਣਗੇ । ਇਨ੍ਹਾਂ ਮੰਗ ਪੱਤਰਾਂ ਵਿਚ ਪਿਛਲੇ ਦਿਨੀਂ ਮਾਨ ਸਰਕਾਰ ਵਲੋਂ ਲੈਂਡ ਪੂਲਿੰਗ ਨੂੰ ਹਰੀ ਝੰਡੀ ਦੇਣ ’ਤੇ ਕਿਸਾਨਾਂ ਦਾ ਵੱਡਾ ਉਜਾੜਾ ਹੋਵੇਗਾ, ਕਾਰਪੋਰੇਟ ਸੈਕਟਰ ਪੰਜਾਬ ਦੇ ਭੋਲੇ ਭਾਲੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਾਬਜ਼ ਹੋਵੇਗਾ । ਪਰ ਇਹ ਪੰਜਾਬ ਦੇ ਕਿਸਾਨ ਨਹੀਂ ਹੋਣ ਦੇਣਗੇ ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ, ਨਹੀਂ ਤਾਂ ਭਾਰਤ-ਅਮਰੀਕਾ ਸਮਝੌਤਾ ਕਿਸਾਨਾਂ ਦੇ ਸਹਾਇਕ ਧੰਦਿਆਂ ਨੂੰ ਬਰਬਾਦ ਕਰ ਦੇਵੇਗਾ। ਇਨ੍ਹਾਂ ਸਾਰੀਆਂ ਅਤੇ ਬਾਕੀ ਮੰਗਾਂ ਨੂੰ ਲੈ ਕੇ 5 ਅਗਸਤ ਨੂੰ ਅੰਮ੍ਰਿਤਸਰ ਦੇ ਡੀ. ਸੀ. ਵਿਖੇ 11 ਤੋਂ 2 ਵਜੇ ਤੱਕ ਧਰਨਾ ਲਾ ਕੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਗੁਰਸਾਹਿਬ ਸਿੰਘ ਚਾਟੀਵਿੰਡ, ਸਰਪੰਚ ਸਰਬਜੀਤ ਸਿੰਘ ਰਾਮਪੁਰਾ, ਮੇਜਰ ਸਿੰਘ ਰਾਮਪੁਰਾ, ਸਰਬਜੀਤ ਸਿੰਘ ਖਾਲਸਾ, ਨਾਜਰ ਸਿੰਘ ਸਾਹ, ਅੰਗਰੇਜ਼ ਸਿੰਘ ਪੰਚ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਚੂੰਗ ਦੀ ਫੁੱਟਬਾਲ ਟੀਮ ਜ਼ੋਨਲ ਤੇ ਜ਼ਿਲ੍ਹਾ ਪੱਧਰੀ ਮੈਚਾਂ ’ਚੋਂ ਜੇਤੂ
Ad Position 24
No active advertisement