ਦੁਰਗਿਆਣਾ ਕਮੇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ
ਅੰਮ੍ਰਿਤਸਰ, 4 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਕਮੇਟੀ ਦਾ ਇਕ ਵਫ਼ਦ ਜਨਰਲ ਸਕੱਤਰ ਅਰੁਣ ਖੰਨਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੂੰ ਮਿਲਿਆ । ਇਸ ਮੌਕੇ ਉਪ ਪ੍ਰਧਾਨ ਸੁਦਰਸ਼ਨ ਵਧਵਾ, ਸੁਧੀਰ ਸ਼੍ਰੀਧਰ, ਸਰਪ੍ਰਸਤ ਪਿਆਰੇ ਲਾਲ ਸੇਠ, ਵਿੱਤ ਸਕੱਤਰ ਵਿਜੇ ਖੰਨਾ, ਸਕੱਤਰ ਧਰਮਪਾਲ ਚੌਧਰੀ, ਸੰਯੁਕਤ ਵਿੱਤ ਸਕੱਤਰ ਜਗਦੀਸ਼ ਮਹਾਜਨ, ਸੰਯੁਕਤ ਮੈਨੇਜਰ ਲਲਿਤ ਮੋਹਨ ਚੰਡੋਕ, ਸੰਯੁਕਤ ਸਕੱਤਰ ਰੋਹਿਤ ਖੰਨਾ, ਚੇਅਰਮੈਨ ਗੁਲਸ਼ਨ ਕੋਹਲੀ ਮੌਜੂਦ ਸਨ।
ਅੰਮ੍ਰਿਤਸਰ, 4 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਕਮੇਟੀ ਦਾ ਇਕ ਵਫ਼ਦ ਜਨਰਲ ਸਕੱਤਰ ਅਰੁਣ ਖੰਨਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੂੰ ਮਿਲਿਆ । ਇਸ ਮੌਕੇ ਉਪ ਪ੍ਰਧਾਨ ਸੁਦਰਸ਼ਨ ਵਧਵਾ, ਸੁਧੀਰ ਸ਼੍ਰੀਧਰ, ਸਰਪ੍ਰਸਤ ਪਿਆਰੇ ਲਾਲ ਸੇਠ, ਵਿੱਤ ਸਕੱਤਰ ਵਿਜੇ ਖੰਨਾ, ਸਕੱਤਰ ਧਰਮਪਾਲ ਚੌਧਰੀ, ਸੰਯੁਕਤ ਵਿੱਤ ਸਕੱਤਰ ਜਗਦੀਸ਼ ਮਹਾਜਨ, ਸੰਯੁਕਤ ਮੈਨੇਜਰ ਲਲਿਤ ਮੋਹਨ ਚੰਡੋਕ, ਸੰਯੁਕਤ ਸਕੱਤਰ ਰੋਹਿਤ ਖੰਨਾ, ਚੇਅਰਮੈਨ ਗੁਲਸ਼ਨ ਕੋਹਲੀ ਮੌਜੂਦ ਸਨ। ਇਸ ਦੌਰਾਨ ਵਫ਼ਦ ਨੇ ਸਰਕਾਰ ਵਲੋਂ ਮਨਜ਼ੂਰ ਕੀਤੀ ਗਈ ਗ੍ਰਾਂਟ ਰਾਸ਼ੀ ਦੇ ਖਰਚੇ ਸੰਬੰਧੀ ਕਮੇਟੀ ਦੀ ਕੈਬਨਿਟ ਮੀਟਿੰਗ ‘ਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਪ੍ਰਸਤਾਵ ਦੀ ਇਕ ਕਾਪੀ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਰੂਪ ‘ਚ ਦਿੱਤੀ ਗਈ ਅਤੇ ਬੇਨਤੀ ਕੀਤੀ ਗਈ ਕਿ ਸ੍ਰੀ ਦੁਰਗਿਆਣਾ ਤੀਰਥ ਦਾ ਵਿਕਾਸ ਕਾਰਜ ਮੀਟਿੰਗ ‘ਚ ਪਾਸ ਹੋਣ ਤੋਂ ਬਾਅਦ ਕੀਤਾ ਜਾਵੇ, ਇਕ ਜਾਂ ਦੋ ਅਧਿਕਾਰੀਆਂ ਦੇ ਦਸਤਖਤਾਂ ਨਾਲ ਨਹੀਂ। ਜਨਰਲ ਸਕੱਤਰ ਅਰੁਣ ਖੰਨਾ ਨੇ ਕਿਹਾ ਕਿ ਸ੍ਰੀ ਦੁਰਗਿਆਣਾ ਕਮੇਟੀ, ਜਿਸ ਕੋਲ ਗੋਲਬਾਗ ਦੇ ਸਾਹਮਣੇ 250 ਗਜ਼ ਜ਼ਮੀਨ ਹੈ ਅਤੇ ਮੁੱਖ ਸੜਕ ‘ਤੇ ਵੀ ਹੈ, ਇਸ ਗ੍ਰਾਂਟ ਦੀ ਵਰਤੋਂ ਕਰਕੇ ਸ਼ਰਧਾਲੂਆਂ ਲਈ ਧਰਮਸ਼ਾਲਾ ਬਣਾਉਣ ਲਈ ਪੰਜਾਬ ਸਰਕਾਰ ਨੂੰ ਪ੍ਰਸਤਾਵ ਪੇਸ਼ ਕਰੇ। ਪ੍ਰਸਤਾਵ ਦੇ ਨਾਲ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਸਾਈਟ ਦੀਆਂ ਤਸਵੀਰਾਂ ਅਤੇ ਪ੍ਰਸਤਾਵਿਤ ਧਰਮਸ਼ਾਲਾ ਦੀ ਇਕ 3ਡੀ ਤਸਵੀਰ ਵੀ ਭੇਟ ਕੀਤੀ। ਡਿਪਟੀ ਕਮਿਸ਼ਨਰ ਨੇ ਕਮੇਟੀ ਦੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਕਮੇਟੀ ਦੇ ਪ੍ਰਸਤਾਵ ਨੂੰ ਅਗਲੀ ਕਾਰਵਾਈ ਲਈ ਸੰਬੰਧਿਤ ਵਿਭਾਗ ਨੂੰ ਭੇਜਣਗੇ।