05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਲੋਕ ਮਸਲਾ : ਅੰਮ੍ਰਿਤਸਰ ’ਚ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਸਰਵਿਸ ਲਾਈਨਾਂ * ਆਵਾਜਾਈ ’ਚ ਪੈ ਰਿਹਾ ਵਿਘਨ, ਨਿਗਮ ਦੀ ਮੁਹਿੰਮ ਮਹਿਜ ਖਾਨਾਪੂਰਤੀ * ਪ੍ਰਸ਼ਾਸਨ ਦੀ ਕਾਰਵਾਈ-ਮਾੜਿਆਂ ’ਤੇ ਡੰਡਾ, ਤਗੜਿਆਂ ’ਤੇ ਸੁਵੱਲੀ ਨਿਗ੍ਹਾ

ਅੰਮ੍ਰਿਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਜਨਜੀਵਨ ਲਈ ਤੈਅ ਨਿਯਮਾਂ ਨੂੰ ਲਾਗੂ ਕਰਵਾਉਣ ‘ਚ ਜ਼ਿਲ੍ਹਾ ਪ੍ਰਸ਼ਾਸਨ ਦੀ ਭੇਦ-ਭਾਵ ਵਾਲੀ ਨੀਤੀ ਨੇ ਵਿਸ਼ਵ ਪ੍ਰਸਿੱਧ ਸ਼ਹਿਰ ਦਾ ਤਾਣਾ-ਬਾਣਾ ਵਿਗਾੜਿਆ ਹੋਇਆ ਹੈ, ਜਿਸ ਦਾ ਖਮਿਆਜਾ ਲੋਕਾਂ ਨੂੰ ਆਵਾਜਾਈ ਦੀ ਸਭ ਤੋਂ ਵੱਡੀ ਸਮੱਸਿਆ ‘ਚੋਂ ਗੁਜਰ ਕੇ ਭੁਗਤਣਾ ਪੈ ਰਿਹਾ ਹੈ। ਆਵਾਜਾਈ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਨਾਲ ਨਾਲ ਸਰਵਿਸ ਲਾਈਨਾਂ ਵੀ ਬਣਾਈਆਂ ਹੋਈਆਂ ਹਨ, ਤਾਂ ਜੋ ਲੋਕ ਲੋੜ ਅਨੁਸਾਰ ਆਉਣ-ਜਾਣ ਲਈ ਇਨ੍ਹਾਂ ਸੜਕਾਂ ਦੀ ਵਰਤੋਂ ਕਰ ਸਕਣ, ਪਰ ਸ਼ਹਿਰ ਦੀਆ ਬਹੁਤਾਤ ‘ਸਰਵਿਸ ਲਾਈਨਾ’ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆਉਣ ਕਰਕੇ ਗਾਇਬ ਹੋ ਚੁੱਕੀਆਂ ਹਨ।

Ad Position 21
No active advertisement
ਅਜੀਤ ਡੈਸਕ 05-08-2026
ਅੰਮ੍ਰਿਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਆਮ ਜਨਜੀਵਨ ਲਈ ਤੈਅ ਨਿਯਮਾਂ ਨੂੰ ਲਾਗੂ ਕਰਵਾਉਣ ‘ਚ ਜ਼ਿਲ੍ਹਾ ਪ੍ਰਸ਼ਾਸਨ ਦੀ ਭੇਦ-ਭਾਵ ਵਾਲੀ ਨੀਤੀ ਨੇ ਵਿਸ਼ਵ ਪ੍ਰਸਿੱਧ ਸ਼ਹਿਰ ਦਾ ਤਾਣਾ-ਬਾਣਾ ਵਿਗਾੜਿਆ ਹੋਇਆ ਹੈ, ਜਿਸ ਦਾ ਖਮਿਆਜਾ ਲੋਕਾਂ ਨੂੰ ਆਵਾਜਾਈ ਦੀ ਸਭ ਤੋਂ ਵੱਡੀ ਸਮੱਸਿਆ ‘ਚੋਂ ਗੁਜਰ ਕੇ ਭੁਗਤਣਾ ਪੈ ਰਿਹਾ ਹੈ। ਆਵਾਜਾਈ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਨਾਲ ਨਾਲ ਸਰਵਿਸ ਲਾਈਨਾਂ ਵੀ ਬਣਾਈਆਂ ਹੋਈਆਂ ਹਨ, ਤਾਂ ਜੋ ਲੋਕ ਲੋੜ ਅਨੁਸਾਰ ਆਉਣ-ਜਾਣ ਲਈ ਇਨ੍ਹਾਂ ਸੜਕਾਂ ਦੀ ਵਰਤੋਂ ਕਰ ਸਕਣ, ਪਰ ਸ਼ਹਿਰ ਦੀਆ ਬਹੁਤਾਤ ‘ਸਰਵਿਸ ਲਾਈਨਾ’ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆਉਣ ਕਰਕੇ ਗਾਇਬ ਹੋ ਚੁੱਕੀਆਂ ਹਨ। ਭਾਵੇਂ ਕਿ ਨਗਰ ਨਿਗਮ ਵਲੋਂ ਰੋਜਾਨਾ ਹੀ ਕਾਰਵਾਈਆਂ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਸ਼ਹਿਰ ਦੇ ਮਾੜੇ ਹਾਲ ਦੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਕਿਉਂਕਿ ਪ੍ਰਸ਼ਾਸਨ ਤਾਂ ਆਮ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਤੱਕ ਸੀਮਤ ਰਹਿੰਦਾ ਹੈ ਜਦਕਿ ਅਮੀਰ ਕਬਜਾਧਾਰਕਾਂ ‘ਤੇ ਪਿਛਲੇ ਕਈ ਸਾਲਾਂ ਤੋਂ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ । ਅੰਮ੍ਰਿਤਸਰ ਜਲੰਧਰ ਜੀ. ਟੀ. ਰੋਡ ‘ਤੇ ਸਥਿਤ ਸ਼ਹਿਰ ਦੇ ਸਭ ਤੋਂ ਵੱਡੇ ਅਤੇ ਵਿਅਸਤ ਰਹਿਣ ਵਾਲੇ ਮਾਲ ਦੇ ਪ੍ਰਬੰਧਕਾਂ ਵਲੋਂ ਸਰਵਿਸ ਲਾਈਨ ‘ਤੇ ਪਿਛਲੇ ਕਈ ਸਾਲਾਂ ਤੋਂ ਕਥਿਤ ਤੌਰ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੈ, ਜਿਥੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਕਦੇ ਕਾਰਵਾਈ ਦੀ ਜਹਿਮਤ ਨਹੀਂ ਕੀਤੀ ਗਈ। ਇਸ ਮਾਲ ਤੋਂ ਪਹਿਲਾਂ ਅਤੇ ਬਾਅਦ ‘ਚ ਸਰਵਿਸ ਲਾਈਨ ਹੈ ਪਰ ਇਸ ਮਾਲ ਦੇ ਬਾਹਰ ਇਹ ਸਰਵਿਸ ਲਾਈਨ ਹੀ ਗਾਇਬ ਕਰ ਦਿੱਤੀ ਗਈ ਹੈ। ਉਕਤ ਨਾਜਾਇਜ਼ ਕਬਜੇ ਕਰਕੇ ਇਥੇ ਅਕਸਰ ਹੀ ਆਵਾਜਾਈ ਜਾਮ ਰਹਿੰਦੀ ਹੈ । ਨਗਰ ਨਿਗਮ ਵਲੋਂ ਅਕਸਰ ਹੀ ਨਾਜਾਇਜ਼ ਕਬਜ਼ੇ ਹਟਾਉਣ ਅਤੇ ਸਾਫ ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਕਤ ਮੁਹਿੰਮ ਦੌਰਾਨ ਨਿਗਮ ਪ੍ਰਸ਼ਾਸਨ ਸਰਵਿਸ ਲਾਈਨਾਂ ਨੂੰ ਖਾਲੀ ਕਰਵਾਉਣ ਦੀ ਬਜਾਏ ਮਹਿਜ ਖਾਨਾਪੂਰਤੀ ਤੱਕ ਹੀ ਸੀਮਤ ਰਹਿ ਜਾਂਦੀ ਹੈ। ਮੁਹਿੰਮ ਦੇ ਨਾਂਅ ‘ਤੇ ਮਹਿਜ ਖਾਨਾਪੂਰਤੀ ਹੋਣ ਕਰਕੇ ‘ਸਰਵਿਸ ਲਾਈਨਾ’ ਅਜੇ ਵੀ ਪਹਿਲਾ ਵਾਂਗ ਹੀ ਨਾਜਾਇਜ਼ ਕਬਜ਼ਿਆਂ ‘ਚ ਹਨ, ਜਿਨ੍ਹਾਂ ਨੂੰ ਖਾਲੀ ਕਰਵਾਉਣ ਲਈ ਪ੍ਰਸ਼ਾਸਨ ਇਸ ਮੁਹਿੰਮ ਦੌਰਾਨ ਵੀ ਸੰਜੀਦਾ ਨਜ਼ਰ ਨਹੀਂ ਆਇਆ। ਭਾਵੇਂ ਕਿ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀ ਆਵਾਜਾਈ ਨੂੰ ਦਰੁਸਤ ਕਰਨ ਲਈ ਨਿੱਤ ਨਵੀਂ ਰਣਨੀਤੀ ਘੜਦੇ ਰਹਿੰਦੇ ਹਨ, ਜਿਸ ਕਰਕੇ ਕਦੇ ਕੋਈ ਰਸਤਾ ਬੰਦ ਕਰ ਦਿੱਤਾ ਕਦੇ ਕੋਈ ਖੋਲ੍ਹ ਦਿੱਤਾ ਪਰ ਸਰਵਿਸ ਲਾਈਨਾਂ ਖਾਲੀ ਨਾ ਹੋਣ ਕਰਕੇ ਸਾਰੀ ਆਵਾਜਾਈ ਦਾ ਬੋਝ ਪ੍ਰਮੁੱਖ ਸੜਕਾਂ ‘ਤੇ ਹੀ ਦੇਖਣ ਨੂੰ ਮਿਲਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਹਰਪ੍ਰੀਤ ਸਿੰਘ, ਅਮਰੀਕ ਸਿੰਘ, ਰਣਧੀਰ ਸਿੰਘ, ਮੱਖਣ ਸਿੰਘ, ਗੁਰਿੰਦਰ ਸਿੰਘ ਆਦਿ ਨੇ ਕਿਹਾ ਕਿ ਸ਼ਹਿਰ ‘ਚ ਆਵਾਜਾਈ ਜਾਮ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ, ਭਾਵੇਂਕਿ ਇਸ ਮੁੱਦੇ ‘ਤੇ ਨਿੱਤ ਚਰਚਾ ਹੁੰਦੀ ਹੈ ਪਰ ਕਾਨੂੰਨ ਦਾ ਡੰਡਾ ਸਿਰਫ ਹਮਾਤੜ ਲੋਕਾਂ ‘ਤੇ ਚਲਦਾ ਹੀ ਦੇਖਣ ਨੂੰ ਮਿਲਦਾ ਹੈ ਜਦਕਿ ਸਭ ਤੋਂ ਜ਼ਿਆਦਾ ਨਿਯਮਾਂ ਦੀਆਂ ਧੱਜੀਆਂ ਰਸੂਖਦਾਰ ਲੋਕਾਂ ਵਲੋਂ ਉਡਾਈਆਂ ਜਾਂਦੀਆਂ ਹਨ ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਕਾਰਨ ਜੀ.ਐੱਸ.ਟੀ. ’ਚ 20% ਦਾ ਵਾਧਾ-ਧੰਜਲ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਅਤੇ ਅਫ਼ਸਰ ਐਸੋਸੀਏਸ਼ਨ ਵਲੋਂ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ
Ad Position 24
No active advertisement