ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ 12 ਵਾਟਰ ਕੂਲਰ ਭੇਟ
ਅੰਮ੍ਰਿਤਸਰ, 5 ਅਗਸਤ (ਜੱਸ)-ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਅੱਜ 12 ਵਾਟਰ ਕੂਲਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਭੇਟ ਕੀਤੇ ਗਏ। ਇਸ ਮੌਕੇ ਬੈਂਕ ਆਫ਼ ਇੰਡੀਆ ਦੇ ਜ਼ੋਨਲ ਮੈਨੇਜਰ ਰਾਜੇਸ਼ ਕੁਮਾਰ ਬੈਂਸ, ਮਾਰਕੀਟਿੰਗ ਮੈਨੇਜਰ ਅਭੀਜੀਤ ਰੰਜਨ, ਬ੍ਰਾਂਚ ਮੈਨੇਜਰ ਵਿਕਰਮਜੀਤ ਸਿੰਘ, ਬ੍ਰਾਂਚ ਅਫਸਰ ਕੇਸ਼ਵ ਸਿੰਘ ਸਿੰਗਲਾ, ਗੁਰਮੁੱਖ ਸਿੰਘ ਅਤੇ ਹੋਰ ਬੈਂਕ ਅਧਿਕਾਰੀਆਂ ਨੂੰ ਓ.
ਅੰਮ੍ਰਿਤਸਰ, 5 ਅਗਸਤ (ਜੱਸ)-ਬੈਂਕ ਆਫ਼ ਇੰਡੀਆ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਅੱਜ 12 ਵਾਟਰ ਕੂਲਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਭੇਟ ਕੀਤੇ ਗਏ। ਇਸ ਮੌਕੇ ਬੈਂਕ ਆਫ਼ ਇੰਡੀਆ ਦੇ ਜ਼ੋਨਲ ਮੈਨੇਜਰ ਰਾਜੇਸ਼ ਕੁਮਾਰ ਬੈਂਸ, ਮਾਰਕੀਟਿੰਗ ਮੈਨੇਜਰ ਅਭੀਜੀਤ ਰੰਜਨ, ਬ੍ਰਾਂਚ ਮੈਨੇਜਰ ਵਿਕਰਮਜੀਤ ਸਿੰਘ, ਬ੍ਰਾਂਚ ਅਫਸਰ ਕੇਸ਼ਵ ਸਿੰਘ ਸਿੰਗਲਾ, ਗੁਰਮੁੱਖ ਸਿੰਘ ਅਤੇ ਹੋਰ ਬੈਂਕ ਅਧਿਕਾਰੀਆਂ ਨੂੰ ਓ.ਐੱਸ.ਡੀ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਨੇ ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਸਕੱਤਰ ਮਥਰੇਵਾਲ ਨੇ ਕਿਹਾ ਕਿ ਅੱਜ ਬੈਂਕ ਆਫ਼ ਇੰਡੀਆ ਵਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸੰਗਤਾਂ ਦੀ ਸਹੂਲਤ ਲਈ 12 ਵਾਟਰ ਕੂਲਰ ਭੇਟ ਕੀਤੇ ਹਨ। ਉਨ੍ਹਾਂ ਬੈਂਕ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਇਸੇ ਦੌਰਾਨ ਬੈਂਕ ਦੇ ਜ਼ੋਨਲ ਮੈਨੇਜਰ ਸ੍ਰੀ ਬੈਂਸ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਵਲੋਂ ਅੱਜ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਅਜ਼ਾਦਦੀਪ ਸਿੰਘ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ ਤੋਂ ਇਲਾਵਾ ਬੈਂਕ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।