07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰੇਲਵੇ ਲਾਈਨਾਂ ’ਚ ਸ਼ਰਾਬ ਪੀ ਕੇ ਪੀ.ਸੀ.ਆਰ. ਦੀ ਗੱਡੀ ਫਸਾਉਣ ਵਾਲਾ ਥਾਣੇਦਾਰ ਨੌਕਰੀ ਤੋਂ ਮੁਅੱਤਲ

ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)- ਸਥਾਨਕ ਭਗਤਾਂਵਾਲਾ ਰੇਲਵੇ ਲਾਈਨਾਂ ਨੇੜੇ ਪੁਲਿਸ ਗਸ਼ਤ ਦੌਰਾਲ ਪੀ. ਸੀ.

Ad Position 21
No active advertisement
ਅਜੀਤ ਡੈਸਕ 08-08-2026
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)- ਸਥਾਨਕ ਭਗਤਾਂਵਾਲਾ ਰੇਲਵੇ ਲਾਈਨਾਂ ਨੇੜੇ ਪੁਲਿਸ ਗਸ਼ਤ ਦੌਰਾਲ ਪੀ.ਸੀ.ਆਰ. ਦੀ ਗੱਡੀ ਨੂੰ ਰੇਲਵੇ ਲਾਈਨਾਂ ਫਸਾਉਣ ਵਾਲੇ ਨਸ਼ੇ ਦੀ ਹਾਲਾਤ ‘ਚ ਮਿਲੇ ਪੁਲਿਸ ਮੁਲਾਜ਼ਮ ਨੂੰ ਪੁਲਿਸ ਵਲੋਂ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਅਮਨਦੀਪ ਕੌਰ (ਟਰੈਫਿਕ) ਨੇ ਦੱਸਿਆ ਕਿ 4 ਅਗਸਤ ਦੀ ਰਾਤ ਵੇਲੇ ਦੀ ਗਸ਼ਤ ਦੌਰਾਨ ਪੀ.ਸੀ.ਆਰ. ਪੁਲਿਸ ਮੁਲਾਜਮ ਬਲਵਿੰਦਰ ਸਿੰਘ ਨੇ ਰੇਲਵੇ ਟਰੈਕ ‘ਤੇ ਗੱਡੀ ਚੜਾ ਦਿੱਤੀ ਸੀ ਜਿਸ ਦੀ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜਮ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ। ਉਸਦਾ ਮੈਡੀਕਲ ਵੀ ਕਰਵਾਇਆ ਗਿਆ ਹੈ ਅਤੇ ਜੋ ਰਿਪੋਰਟ ਆਵੇਗੀ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਮੁਹਿੰਮ ਚਲਾਈ ਅਗਲੀ ਖ਼ਬਰ ਪਾਕਿ ’ਚ ਸੁਰੱਖਿਆ ਬਲਾਂ ਵਲੋਂ 10 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ
Ad Position 24