ਜੀ. ਆਰ. ਪੀ. ਅਤੇ ਆਰ. ਪੀ. ਐੱਫ. ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਮੁਹਿੰਮ ਚਲਾਈ
ਅੰਮ੍ਰਿਤਸਰ, 7 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੁਤੰਤਰਤਾ ਦਿਵਸ ‘ਤੇ ਸੁਰੱਖਿਆ ਦੇ ਉਦੇਸ਼ਾਂ ਲਈ ਜੀ. ਆਰ.
ਅੰਮ੍ਰਿਤਸਰ, 7 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸੁਤੰਤਰਤਾ ਦਿਵਸ ‘ਤੇ ਸੁਰੱਖਿਆ ਦੇ ਉਦੇਸ਼ਾਂ ਲਈ ਜੀ.ਆਰ.ਪੀ. ਅਤੇ ਆਰ. ਪੀ. ਐੱਫ. ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸਾਂਝੇ ਤੌਰ ‘ਤੇ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਟੀਮ ਨੇ ਸਟੇਸ਼ਨ ਕੰਪਲੈਕਸ ਅਤੇ ਰੇਲਗੱਡੀਆਂ ‘ਚ ਯਾਤਰੀਆਂ ਨੂੰ ਸੁਰੱਖਿਆ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ। ਜੀ. ਆਰ. ਪੀ. ਇੰਚਾਰਜ ਐੱਸ. ਐੱਚ. ਓ. ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ‘ਚ ਟੀਮ ਨੇ ਯਾਤਰੀਆਂ ਨੂੰ ਸੁਰੱਖਿਆ ਬਾਰੇ ਜਾਗਰੂਕ ਕੀਤਾ। ਇਸ ਮੌਕੇ ਐੱਸ. ਐੱਚ. ਓ. ਸ਼ਾਮ ਸੁੰਦਰ ਨੇ ਕਿਹਾ ਕਿ ਸੁਤੰਤਰਤਾ ਦਿਵਸ ਨੂੰ ਲੈ ਕੇ ਸਾਵਧਾਨੀ ਵਰਤੀ ਜਾ ਰਹੀ ਹੈ। ਇਸੇ ਲਈ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਅਤੇ ਅੰਦਰ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸਾਮਾਨ ਅਤੇ ਟਿਕਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੂੰ ਅਗਾਹ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਲਾਵਾਰਿਸ ਸਾਮਾਨ ਦੇ ਬੈਗ ਜਾਂ ਹੋਰ ਸ਼ੱਕੀ ਵਸਤੂ ਨੂੰ ਨਾ ਛੂਹਣ ਅਤੇ ਇਸ ਸੰਬੰਧੀ ਤੁਰੰਤ ਜੀ. ਆਰ. ਪੀ.-ਆਰ. ਪੀ. ਐੱਫ. ਨੂੰ ਸੂਚਿਤ ਕਰਨ। ਇਸ ਦੇ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਕੋਈ ਵੀ ਸ਼ੱਕੀ ਵਸਤੂ ਲੈ ਕੇ ਸਟੇਸ਼ਨ ਦੇ ਅੰਦਰ ਨਾ ਘੁੰਮੇ। ਇਸ ਦੌਰਾਨ ਟੀਮ ਨੇ ਯਾਤਰੀਆਂ ਦੇ ਬੈਗਾਂ ਆਦਿ ਦੀ ਜਾਂਚ ਕੀਤੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ।