ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 7 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਹੈਲਪ ਏ ਚਾਈਲਡ ਆਫ ਇੰਡੀਆ ਦੇ ਪ੍ਰੋਜੈਕਟ ਅੰਮ੍ਰਿਤਸਰ ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵਲੋਂ ਹਾਊਸਿੰਗ ਬੋਰਡ ਕਾਲੋਨੀ, ਸੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿਖੇ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਮੁੱਖ ਮਹਿਮਾਨ ਅਤੇ ਬੁਲਾਰਾ ਪਰਮਦੀਪ ਕੌਰ, ਇੰਸਪੈਕਟਰ, ਆਲ ਅੰਮ੍ਰਿਤਸਰ ਸਾਂਝ ਕੇਂਦਰ ਅਤੇ ਪੀਪੀਐੱਮ ਅੰਮ੍ਰਿਤਸਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਰੋਜ਼ਾਨਾ ਜੀਵਨ ‘ਚ ਸਾਈਬਰ ਸੁਰੱਖਿਆ ਅਤੇ ਸਾਵਧਾਨੀ ਦੀ ਵੱਧ ਰਹੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਇੰਟਰਨੈੱਟ, ਮੋਬਾਈਲ ਫੋਨ , ਸੋਸ਼ਲ ਮੀਡੀਆ, ਆਨਲਾਈਨ ਬੈਂਕਿੰਗ ਅਤੇ ਹੋਰ ਡਿਜ਼ੀਟਲ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ।
ਅੰਮ੍ਰਿਤਸਰ, 7 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਹੈਲਪ ਏ ਚਾਈਲਡ ਆਫ ਇੰਡੀਆ ਦੇ ਪ੍ਰੋਜੈਕਟ ਅੰਮ੍ਰਿਤਸਰ ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵਲੋਂ ਹਾਊਸਿੰਗ ਬੋਰਡ ਕਾਲੋਨੀ, ਸੀ-ਬਲਾਕ, ਰਣਜੀਤ ਐਵੇਨਿਊ, ਅੰਮ੍ਰਿਤਸਰ ਵਿਖੇ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਮੁੱਖ ਮਹਿਮਾਨ ਅਤੇ ਬੁਲਾਰਾ ਪਰਮਦੀਪ ਕੌਰ, ਇੰਸਪੈਕਟਰ, ਆਲ ਅੰਮ੍ਰਿਤਸਰ ਸਾਂਝ ਕੇਂਦਰ ਅਤੇ ਪੀਪੀਐੱਮ ਅੰਮ੍ਰਿਤਸਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਰੋਜ਼ਾਨਾ ਜੀਵਨ ‘ਚ ਸਾਈਬਰ ਸੁਰੱਖਿਆ ਅਤੇ ਸਾਵਧਾਨੀ ਦੀ ਵੱਧ ਰਹੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਇੰਟਰਨੈੱਟ, ਮੋਬਾਈਲ ਫੋਨ , ਸੋਸ਼ਲ ਮੀਡੀਆ, ਆਨਲਾਈਨ ਬੈਂਕਿੰਗ ਅਤੇ ਹੋਰ ਡਿਜ਼ੀਟਲ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕੇ. ਪੀ. ਆਰਟ ਦੇ ਅਮਨ ਕੁਮਾਰ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਵਲੋਂ ਦਿਲਚਸਪ ਅਤੇ ਜਾਣਕਾਰੀ ਭਰਪੂਰ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ‘ਚ ਰੋਜ਼ਾਨਾ ਜੀਵਨ ’ਚ ਸੁਰੱਖਿਅਤ ਡਿਜ਼ੀਟਲ ਆਦਤਾਂ ਅਪਣਾਉਣ ਅਤੇ ਹਰ ਸਮੇਂ ਸਾਵਧਾਨ ਰਹਿਣ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ । ਇਸ ਮੌਕੇ ਸੁਖਵੰਤ ਕੌਰ, ਸੀਨੀਅਰ ਪੁਲਿਸ ਕਾਂਸਟੇਬਲ, ਰਣਜੀਤ ਐਵੇਨਿਊ ਪੁਲਿਸ ਸਟੇਸ਼ਨ, ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਇਸ ਮੌਕੇ ਰੇਖਾ ਭੱਟੀ, ਕਮਿਊਨਿਟੀ ਐਜੂਕੇਸ਼ਨ ਕੋਆਰਡੀਨੇਟਰ ਨੇ ਕਿਹਾ ਕਿ ਹੈਲਪ ਏ ਚਾਈਲਡ ਆਫ ਇੰਡੀਆ ਬੱਚਿਆਂ, ਮਾਪਿਆਂ ਅਤੇ ਕਮਿਊਨਿਟੀ ਮੈਂਬਰਾਂ ਨੂੰ ਸਿੱਖਿਅਤ, ਜਾਗਰੂਕ, ਸਸ਼ਕਤ ਅਤੇ ਸਹਿਯੋਗ ਦੇਣ ਲਈ ਲਗਾਤਾਰ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਵਚਨਬੱਧ ਹੈ ।