07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜ਼ਿਲ੍ਹਾ ਅੰਮ੍ਰਿਤਸਰ ’ਚ ਐੱਸ.ਆਈ.ਆਰ. ਦਾ ਕੰਮ ਮੁਕੰਮਲ ਕੱਟੀਆਂ ਜਾਣਗੀਆਂ 2 ਲੱਖ 42 ਹਜ਼ਾਰ ਤੋਂ ਵਧੇਰੇ ਵੋਟਾਂ

ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਵਿਚ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਦਾ ਕੰਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ ਜਿਸ ਦੌਰਾਨ 19 ਲੱਖ 73 ਹਜ਼ਾਰ 71 ਵੋਟਾਂ ਸਨ ਜਦੋਂ ਕਿ 17 ਲੱਖ 30 ਹਜ਼ਾਰ 320 ਵੋਟਰਾਂ ਤੋਂ ਇਨੂਮਰੇਸ਼ਨ ਫਾਰਮ ਪ੍ਰਾਪਤ ਹੋਏ। ਜਦੋਂ ਕਿ 2 ਲੱਖ 42 ਹਜ਼ਾਰ 751 ਵੋਟਰ ਗ਼ੈਰ ਹਾਜ਼ਰ, ਤਬਦੀਲ ਨਿਵਾਸੀ, ਮ੍ਰਿਤਕ ਜਾਂ ਡੁਬਲੀਕੇਟ ਦੋਹਰੀ ਸ਼੍ਰੇਣੀ ‘ਚ ਪਾਏ ਗਏ, ਜਿਨ੍ਹਾਂ ਦੀਆਂ ਵੋਟਾਂ ਕੱਟੇ ਜਾਣ ਦੇ ਆਸਾਰ ਬਣ ਗਏ ਹਨ।

Ad Position 21
No active advertisement
ਅਜੀਤ ਡੈਸਕ 08-08-2026
ਅੰਮ੍ਰਿਤਸਰ, 7 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਵਿਚ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਦਾ ਕੰਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ ਜਿਸ ਦੌਰਾਨ 19 ਲੱਖ 73 ਹਜ਼ਾਰ 71 ਵੋਟਾਂ ਸਨ ਜਦੋਂ ਕਿ 17 ਲੱਖ 30 ਹਜ਼ਾਰ 320 ਵੋਟਰਾਂ ਤੋਂ ਇਨੂਮਰੇਸ਼ਨ ਫਾਰਮ ਪ੍ਰਾਪਤ ਹੋਏ। ਜਦੋਂ ਕਿ 2 ਲੱਖ 42 ਹਜ਼ਾਰ 751 ਵੋਟਰ ਗ਼ੈਰ ਹਾਜ਼ਰ, ਤਬਦੀਲ ਨਿਵਾਸੀ, ਮ੍ਰਿਤਕ ਜਾਂ ਡੁਬਲੀਕੇਟ ਦੋਹਰੀ ਸ਼੍ਰੇਣੀ ‘ਚ ਪਾਏ ਗਏ, ਜਿਨ੍ਹਾਂ ਦੀਆਂ ਵੋਟਾਂ ਕੱਟੇ ਜਾਣ ਦੇ ਆਸਾਰ ਬਣ ਗਏ ਹਨ। ਅੱਜ ਇਥੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਫਿਰ ਵੀ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ ਜਿਸ ਉਪਰੰਤ ਅੰਤਿਮ ਫ਼ੈਸਲਾ ਲਿਆ ਜਾਵੇਗਾ। ਇਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਉਪਰੰਤ ਜ਼ਿਲ੍ਹੇ ਵਿਚ 106 ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.-2026) ਮੁਹਿੰਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ (ਘਰ ਤੋਂ ਘਰ) ਦਾ ਕੰਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਅੱਜ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤੀ। ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਸਿੰਘ ਨੇ ਹਲਕਾ ਵਾਈਜ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 011-ਅਜਨਾਲਾ ਵਿਚ ਗ਼ੈਰ ਹਾਜ਼ਰ ਵੋਟਰ 1752, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 7961, ਮ੍ਰਿਤਕ ਵੋਟਰ 5433, ਦੋਹਰੀ ਵੋਟ ਹੋਣ ਕਾਰਨ ਵੋਟਰ 1072 ਅਤੇ ਹੋਰ ਕਾਰਨਾਂ ਵਾਲੇ 116 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 16334 ਵੋਟਰ ਹੈ। ਵਿਧਾਨ ਸਭਾ ਹਲਕਾ-12- ਰਾਜਾਸਾਂਸੀ ਵਿਚ ਗ਼ੈਰ ਹਾਜ਼ਰ ਵੋਟਰ 2263, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 9642, ਮ੍ਰਿਤਕ ਵੋਟਰ 6120, ਦੋਹਰੀ ਵੋਟ ਹੋਣ ਕਾਰਨ ਵੋਟਰ 1749 ਅਤੇ ਹੋਰ ਕਾਰਨਾਂ ਵਾਲੇ 139 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 19913 ਵੋਟਰ ਹੈ। 13- ਮਜੀਠਾ ਵਿਚ ਗ਼ੈਰ ਹਾਜ਼ਰ ਵੋਟਰ 2449, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 7648, ਮ੍ਰਿਤਕ ਵੋਟਰ 4510, ਦੋਹਰੀ ਵੋਟ ਹੋਣ ਕਾਰਨ ਵੋਟਰ 1074 ਅਤੇ ਹੋਰ ਕਾਰਨਾਂ ਵਾਲੇ 49 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 15730 ਵੋਟਰ, 14- ਜੰਡਿਆਲਾ ਗੁਰੂ (ਅ.ਜ.) ਵਿਚ ਗ਼ੈਰ ਹਾਜ਼ਰ ਵੋਟਰ 1576, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 5726, ਮ੍ਰਿਤਕ ਵੋਟਰ 3443, ਦੋਹਰੀ ਵੋਟ ਹੋਣ ਕਾਰਨ ਵੋਟਰ 1314 ਅਤੇ ਹੋਰ ਕਾਰਨਾਂ ਵਾਲੇ 55 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 12114 ਵੋਟਰ ਹੈ। ਅੰਮ੍ਰਿਤਸਰ (ਉੱਤਰੀ) ਵਿਚ ਗ਼ੈਰ ਹਾਜ਼ਰ ਵੋਟਰ 10244, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 17043, ਮ੍ਰਿਤਕ ਵੋਟਰ 7481, ਦੋਹਰੀ ਵੋਟ ਹੋਣ ਕਾਰਨ ਵੋਟਰ 2578 ਅਤੇ ਹੋਰ ਕਾਰਨਾਂ ਵਾਲੇ 150 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 37496 ਵੋਟਰ ਹੈ। ਅੰਮ੍ਰਿਤਸਰ ਪੱਛਮੀ (ਅ.ਜ.) ਵਿਚ ਗ਼ੈਰ ਹਾਜ਼ਰ ਵੋਟਰ 6528, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 12638, ਮ੍ਰਿਤਕ ਵੋਟਰ 7662, ਦੋਹਰੀ ਵੋਟ ਹੋਣ ਕਾਰਨ ਵੋਟਰ 2332 ਅਤੇ ਹੋਰ ਕਾਰਨਾਂ ਵਾਲੇ 14 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 29174 ਵੋਟਰ ਹੈ। ਕੇਂਦਰੀ ਵਿਚ ਗ਼ੈਰ ਹਾਜ਼ਰ ਵੋਟਰ 7373, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 13021, ਮ੍ਰਿਤਕ ਵੋਟਰ 5459, ਦੋਹਰੀ ਵੋਟ ਹੋਣ ਕਾਰਨ ਵੋਟਰ 1364 ਅਤੇ ਹੋਰ ਕਾਰਨਾਂ ਵਾਲੇ 181 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 27398 ਵੋਟਰ ਹੈ। ਪੂਰਬੀ ਵਿਚ ਗ਼ੈਰ ਹਾਜ਼ਰ ਵੋਟਰ 5858, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 15087, ਮ੍ਰਿਤਕ ਵੋਟਰ 4681, ਦੋਹਰੀ ਵੋਟ ਹੋਣ ਕਾਰਨ ਵੋਟਰ 1619 ਅਤੇ ਹੋਰ ਕਾਰਨਾਂ ਵਾਲੇ 99 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 27344 ਵੋਟਰ ਹੈ । ਦੱਖਣੀ ਵਿਚ ਗ਼ੈਰ ਹਾਜ਼ਰ ਵੋਟਰ 3137, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 14239, ਮ੍ਰਿਤਕ ਵੋਟਰ 3922, ਦੋਹਰੀ ਵੋਟ ਹੋਣ ਕਾਰਨ ਵੋਟਰ 1450 ਅਤੇ ਹੋਰ ਕਾਰਨਾਂ ਵਾਲੇ 0 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 22748 ਵੋਟਰ ਹੈ । ਅਟਾਰੀ (ਅ.ਜ.) ਵਿਚ ਗ਼ੈਰ ਹਾਜ਼ਰ ਵੋਟਰ 935, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 6571, ਮ੍ਰਿਤਕ ਵੋਟਰ 6190, ਦੋਹਰੀ ਵੋਟ ਹੋਣ ਕਾਰਨ ਵੋਟਰ 1974 ਅਤੇ ਹੋਰ ਕਾਰਨਾਂ ਵਾਲੇ 0 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 15670 ਵੋਟਰ ਹੈ। ਬਾਬਾ ਬਕਾਲਾ ਸਾਹਿਬ (ਅ.ਜ.) ਵਿਚ ਗ਼ੈਰ ਹਾਜ਼ਰ ਵੋਟਰ 3901, ਸਥਾਈ ਤੌਰ ‘ਤੇ ਰਿਹਾਇਸ਼ ਛੱਡ ਜਾਣ ਕਾਰਨ ਤਬਦੀਲ ਨਿਵਾਸੀ ਵੋਟਰ 8257, ਮ੍ਰਿਤਕ ਵੋਟਰ 5004, ਦੋਹਰੀ ਵੋਟ ਹੋਣ ਕਾਰਨ ਵੋਟਰ 1620 ਅਤੇ ਹੋਰ ਕਾਰਨਾਂ ਵਾਲੇ 48 ਵੋਟਰ ਪਾਏ ਗਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 18830 ਵੋਟਰ ਹੈ। ਇਸ ਤਰ੍ਹਾਂ ਹੁਣ 13 ਅਗਸਤ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸ ਉਪਰੰਤ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਮਿਆਦ ਦੌਰਾਨ ਜਿਨ੍ਹਾਂ ਯੋਗ ਨਾਗਰਿਕਾਂ ਦਾ ਨਾਮ ਵੋਟਰ ਸੂਚੀ ਵਿਚ ਦਰਜ ਨਹੀਂ ਹੈ, ਉਹ ਫਾਰਮ-6 ਰਾਹੀਂ ਆਪਣਾ ਨਾਮ ਦਰਜ ਕਰਵਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਲੋਂ ਓਰੀਐਂਟੇਸ਼ਨ ਸਮਾਰੋਹ ’ਚ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24