07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਲੋਂ ਓਰੀਐਂਟੇਸ਼ਨ ਸਮਾਰੋਹ ’ਚ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ

ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਾ ਲੈਣ ਵਾਲੇ ਅੰਡਰਗ੍ਰੈਜੂਏਟ ਤੇ ਪੋਸਟਗ੍ਰੈਜੂਏਟ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਸ਼ਾਨਦਾਰ ਓਰੀਐਂਟੇਸ਼ਨ ਸਮਾਰੋਹ (ਵਿਦਿਆਰਥੀ ਜਾਣ ਪਹਿਚਾਣ ਪ੍ਰੋਗਰਾਮ) ਕਰਵਾਇਆ। ਕਾਲਜ ਦੇ ਗੁਰੂ ਰਾਮਦਾਸ ਆਡੀਟੋਰੀਅਮ ਵਿਚ ਕਰਵਾਏ ਸਮਾਰੋਹ ਵਿਚ 1800 ਤੋਂ ਵੱਧ ਨਵੇਂ ਵਿਦਿਆਰਥੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਅਕਾਦਮਿਕ ਸਫ਼ਰ ਦੀ ਸ਼ੁਰੂਆਤ ਕੀਤੀ।

Ad Position 21
No active advertisement
ਅਜੀਤ ਡੈਸਕ 08-08-2026
ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ (ਏਜੀਸੀ) ਵਲੋਂ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਾ ਲੈਣ ਵਾਲੇ ਅੰਡਰਗ੍ਰੈਜੂਏਟ ਤੇ ਪੋਸਟਗ੍ਰੈਜੂਏਟ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਸ਼ਾਨਦਾਰ ਓਰੀਐਂਟੇਸ਼ਨ ਸਮਾਰੋਹ (ਵਿਦਿਆਰਥੀ ਜਾਣ ਪਹਿਚਾਣ ਪ੍ਰੋਗਰਾਮ) ਕਰਵਾਇਆ। ਕਾਲਜ ਦੇ ਗੁਰੂ ਰਾਮਦਾਸ ਆਡੀਟੋਰੀਅਮ ਵਿਚ ਕਰਵਾਏ ਸਮਾਰੋਹ ਵਿਚ 1800 ਤੋਂ ਵੱਧ ਨਵੇਂ ਵਿਦਿਆਰਥੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਅਕਾਦਮਿਕ ਸਫ਼ਰ ਦੀ ਸ਼ੁਰੂਆਤ ਕੀਤੀ। ਸਮਾਰੋਹ ’ਚ ਕਾਲਜ ਦੇ ਅਧਿਕਾਰੀਆਂ, ਰਜਿਸਟਰਾਰਾਂ, ਡੀਨ, ਵਿਭਾਗ ਮੁਖੀਆਂ ਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿਚ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਸਥਾ ਦੀ ਅਕਾਦਮਿਕ ਪ੍ਰਣਾਲੀ, ਕੈਂਪਸ ਦੀਆਂ ਆਧੁਨਿਕ ਸੁਵਿਧਾਵਾਂ, ਵਿਦਿਆਰਥੀ ਸਹਾਇਤਾ ਸੇਵਾਵਾਂ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਅਨੁਸ਼ਾਸਨ ਸੰਬੰਧੀ ਜਾਣਕਾਰੀ ਦਿੱਤੀ ਗਈ। ਫੈਕਲਟੀ ਮੈਂਬਰਾਂ ਅਤੇ ਸੀਨੀਅਰ ਵਿਦਿਆਰਥੀਆਂ ਨਾਲ ਹੋਈ ਦੁਵੱਲੀ ਗੱਲਬਾਤ ਰਾਹੀਂ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਤੋਂ ਜਾਣੂੰ ਹੋਣ ਅਤੇ ਆਤਮਵਿਸ਼ਵਾਸ ਵਿਕਸਿਤ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਚੇਅਰਮੈਨ ਅਮਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਮਰਪਣ ਭਾਵਨਾ ਤੇ ਇਮਾਨਦਾਰੀ ਨਾਲ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਏ. ਜੀ. ਸੀ. ਵਿਚ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ ਸਗੋਂ ਸਾਡਾ ਉਦੇਸ਼ ਨਵੀਨਤਾ, ਲੀਡਰਸ਼ਿਪ, ਨੈਤਿਕ ਕਦਰਾਂ-ਕੀਮਤਾਂ ਤੇ ਜੀਵਨ ਭਰ ਸਿੱਖਣ ਦੀ ਸੋਚ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨਾ ਹੈ। ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਨੇ ਕਾਲਜ ਦੇ ਆਧੁਨਿਕ ਬੁਨਿਆਦੀ ਢਾਂਚੇ, ਉਦਯੋਗ ਅਧਾਰਿਤ ਪਾਠਕ੍ਰਮ ਅਤੇ ਮਜ਼ਬੂਤ ਉਦੋਯੋਗਿਕ ਸਾਂਝਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਅਕਾਦਮਿਕ ਵਿਜ਼ਨ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿਹਾ ਕਿ ਏਜੀਸੀ ਵਿਚ ਤੁਹਾਡਾ ਸਫ਼ਰ ਸਿੱਖਣ, ਨਵੀਨਤਾ ਅਤੇ ਵਿਅਕਤੀਗਤ ਵਿਕਾਸ ਨਾਲ ਭਰਪੂਰ ਹੋਵੇਗਾ ਅਤੇ ਅਸੀਂ ਹਰ ਪੜਾਅ ‘ਤੇ ਤੁਹਾਡਾ ਸਾਥ ਦੇਵਾਂਗੇ।
Ad Position 22
No active advertisement
ਪਿਛਲੀ ਖ਼ਬਰ ਹੌਲਦਾਰ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਫਰਾਰ ਹੋਇਆ ਮੁਲਜ਼ਮ ਆਇਆ ਮੁੜ ਪੁਲਿਸ ਦੇ ਅੜਿੱਕੇ ਅਗਲੀ ਖ਼ਬਰ ਜ਼ਿਲ੍ਹਾ ਅੰਮ੍ਰਿਤਸਰ ’ਚ ਐੱਸ.ਆਈ.ਆਰ. ਦਾ ਕੰਮ ਮੁਕੰਮਲ ਕੱਟੀਆਂ ਜਾਣਗੀਆਂ 2 ਲੱਖ 42 ਹਜ਼ਾਰ ਤੋਂ ਵਧੇਰੇ ਵੋਟਾਂ
Ad Position 24